ਨਵੀਂ ਦਿੱਲੀ— ਆਈ. ਪੀ. ਐੱਲ. 2018 ਦੇ 12ਵੇਂ ਮੁਕਾਬਲੇ 'ਚ ਕਿੰਗਸ ਇਲੈਵਨ ਪੰਜਾਬ ਦੇ ਕ੍ਰਿਸ ਗੇਲ ਦੀ ਤੂਫਾਨੀ ਪਾਰੀ ਖੇਡ ਸਭ ਦਾ ਦਿਲ ਜਿੱਤ ਲਿਆ। ਗੇਲ ਨੂੰ 2 ਮੈਚਾਂ ਤੋਂ ਬਾਅਦ ਟੀਮ 'ਚ ਖੇਡਣ ਦਾ ਮੌਕਾ ਮਿਲਿਆ। ਗੇਲ ਨੇ ਇਸ ਦਾ ਪੂਰਾ ਲਾਭ ਉਠਾਇਆ ਤੇ 33 ਗੇਂਦਾਂ 'ਚ 63 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਤੋਂ ਪਹਿਲੇ ਚੇਨਈ ਦੇ ਡ੍ਰਵੇਨ ਬ੍ਰਾਵੋ ਵੀ ਦਰਸ਼ਕਾਂ ਦੀ ਨਜ਼ਰਾਂ 'ਚ ਆ ਗਏ।
ਦਰਅਸਲ ਗੱਲ ਇਹ ਸੀ ਕਿ ਜਦੋਂ ਗੇਲ ਆਪਣੀ ਪਾਰੀ ਦੀ ਸ਼ੁਰੂਆਤ 'ਚ ਖੇਡਣ ਲਈ ਮੈਦਾਨ 'ਤੇ ਆਏ ਤਾਂ ਉਸ ਦੇ ਬੂਟ ਦਾ ਤਸ਼ਮਾਂ ਢਿੱਲਾ ਹੋ ਗਿਆ। ਫਿਰ ਉਸ ਦੇ ਸਾਥੀ ਬ੍ਰਾਵੋ ਨੇ ਗੇਲ ਦੀ ਮਦਦ ਕੀਤੀ ਤੇ ਉਸ ਦੇ ਬੂਟ ਦਾ ਤਸ਼ਮਾਂ ਬੰਨ ਦਿੱਤਾ। ਦੋਵਾਂ ਦੀ ਦੋਸਤੀ ਦਾ ਇਹ ਨਜ਼ਾਰਾਂ ਕੈਮਰੇ 'ਚ ਕੈਦ ਹੋ ਗਿਆ। ਇਨ੍ਹਾਂ ਦੋਵਾਂ ਖਿਡਾਰੀਆਂ ਦੀ ਦੋਸਤੀ ਕਿੰਨੀ ਗਹਰੀ ਹੈ ਇਹ ਤੁਹਾਨੂੰ ਅੱਜ ਪਤਾ ਲੱਗ ਗਿਆ ਹੋਵੇਗਾ। ਇਸ ਤੋਂ ਇਲਾਵਾ ਗੇਲ ਕਈ ਵਾਰ ਬ੍ਰਾਵੋ ਦੇ ਚੈਂਪੀਅਨ ਗਾਣੇ 'ਤੇ ਡਾਂਸ ਵੀ ਕਰਦੇ ਦਿਖਾਈ ਦਿੱਤੇ ਹਨ।
ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਦੇ ਅਰਧ ਸੈਂਕੜੇ ਨਾਲ ਕਿੰਗਸ ਇਲੈਵਨ ਪੰਜਾਬ ਨੇ ਐਤਵਾਰ ਨੂੰ ਇੱਥੇ ਆਈ. ਪੀ. ਐੱਲ. ਟੀ-20 ਮੈਚ ਵਿਚ ਚੇਨਈ ਸੁਪਰ ਕਿੰਗਜ਼ ਨੂੰ 4 ਦੌੜਾਂ ਨਾਲ ਹਰਾ ਕੇ ਦੂਜੀ ਜਿੱਤ ਦਰਜ ਕੀਤੀ ਹੈ।
IPL 'ਚ ਸੱਟੇਬਾਜ਼ੀ ਦੇ ਦੋਸ਼ 'ਚ 3 ਗ੍ਰਿਫਤਾਰ
NEXT STORY