ਗ੍ਰੇਟਰ ਨੋਇਡਾ (ਵਾਰਤਾ)– ਆਗਾਮੀ 22 ਤੋਂ 24 ਸਤੰਬਰ ਵਿਚਾਲੇ ਗ੍ਰੇਟਰ ਨੋਇਡਾ ਦੇ ਬੁੱਧ ਇੰਟਰਨੈਸ਼ਲ ਸਰਕਟ ਵਿਚ ਆਯੋਜਿਤ ਹੋਣ ਵਾਲੀ ਦੋ ਪਹੀਆ ਵਾਹਨਾਂ ਦੀ ਰੇਸ ‘ਮੋਟੋ ਜੀ. ਪੀ. ਵਿਸ਼ਵ ਚੈਂਪਅਨਸ਼ਿਪ’ ਵਿਚ ਦੁਨੀਆ ਭਰ ਦੇ ਧਾਕੜ ਬਾਈਕਰਸ ਹਿੱਸਾ ਲੈਣਗੇ। ਭਾਰਤ ਪਹਿਲੀ ਵਾਰ ਇਸ ਆਯੋਜਨ ਦੀ ਮੇਜ਼ਬਾਨੀ ਕਰ ਰਿਹਾ ਹੈ। ਰੇਸ ਦੇ ਰਾਹੀਂ ਰੇਪਸੋਲ ਹੌਂਡਾ ਟੀਮ ਤੋਂ ਮਾਰਕ ਮਾਰਕਰੀਜ਼ ਤੇ ਜੋਨ ਮੀਰ ਭਾਰਤੀ ਪ੍ਰਸੰਸਕਾਂ ਨਾਲ ਰੂਬਰੂ ਹੋਣਗੇ।
ਇਹ ਵੀ ਪੜ੍ਹੋ : ਹਰਮਨਪ੍ਰੀਤ ਸਿੰਘ ਅਤੇ ਲਵਲੀਨਾ ਏਸ਼ੀਆਈ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਹੋਣਗੇ ਝੰਡਾਬਰਦਾਰ
4.96 ਕਿਲੋਮੀਟਰ ਦਾ ਬੁੱਧ ਇੰਟਰਨੈਸ਼ਨਲ ਸਰਕਟ ਰੇਸਿੰਗ ਦੇ ਇਕ ਹੋਰ ਰੋਮਾਂਚਕ ਰਾਊਂਡ ਲਈ ਤਿਆਰ ਹੈ। ਮਾਰਕ ਮਾਕਰੀਜ਼ ਹਮੇਸ਼ਾ ਤੋਂ ਹਰ ਰੇਸ ਟਰੈਕ ਨੂੰ ਜਲਦ ਹੀ ਸਮਝ ਜਾਂਦਾ ਹੈ, ਉੱਥੇ ਹੀ ਸਪੀਡ ਹਾਸਲ ਕਰਨ ਤੇ ਜਲਦ ਤੋਂ ਜਲਦ ਬੁੱਧ ਦੇ 13 ਕੋਨਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰੇਗਾ। ਦੂਜੇ ਪਾਸੇ ਜੋਨ ਮੀਰ ਨੂੰ ਉਮੀਦ ਹੈ ਕਿ ਸੈਨ ਮਰਿਨਾ ਜੀ. ਪੀ. ਵਿਚ ਟ੍ਰਿਕੀ ਸਮਾਪਤੀ ਤੋਂ ਬਾਅਦ ਨਵਾਂ ਆਯੋਜਨ ਸਥਾਨ, ਉਸਦੇ ਲਈ ਨਵੀਂ ਕਿਸਮਤ ਲੈ ਕੇ ਆਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ODI ਵਿਸ਼ਵ ਕੱਪ 2023 ਲਈ ਟੀਮ ਇੰਡੀਆ ਦੀ ਜਰਸੀ ਲਾਂਚ, ਵੇਖੋ ਵੀਡੀਓ
NEXT STORY