ਚੇਨਈ— ਭਾਰਤੀ ਟੀਮ ਦੇ ਹਰਫਨਮੌਲਾ ਖਿਡਾਰੀ ਰਵੀਚੰਦਰਨ ਅਸ਼ਵਿਨ ਨੇ ਬੈਂਗਲੁਰੂ ਸਥਿਤ ਰਾਸ਼ਟਰੀ ਕ੍ਰਿਕਟ ਅਕੈਡਮੀ ਵਿਚ ਯੋ-ਯੋ ਫਿੱਟਨੈੱਸ ਟੈਸਟ ਪਾਸ ਕਰ ਲਿਆ ਹੈ। ਅਸ਼ਵਿਨ ਨੇ ਹਾਲ ਹੀ ਵਿਚ ਤਾਮਿਲਨਾਡੂ ਵਲੋਂ ਆਂਧਰਾ ਪ੍ਰਦੇਸ਼ ਵਿਰੁੱਧ ਰਣਜੀ ਟਰਾਫੀ ਮੈਚ ਖੇਡਿਆ ਹੈ। ਅਸ਼ਵਿਨ ਨੇ ਟਵੀਟ ਕੀਤਾ ਕਿ ਬੈਂਗਲੁਰੂ ਦਾ ਸਫਰ ਸ਼ਾਨਦਾਰ ਰਿਹਾ, ਯੋ-ਯੋ ਟੈਸਟ ਪਾਸ ਕੀਤਾ। ਹੁਣ ਰਣਜੀ ਟਰਾਫੀ 2017 ਤਾਮਿਲਨਾਡੂ।
ਇਸ ਤੋਂ ਪਹਿਲੇ ਉਨ੍ਹਾਂ ਨੇ ਕਿਹਾ ਕਿ ਉਹ ਯੋ-ਯੋ ਟੈਸਟ ਦੇ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਮਾਨਕੋ ਨੂੰ ਮੰਨਣ ਵਾਲਾ ਵਿਅਕਤੀ ਹਾਂ। ਜੇਕਰ ਕੋਈ ਨਵੀਂ ਮਾਨਕ ਬਣਿਆ ਹੈ ਤਾਂ ਮੈਂ ਉਸ ਨੂੰ ਹਾਸਲ ਕਰਨ ਲਈ ਪੂਰੀ ਕੋਸ਼ਿਸ਼ ਕਰਦਾ ਹਾਂ। ਆਸਟਰੇਲੀਆ ਖਿਲਾਫ ਵਨਡੇ ਸੀਰੀਜ਼ 'ਚ ਜਗ੍ਹਾ ਨਾ ਬਣਾਉਣ 'ਚ ਅਸਫਲ ਰਹੇ ਅਸ਼ਵਿਨ ਦੇ ਲਈ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਨਿਊਜ਼ੀਲੈਂਡ ਦੇ ਨਾਲ ਸੀਰੀਜ਼ 'ਚ ਜਗ੍ਹਾ ਮਿਲਦੀ ਹੈ ਜਾਂ ਨਹੀਂ।
ਆਮਰਪਾਲੀ ਨੇ ਮੁਹੰਮਦ ਕੈਫ ਤੋਂ 2 ਕਰੋੜ ਠੱਗੇ
NEXT STORY