ਦੁਬਈ- ਭਾਰਤੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਬੁੱਧਵਾਰ ਨੂੰ ਜਾਰੀ ਤਾਜ਼ਾ ਵਿਸ਼ਵ ਰੈਂਕਿੰਗ ’ਚ ਗੇਂਦਬਾਜ਼ਾਂ ਅਤੇ ਆਲਰਾਊਂਡਰਾਂ ਦੀ ਸੂਚੀ ’ਚ ਆਪਣਾ ਦੂਜਾ ਸਥਾਨ ਬਰਕਰਾਰ ਰੱਖਿਆ। ਰਵਿੰਦਰ ਜਡੇਜਾ ਟੈਸਟ ਆਲਰਾਊਂਡਰਾਂ ਦੀ ਸੂਚੀ ’ਚ ਤੀਜੇ ਸਥਾਨ ’ਤੇ ਬਣਿਆ ਹੋਇਆ ਹੈ। ਰੋਹਿਤ ਸ਼ਰਮਾ ਤੇ ਕਪਤਾਨ ਵਿਰਾਟ ਕੋਹਲੀ ਨੇ ਵੀ ਬੱਲੇਬਾਜ਼ਾਂ ਦੀ ਸੂਚੀ ’ਚ ਕ੍ਰਮਵਾਰ 5ਵਾਂ ਅਤੇ 7ਵਾਂ ਸਥਾਨ ਬਰਕਰਾਰ ਰੱਖਿਆ ਹੈ। ਰੋਹਿਤ ਦੇ 797 ਅਤੇ ਕੋਹਲੀ ਦੇ 756 ਅੰਕ ਹਨ। ਬੱਲੇਬਾਜ਼ਾਂ ਦੀ ਸੂਚੀ ’ਚ ਆਸਟਰੇਲੀਆ ਦੇ ਮਾਨਰਸ ਲਾਬੁਸ਼ੇਨ (915 ਅੰਕ) ਚੌਟੀ ’ਤੇ ਕਾਬਿਜ਼ ਹੈ। ਇੰਗਲੈਂਡ ਦਾ ਕਪਤਾਨ ਜੋ ਰੂਟ (900) ਦੂਜੇ ਸਥਾਨ ’ਤੇ ਹੈ, ਜਦਕਿ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ (879) ਨੇ ਸਟੀਵ ਸਮਿਥ (877) ਨੂੰ ਤੀਜੇ ਸਥਾਨ ਤੋਂ ਹਟਾ ਦਿੱਤਾ ਹੈ।
ਇਹ ਖ਼ਬਰ ਪੜ੍ਹੋ- ਦੂਜੀ ਹਾਰ ਨਾਲ ਲਿਵਰਪੂਲ ਦੀਆਂ ਖਿਤਾਬ ਦੀਆਂ ਉਮੀਦਾਂ ਨੂੰ ਲੱਗਾ ਕਰਾਰਾ ਝਟਕਾ
ਰੋਹਿਤ, ਡੇਵਿਡ ਵਾਰਨਰ, ਕੋਹਲੀ, ਦਿਮੁੱਥ ਕਰੂਣਾਰਤਨੇ, ਬਾਬਰ ਆਜ਼ਮ ਅਤੇ ਟ੍ਰੈਵਿਸ ਹੈੱਡ ਟਾਪ-10 ’ਚ ਸ਼ਾਮਿਲ ਹਨ। ਟੈਸਟ ਗੇਂਦਬਾਜ਼ਾਂ ’ਚ ਅਸ਼ਵਿਨ ਟਾਪ-10 ’ਚ ਸ਼ਾਮਲ ਇਕੋ-ਇਕ ਭਾਰਤੀ ਹੈ। ਉਹ 833 ਰੇਟਿੰਗ ਅੰਕਾਂ ਦੇ ਨਾਲ ਦੂਜੇ ਸਥਾਨ ’ਤੇ ਬਣਿਆ ਹੋਇਆ ਹੈ। ਆਸਟਰੇਲੀਆ ਦਾ ਟੈਸਟ ਕਪਤਾਨ ਪੈਟ ਕਮਿੰਸ ਚੋਟੀ ’ਤੇ ਕਾਬਿਜ਼ ਹੈ, ਜਦਕਿ ਪਾਕਿਸਤਾਨ ਦਾ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਤੀਜੇ ਸਥਾਨ ’ਤੇ ਹੈ। ਉਸ ਤੋਂ ਬਾਅਦ ਟਿਮ ਸਾਊਦੀ ਅਤੇ ਜੇਮਸ ਐਂਡਰਸਨ ਦਾ ਨੰਬਰ ਆਉਂਦਾ ਹੈ। ਆਲਰਾਊਂਡਰਾਂ ਦੀ ਸੂਚੀ ’ਚ ਜੇਸਨ ਹੋਲਡਰ ਚੋਟੀ ’ਤੇ ਹੈ। ਉਸ ਤੋਂ ਬਾਅਦ ਅਸ਼ਵਿਨ, ਜਡੇਜਾ, ਸ਼ਾਕਿਬ ਅਲ ਹਸਨ, ਮਿਸ਼ੇਲ ਸਟਾਰਕ ਅਤੇ ਬੇਨ ਸਟੋਕਸ ਦਾ ਨੰਬਰ ਆਉਂਦਾ ਹੈ। ਟੈਸਟ ਟੀਮ ਰੈਂਕਿੰਗ ’ਚ ਭਾਰਤ 124 ਅੰਕਾਂ ਦੇ ਨਾਲ ਚੋਟੀ ’ਤੇ ਹੈ। ਨਿਊਜ਼ੀਲੈਂਡ ਦੂਜੇ, ਆਸਟ੍ਰੇਲੀਆ ਤੀਜੇ ਅਤੇ ਇੰਗਲੈਂਡ ਚੌਥੇ ਸਥਾਨ ’ਤੇ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਦੂਜੀ ਹਾਰ ਨਾਲ ਲਿਵਰਪੂਲ ਦੀਆਂ ਖਿਤਾਬ ਦੀਆਂ ਉਮੀਦਾਂ ਨੂੰ ਲੱਗਾ ਕਰਾਰਾ ਝਟਕਾ
NEXT STORY