ਸਿਡਨੀ— ਭਾਰਤੀ ਟੀਮ ਦੇ ਸਟਾਰ ਆਫ ਸਪਿਨਰ ਆਰ. ਅਸ਼ਵਿਨ ਨੇ ਸਾਲ ਦੇ ਪਹਿਲੇ ਦਿਨ ਮੰਗਲਵਾਰ ਨੈੱਟ 'ਤੇ ਅਭਿਆਸ ਕੀਤਾ ਤੇ ਇਸ ਦੇ ਨਾਲ ਹੀ ਸੱਟ ਤੋਂ ਉੱਭਰਨ ਤੇ ਆਸਟਰੇਲੀਆ ਵਿਰੁੱਧ ਸਿਡਨੀ ਵਿਚ ਖੇਡੇ ਜਾਣ ਵਾਲੇ ਚੌਥੇ ਤੇ ਆਖਰੀ ਟੈਸਟ ਵਿਚ ਵਾਪਸੀ ਦੇ ਚੰਗੇ ਸੰਕੇਤ ਦਿੱਤੇ।
ਭਾਰਤ ਤੇ ਆਸਟਰੇਲੀਆ ਵਿਚਾਲੇ ਮੌਜੂਦਾ ਟੈਸਟ ਸੀਰੀਜ਼ ਵਿਚ ਫਿਲਹਾਲ ਮਹਿਮਾਨ ਟੀਮ 2-1 ਨਾਲ ਅੱਗੇ ਹੈ ਅਤੇ ਚੌਥਾ ਤੇ ਆਖਰੀ ਟੈਸਟ ਮੈਚ 3 ਤੋਂ 7 ਜਨਵਰੀ ਤਕ ਸਿਡਨੀ ਕ੍ਰਿਕਟ ਗਰਾਊਂਡ 'ਤੇ ਖੇਡੇਗੀ। ਆਸਟਰੇਲੀਆਈ ਟੀਮ ਪਿਛੜਨ ਤੋਂ ਬਾਅਦ ਹੁਣ ਸੀਰੀਜ਼ ਡਰਾਅ ਕਰਾਉਣ ਦੇ ਟੀਚੇ ਨਾਲ ਪਲਟਵਾਰ ਦੀ ਤਿਆਰੀ 'ਚ ਹੈ ਤੇ ਮੰਗਲਵਾਰ ਨੂੰ ਟੀਮ ਨੇ ਆਪਣੇ ਬਦਲਵੇਂ ਟ੍ਰੇਨਿੰਗ ਸੈਸ਼ਨ ਵਿਚ ਵੀ ਜੰਮ ਕੇ ਪਸੀਨਾ ਵਹਾਇਆ, ਜਦਕਿ ਭਾਰਤੀ ਟੀਮ ਬੜ੍ਹਤ ਤੋਂ ਬਾਅਦ ਆਰਾਮ ਦੇ ਮੂਡ ਵਿਚ ਦਿਸੀ ਤੇ ਟ੍ਰੇਨਿੰਗ ਕਰਨ ਨਹੀਂ ਉਤਰੀ।
ਹਾਲਾਂਕਿ ਸੱਟ ਕਾਰਨ ਟੀਮ ਵਿਚੋਂ ਬਾਹਰ ਬੈਠਾ ਹੋਇਆ ਅਸ਼ਵਿਨ ਭਾਰਤੀ ਟੀਮ ਦਾ ਇਕੱਲਾ ਖਿਡਾਰੀ ਹੈ, ਜਿਸ ਨੇ ਆਪਣਾ ਸਮਾਂ ਨੈੱਟ 'ਤੇ ਅਭਿਆਸ ਵਿਚ ਬਿਤਾਇਆ। ਅਸ਼ਵਿਨ ਨੇ ਨਾਲ ਹੀ ਫਿਜ਼ੀਓ ਪੈਟ੍ਰਿਕ ਫਾਰਹਾਰਟ ਤੇ ਟਰੇਨਰ ਸ਼ੰਕਰ ਬਾਸੂ ਵੀ ਐੱਸ. ਸੀ. ਜੀ. 'ਤੇ ਇਸ ਦੌਰਾਨ ਉਸ ਦੀ ਮਦਦ ਲਈ ਮੌਜੂਦ ਰਹੇ।

ਅਸ਼ਵਿਨ ਨੂੰ ਐਡੀਲੇਡ ਟੈਸਟ 'ਚ ਆਇਆ ਸੀ ਪੇਟ ਦੀਆਂ ਮਾਸਪੇਸ਼ੀਆਂ 'ਚ ਖਿਚਾਅ
ਅਸ਼ਵਿਨ ਨੂੰ ਐਡੀਲੇਡ ਟੈਸਟ ਦੇ ਚੌਥੇ ਦਿਨ ਮੈਚ ਦੌਰਾਨ ਪੇਟ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਆ ਗਿਆ ਸੀ ਤੇ 5ਵੇਂ ਦਿਨ ਵੀ ਉਹ ਮੈਦਾਨ 'ਤੇ ਫੀਲਡਿੰਗ ਲਈ ਉਤਰਿਆ, ਜਿਸ ਨਾਲ ਉਸ ਦੀ ਸੱਟ ਹੋਰ ਗੰਭੀਰ ਹੋ ਗਈ। ਇਸ ਮੈਚ ਨੂੰ ਭਾਰਤ ਨੇ ਜਿੱਤ ਕੇ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾਈ ਸੀ। ਹਾਲਾਂਕਿ ਪਹਿਲੇ ਮੈਚ ਤੋਂ ਬਾਅਦ ਫਿਰ ਆਫ ਸਪਿਨਰ ਪਰਥ ਤੇ ਮੈਲਬੋਰਨ ਦੇ ਦੂਜੇ ਤੇ ਤੀਜੇ ਟੈਸਟ 'ਚੋਂ ਬਾਹਰ ਹੋ ਗਿਆ।

ਦੋ ਸਪਿਨਰਾਂ ਨਾਲ ਉਤਰ ਸਕਦੈ ਭਾਰਤ
ਅਸ਼ਵਿਨ ਜੇਕਰ ਪੂਰੀ ਤਰ੍ਹਾਂ ਫਿੱਟ ਹੁੰਦਾ ਹੈ ਤਾਂ ਮੰਨਿਆ ਜਾ ਸਕਦਾ ਹੈ ਕਿ ਉਹ ਆਖਰੀ ਟੈਸਟ ਲਈ ਆਖਰੀ-11 ਵਿਚ ਸ਼ਾਮਲ ਹੋਵੇ। ਹਾਲਾਂਕਿ ਪਿੱਚ ਦੀ ਸਮੀਖਿਆ ਤੋਂ ਬਾਅਦ ਉਸ ਨੂੰ ਲੈ ਕੇ ਆਖਰੀ ਫੈਸਲਾ ਕੀਤਾ ਜਾ ਸਕਦਾ ਹੈ। ਜੇਕਰ ਭਾਰਤ ਇਕ ਹੀ ਸਪਿਨਰ ਨਾਲ ਉਤਰਦਾ ਹੈ ਤਾਂ ਸੰਭਾਵਨਾ ਹੈ ਕਿ ਲੈਫਟ ਆਰਮ ਸਪਿਨਰ ਰਵਿੰਦਰ ਜਡੇਜਾ ਨੂੰ ਹੀ ਫਿਰ ਸਿਡਨੀ ਵਿਚ ਵੀ ਮੌਕਾ ਦਿੱਤਾ ਜਾਵੇ। ਆਸਟਰੇਲੀਆਈ ਕਪਤਾਨ ਟਿਮ ਪੇਨ ਅਨੁਸਾਰ ਗਰਮ ਮੌਸਮ ਕਾਰਨ ਸਿਡਨੀ ਦੀ ਪਿੱਚ ਕਾਫੀ ਸੁੱਕੀ ਹੋ ਸਕਦੀ ਹੈ, ਜਿਸ ਨਾਲ ਮਹਿਮਾਨ ਟੀਮ ਨੂੰ ਉਸ ਦੇ ਮੁਤਾਬਕ ਨਤੀਜਾ ਮਿਲ ਸਕੇਗਾ। ਆਸਟਰੇਲੀਆਈ ਟੀਮ ਨੇ ਆਪਣੀ ਟੀਮ ਵਿਚ ਇਕ ਹੋਰ ਸਪਿਨਰ ਮਾਰਨਸ ਲਾਬੁਸਚਾਂਗੇ ਨੂੰ ਸ਼ਾਮਲ ਕੀਤਾ ਹੈ ਤੇ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ ਵੀ ਦੋ ਸਪਿਨਰਾਂ ਨਾਲ ਉਤਰ ਸਕਦਾ ਹੈ। ਭਾਰਤ ਜੇਕਰ ਵਾਧੂ ਸਪਿਨਰ ਨਾਲ ਉਤਰਦਾ ਹੈ ਤਾਂ ਉਹ ਤੇਜ਼ ਗੇਂਦਬਾਜ਼ ਆਲਰਾਊਂਡਰ ਹਾਰਦਿਕ ਪੰਡਯਾ ਨੂੰ ਵੀ ਟੀਮ ਵਿਚ ਮੌਕਾ ਦੇ ਸਕਦਾ ਹੈ। ਪੰਡਯਾ ਨੂੰ ਰੋਹਿਤ ਸ਼ਰਮਾ ਦੀ ਜਗ੍ਹਾ ਮੌਕਾ ਦਿੱਤਾ ਜਾ ਸਕਦਾ ਹੈ, ਜਿਹੜਾ ਆਪਣੀ ਬੇਟੀ ਦੇ ਜਨਮ ਕਾਰਨ ਚੌਥੇ ਮੈਚ ਵਿਚੋਂ ਬਾਹਰ ਰਹੇਗਾ।
ਵੀਨਸ ਦੀ ਅਜ਼ਾਰੇਂਕਾ 'ਤੇ ਰੋਮਾਂਚਕ ਜਿੱਤ
NEXT STORY