ਦੁਬਈ— ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਏਸ਼ੀਆ ਕੱਪ 'ਚ ਐਤਵਾਰ ਨੂੰ ਸੁਪਰ-4 ਮੁਕਾਬਲੇ 'ਚ ਪਾਕਿਸਤਾਨ ਨੂੰ 9 ਵਿਕਟਾਂ ਨਾਲ ਹਰਾ ਦਿੱਤਾ। ਰੋਹਿਤ ਸ਼ਰਮਾ ਨੇ ਇਸ ਜਿੱਤ ਦਾ ਸਿਹਰਾ ਪੂਰੀ ਟੀਮ ਨੂੰ ਦਿੱਤਾ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਹੋਏ 7 ਵਿਕਟਾਂ 'ਤੇ 237 ਦੌੜਾਂ ਬਣਾਈਆਂ ਸਨ। ਗੱਬਰ ਦੇ ਨਾਂ ਨਾਲ ਮਸ਼ਹੂਰ ਓਪਨਰ ਸ਼ਿਖਰ ਧਵਨ (114) ਤੇ ਹਿੱਟਮੈਨ ਦੇ ਨਾਂ ਨਾਲ ਮਸ਼ਹੂਰ ਕਪਤਾਨ ਰੋਹਿਤ ਸ਼ਰਮਾ (ਅਜੇਤੂ 111) ਦੇ ਸ਼ਾਨਦਾਰ ਸੈਂਕੜਿਆਂ ਤੇ ਉਨ੍ਹਾਂ ਵਿਚਾਲੇ 210 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ 9 ਵਿਕਟਾਂ ਨਾਲ ਹਰਾ ਕੇ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਵਿਚ ਆਪਣਾ ਸਥਾਨ ਲਗਭਗ ਪੱਕਾ ਕਰ ਲਿਆ। ਭਾਰਤ ਨੇ 39.3 ਓਵਰਾਂ ਵਿਚ ਇਕ ਵਿਕਟ ਦੇ ਨੁਕਸਾਨ 'ਤੇ 238 ਦੌੜਾਂ ਬਣਾ ਕੇ ਪਾਕਿਸਤਾਨ 'ਤੇ ਵਿਕਟਾਂ ਦੇ ਲਿਹਾਜ਼ ਨਾਲ ਸਭ ਤੋਂ ਵੱਡੀ ਇਕਤਰਫਾ ਜਿੱਤ ਹਾਸਲ ਕਰ ਲਈ। ਭਾਰਤ ਨੇ ਗਰੁੱਪ ਗੇੜ ਵਿਚ ਵੀ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ।
ਰੋਹਿਤ ਸ਼ਰਮਾ ਨੇ ਕਿਹਾ ਕਿ ਟੀਮ ਤੋਂ ਇਸ ਤਰ੍ਹਾਂ ਦਾ ਪ੍ਰਦਰਸ਼ਨ ਚਾਹੁੰਦੇ ਸੀ, ਮੁਸ਼ਕਲ ਚੁਣੌਤੀ ਸੀ ਤੇ ਇਸ 'ਚ ਖੇਡਣਾ ਆਸਾਨ ਨਹੀਂ ਸੀ। ਅਸੀਂ ਸਾਰਿਆਂ ਨੇ ਇਸ ਜਿੱਤ ਦਾ ਜਜਬਾ ਦਿਖਾਇਆ। ਅਸੀਂ ਇਸ 'ਤੇ ਗੱਲ ਕੀਤੀ ਸੀ ਕਿ ਜੋ ਪਿਛਲਾ ਪ੍ਰਦਰਸ਼ਨ ਹੈ ਉਹ ਪੁਰਾਣੀ ਗੱਲ ਹੈ ਤੇ ਸਾਨੂੰ ਅੱਜ ਨਵੇਂ ਸਿਰੇ ਤੋਂ ਵਧੀਆ ਖੇਡ ਦਿਖਾਉਣਾ ਹੋਵੇਗਾ ਤੇ ਅਸੀਂ ਇਸ ਤਰ੍ਹਾਂ ਕੀਤਾ।
ਗਿੰਟਿੰਗ ਨੇ ਮੋਮੋਤੋ ਨੂੰ ਹਰਾ ਕੇ ਚਾਈਨਾ ਓਪਨ ਦਾ ਖਿਤਾਬ ਜਿੱਤਿਆ
NEXT STORY