ਸਪੋਰਟਸ ਡੈਸਕ- ਏਸ਼ੀਆ ਕੱਪ ਦਾ ਦੂਜਾ ਮੈਚ ਅੱਜ ਸ਼੍ਰੀਲੰਕਾ ਤੇ ਬੰਗਲਾਦੇਸ਼ ਦਰਮਿਆਨ ਪੱਲੇਕੇਲੇ ਦੇ ਪੱਲੇਕੇਲੇ ਕ੍ਰਿਕਟ ਸਟੇਡੀਅਮ 'ਚ ਖੇਡਿਆ ਗਿਆ। ਮੈਚ 'ਚ ਸ਼੍ਰੀਲੰਕਾ ਨੂੰ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਮੈਚ 'ਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਨੇ 42.4 ਓਵਰਾਂ 'ਚ 10 ਵਿਕਟਾਂ ਗੁਆ ਕੇ 164 ਦੌੜਾਂ ਬਣਾਈਆਂ ਤੇ ਸ਼੍ਰੀਲੰਕਾ ਨੂੰ ਜਿੱਤ ਲਈ 165 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਸ਼੍ਰੀਲੰਕਾ ਨੇ 39 ਓਵਰਾਂ 'ਚ 5 ਵਿਕਟਾਂ ਗੁਆ ਕੇ 165 ਦੌੜਾਂ ਬਣਾਈਆਂ ਤੇ 5 ਵਿਕਟਾਂ ਨਾਲ ਮੈਚ ਜਿੱਤ ਲਿਆ। ਸ਼੍ਰੀਲੰਕਾ ਲਈ ਸਦੀਰਾ ਸਰਮਵਿਕਰਮਾ ਨੇ 54 ਦੌੜਾਂ, ਚਰਿਥ ਅਸਲੰਕਾ ਨੇ 62 ਦੌੜਾਂ, ਕਪਤਾਨ ਦਾਸੁਨ ਸ਼ਨਾਕਾ ਨੇ14 ਦੌੜਾਂ, ਦਿਮੁਥ ਕਰੁਣਾਰਤਨੇ ਨੇ 1 ਦੌੜ, ਪਥੁਮ ਨਿਸਾਂਕਾ ਨੇ 14 ਦੌੜਾਂ, ਕੁਸਲ ਮੇਂਡਿਸ ਨੇ 5 ਦੌੜਾਂ, ਧਨੰਜੈ ਡਿਸਿਲਵਾ ਨੇ 2 ਦੌੜਾਂ ਬਣਾਈਆਂ। ਬੰਗਲਾਦੇਸ਼ ਵਲੋਂ ਤਸਕਿਨ ਅਹਿਮਦ ਨੇ 1, ਸ਼ੋਰਿਫੁਲ ਇਸਲਾਮ ਨੇ 1, ਸ਼ਾਕਿਬ ਅਲ ਹਸਨ ਨੇ 2 ਤੇ ਮਹੇਦੀ ਹਸਨ ਨੇ 1 ਵਿਕਟਾਂ ਲਈਆਂ।
ਪਹਿਲਾਂ ਬੱਲੇਬਾਜ਼ੀ ਕਰਨ ਆਈ ਬੰਗਲਾਦੇਸ਼ ਦੀ ਸ਼ੁਰੂਆਤ ਬਹੁਤ ਖਰਾਬ ਰਹੀ। ਮੈਚ 'ਚ ਉਸ ਦੀਆਂ ਵਿਕਟਾਂ ਥੋੜ੍ਹੀ-ਥੋੜ੍ਹੀ ਦੇਰ ਬਾਅਦ ਡਿੱਗਦੀਆਂ ਰਹੀਆਂ। ਬੰਗਲਾਦੇਸ਼ ਵਲੋਂ ਨਜਮੁਲ ਹੋਸੈਨ ਸ਼ਾਂਤੋ ਨੇ ਇਸ ਦੌਰਾਨ 89 ਦੌੜਾਂ ਦੀ ਸੰਘਰਸ਼ਪੂਰਨ ਪਾਰੀ ਖੇਡੀ। ਇਸ ਤੋਂ ਇਲਾਵਾ ਕੋਈ ਬੱਲੇਬਾਜ਼ ਕੋਈ ਕਮਾਲ ਨਾ ਕਰ ਸਕਿਆ। ਬੰਗਲਾਦੇਸ਼ ਵਲੋਂ ਤਾਂਜ਼ਿਦ ਹਸਨ 0, ਮੁਹੰਮਦ ਨਈਮ 16 ਦੌੜਾਂ, ਕਪਤਾਨ ਸ਼ਾਕਿਬ ਅਲ ਹਸਨ 5 ਦੌੜਾਂ, ਤੋਹੀਦ ਹ੍ਰਿਦੋਏ 20 ਦੌੜਾਂ, ਮੁਸ਼ਫਿਕੁਰ ਰਹੀਮ 13 ਦੌੜਾਂ ਤੇ ਮੇਹਿਦੀ ਹਸਨ ਮਿਰਾਜ 5 ਦੌੜਾਂ, ਮੇਹੇਦੀ ਹਸਨ 6 ਦੌੜਾਂ ਤੇ ਨਜਮੁਲ ਹਸਨ ਸ਼ਾਂਤੋ 89 ਦੌੜਾਂ ਬਣਾ ਆਊਟ ਹੋਏ। ਸ਼੍ਰੀਲੰਕਾ ਵਲੋਂ ਮਹੀਸ਼ ਥਿਕਸ਼ਾਨਾ ਨੇ 2, ਧਨੰਜੈ ਡਿਸਿਲਵਾ ਨੇ 1, ਮਥੀਸ਼ਾ ਪਥਿਰਾਨਾ ਨੇ 4, ਦੁਨਿਥ ਨੇ 1 ਤੇ ਦਾਸੁਨ ਸ਼ਨਾਕਾ ਨੇ 1 ਵਿਕਟਾਂ ਲਈਆਂ।
ਇਹ ਵੀ ਪੜ੍ਹੋ : ਜਾਣੋ ਬੰਗਲਾਦੇਸ਼ ਤੇ ਸ਼੍ਰੀਲੰਕਾ ਵਿਚਾਲੇ ਕਦੋਂ ਸ਼ੁਰੂ ਹੋਈ 'ਨਾਗਿਨ ਡਾਂਸ' ਦੀ ਲੜਾਈ ?
ਪਲੇਇੰਗ 11
ਸ਼੍ਰੀਲੰਕਾ
ਕੁਸਲ ਮੇਂਡਿਸ (ਵਿਕਟਕੀਪਰ), ਦਾਸੁਨ ਸ਼ਨਾਕਾ (ਕਪਤਾਨ), ਪਥੁਮ ਨਿਸਾਂਕਾ, ਦਿਮੁਥ ਕਰੁਣਾਰਤਨੇ, ਸਦਾਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਧਨੰਜੈ ਡੀ ਸਿਲਵਾ, ਦੁਸ਼ਨ ਹੇਮੰਥਾ, ਮਹੇਸ਼ ਤੀਕਸ਼ਣਾ, ਮਥੀਸ਼ਾ ਪਥਿਰਾਨਾ, ਕਸੁਨ ਰਜਿਤਾ, ਕੁਸਲ ਪਰੇਰਾ, ਪ੍ਰਮੋਦ ਮਦੁਰਾਗ, ਦੁਨਿਥ ਵੇਲਾਗੇ, ਬਿਨੁਰਾ ਫਰਨਾਂਡੋ।
ਬੰਗਲਾਦੇਸ਼
ਸ਼ਾਕਿਬ ਅਲ ਹਸਨ (ਕਪਤਾਨ), ਮੁਸ਼ਫਿਕੁਰ ਰਹੀਮ (ਵਿਕਟਕੀਪਰ), ਤੰਜ਼ੀਦ ਹਸਨ, ਮੁਹੰਮਦ ਨਈਮ, ਨਜਮੁਲ ਹੁਸੈਨ ਸ਼ਾਂਤੋ, ਤੌਹੀਦ ਹਿਰਦੌਏ, ਮੇਹਿਦੀ ਹਸਨ ਮਿਰਾਜ, ਮੇਹਿਦੀ ਹਸਨ, ਤਸਕੀਨ ਅਹਿਮਦ, ਹਸਨ ਮਹਿਮੂਦ, ਮੁਸਤਫਿਜ਼ੁਰ ਰਹਿਮਾਨ, ਸ਼ੋਰੀਫੁਲ ਇਸਲਾਮ, ਅਫੀਫ ਹੁਸੈਨ, ਅਨਾਮੁਲ ਹਸਨ, ਨਸੁਮ ਅਹਿਮਦ , ਸ਼ਮੀਮ ਹੁਸੈਨ , ਤੰਜੀਮ ਹਸਨ ਸਾਕਿਬ।
ਇਹ ਵੀ ਪੜ੍ਹੋ : ਏਸ਼ੀਆ ਕੱਪ 'ਚ ਪਾਕਿਸਤਾਨ ਨੂੰ ਹਰਾਉਣਾ ਹੋਵੇਗਾ ਚੁਣੌਤੀਪੂਰਨ : ਅਸ਼ਵਿਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਾਣੋ ਬੰਗਲਾਦੇਸ਼ ਤੇ ਸ਼੍ਰੀਲੰਕਾ ਵਿਚਾਲੇ ਕਦੋਂ ਸ਼ੁਰੂ ਹੋਈ 'ਨਾਗਿਨ ਡਾਂਸ' ਦੀ ਲੜਾਈ ?
NEXT STORY