ਨਵੀਂ ਦਿੱਲੀ— ਇਕ ਪਾਸੇ ਦੁਬਈ 'ਚ ਭਾਰਤੀ ਟੀਮ ਬੰਗਲਾਦੇਸ਼ ਖਿਲਾਫ ਏਸ਼ੀਆ ਕੱਪ ਦੇ ਫਾਈਨਲ ਦੀ ਤਿਆਰੀ 'ਚ ਲੱਗੀ ਹੋਈ ਹੈ ਉਥੇ ਦੁਬਈ 'ਚ ਹੀ ਆਪਣਾ ਅਭਿਆਸ ਸੈਸ਼ਨ ਖਤਮ ਕਰਕੇ ਉਨ੍ਹਾਂ ਦੀ ਅਗਲੀ ਚੁਣੌਤੀ ਭਾਰਤ ਪਹੁੰਚ ਚੁੱਕੀ ਹੈ। ਆਪਣੇ ਦੌਰੇ ਲਈ ਵੈਸਟਇੰਡੀਜ਼ ਦੀ ਟੀਮ ਭਾਰਤ ਪਹੁੰਚ ਚੁੱਕੀ ਹੈ, ਵੈਸਟਇੰਡੀਜ਼ ਕ੍ਰਿਕਟ ਬੋਰਡ ਨੇ ਆਪਣੇ ਸੋਸ਼ਲ ਮੀਡੀਆ 'ਤੇ ਅਕਾਉਂਟ ਵੀਡੀਓ ਦੇ ਨਾਲ ਜਾਣਕਾਰੀ ਸ਼ੇਅਰ ਕੀਤੀ। ਵੈਸਟਇੰਡੀਜ਼ ਟੀਮ ਸਭ ਤੋਂ ਪਹਿਲੇ ਬੋਰਡ ਪ੍ਰੈਸੀਡੈਂਟ ਇਲੈਂਵਨ ਦੇ ਨਾਲ 29 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਅਭਿਆਸ ਮੈਚ 'ਚ ਹਿੱਸਾ ਲਵੇਗੀ। ਵੈਸਟਇੰਡੀਜ਼ ਟੀਮ ਭਾਰਤ ਖਿਲਾਫ ਦੋ ਟੈਸਟ, ਪੰਜ ਵਨ ਡੇ ਅਤੇ ਟੀ-20 ਮੈਚਾਂ ਦੀ ਸੀਰੀਜ਼ ਅਕਤੂਬਰ-ਨਵੰਬਰ 'ਚ ਖੇਡੇਗੀ। ਪਹਿਲਾਂ ਟੈਸਟ 4 ਅਕਤੂਬਰ ਤੋਂ ਰਾਜਕੋਟ 'ਚ ਸੁਰੂ ਹੋ ਰਿਹਾ ਹੈ। ਵਨ ਡੇ ਸੀਰੀਜ਼ 21 ਅਕਤੂਬਰ ਤੋਂ ਸ਼ੁਰੂ ਹੋਵੇਗੀ। ਪਹਿਲਾ ਵਨ ਡੇ ਗੁਵਾਹਾਟੀ 'ਚ ਖੇਡਿਆ ਜਾਵੇਗਾ। ਉਥੇ ਟੀ-20 ਸੀਰੀਜ਼ 4 ਨਵੰਬਰ ਤੋਂ ਕੋਲਕਾਤਾ 'ਚ ਸ਼ੁਰੂ ਹੋਵੇਗੀ।
ਹਾਲ ਹੀ 'ਚ ਵੈਸਟਇੰਡੀਜ਼ ਟੀਮ ਬੰਗਲਾਦੇਸ਼ ਖਿਲਾਫ ਖੇਡੀ ਸੀ ਜਿੱਥੇ ਉਹ ਟੈਸਟ ਸੀਰੀਜ਼ ਜਿੱਤਣ 'ਚ ਤਾਂ ਕਾਮਯਾਬ ਰਹੀ ਪਰ ਵਨਡੇ ਅਤੇ ਟੀ-20 ਸੀਰੀਜ਼ 'ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਕਈ ਸਾਰੇ ਖਿਡਾਰੀਆਂ ਨੇ ਸੀ.ਪੀ.ਐੱਲ. 'ਚ ਹਿੱਸਾ ਲਿਆ। ਸੀ.ਪੀ.ਐੱਲ. ਦਾ 2018 ਸੀਜ਼ਨ ਤ੍ਰਿਣਬੈਗੋ ਨਾਈਟ ਰਾਈਡਰਸ ਨੇ ਜਿੱਤਿਆ।
ਦੂਜੀ ਅਤੇ ਟੀਮ ਇੰਡੀਆ ਦਾ ਸਫਰ ਪਿੱਛਲੇ ਕੁਝ ਮਹੀਨਿਆਂ 'ਚ ਉਤਾਅ-ਚੜਾਅ ਵਾਲਾ ਰਿਹਾ ਹੈ। ਟੀਮ ਇੰਡੀਆ ਨੇ ਇੰਗਲੈਂਡ 'ਚ ਟੀ-20 ਸੀਰੀਜ਼ ਜਿੱਤੀ ਪਰ ਆਪਣੀ ਉਸ ਫਾਰਮ ਨੂੰ ਉਹ ਵਨ ਡੇ ਅਤੇ ਟੈਸਟ 'ਚ ਬਰਕਰਾਰ ਰੱਖਣ 'ਚ ਕਾਮਯਾਬ ਨਹੀਂ ਹੋ ਪਾਏ ਅਤੇ ਇਹ ਦੋਵੇਂ ਹੀ ਸੀਰੀਜ਼ਾਂ ਉਨ੍ਹਾਂ ਨੂੰ ਗਵਾਉਣੀ ਪਈ। ਭਾਰਤੀ ਟੀਮ ਅਜੇ ਯੂ.ਏ.ਈ. 'ਚ ਏਸ਼ੀਆ ਕੱਪ 'ਚ ਰੋਹਿਤ ਸ਼ਰਮਾ ਦੀ ਕਪਤਾਨੀ 'ਚ ਖੇਡ ਰਹੀ ਹੈ।
ICC ਮਹਿਲਾ ਵਿਸ਼ਵ T-20 'ਚ ਭਾਰਤ ਦੀ ਅਗਵਾਈ ਕਰੇਗੀ ਹਰਮਨਪ੍ਰੀਤ
NEXT STORY