ਸਪੋਰਟਸ ਡੈਸਕ- ਏਸ਼ੀਆ ਕੱਪ 2025 ਦੇ ਸੁਪਰ-4 ਮੈਚ 'ਚ ਭਾਰਤ ਖਿਲਾਫ ਪਾਕਿਸਤਾਨ ਦੇ ਬੱਲੇਬਾਜ਼ ਸਾਹਿਬਜ਼ਾਦਾ ਫਰਹਾਨ ਦੇ 'ਗੰਨ ਸੈਲੀਬ੍ਰੇਸ਼ਨ' ਨੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਸੀ। ਉਥੇ ਹੀ ਹਾਰਿਸ ਰਾਊਫ ਨੇ ਜਹਾਜ਼ ਕ੍ਰੈਸ਼ ਵਰਗਾ ਇਸ਼ਾਰਾ ਕੀਤਾ ਸੀ। ਜਿਸਦੇ ਚਲਦੇ ਬੀਸੀਸੀਆਈ ਨੇ ਸਾਹਿਬਜ਼ਾਦਾ ਫਰਹਾਨ ਅਤੇ ਹਾਰਿਸ ਰਾਊਫ ਖਿਲਾਫ ਆਈਸੀਸੀ ਨੂੰ ਸ਼ਿਕਾਇਤ ਕੀਤੀ ਸੀ। ਅੱਜ ਯਾਨੀ 26 ਸਤੰਬਰ ਨੂੰ ਇਹ ਦੋਵੇਂ ਖਿਡਾਰੀ ਆਈਸੀਸੀ ਦੇ ਸਾਹਮਣੇ ਪੇਸ਼ ਹੋਏ। ਇਸ ਦੌਰਾਨ ਸਾਹਿਬਜ਼ਾਦਾ ਫਰਹਾਨ ਨੇ ਸਜ਼ਾ ਤੋਂ ਬਚਣ ਲਈ ਵਿਰਾਟ ਕੋਹਲੀ ਅਤੇ ਐੱਮ.ਐੱਸ. ਧੋਨੀ ਦਾ ਸਹਾਰਾ ਲਿਆ।
ਪਾਕਿਸਤਾਨੀ ਖਿਡਾਰੀ ਨੇ ਕਿਉਂ ਲਿਆ ਧੋਨੀ ਦਾ ਨਾਂ
ਭਾਰਤ-ਪਾਕਿਸਤਾਨ ਮੈਚ ਦੌਰਾਨ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਫਰਹਾਨ ਨੇ ਅਰਧ ਸੈਂਕੜਾ ਬਣਾਉਣ ਤੋਂ ਬਾਅਦ ਮੈਦਾਨ 'ਤੇ ਬੰਦੂਕ ਚਲਾਉਣ ਵਰਗਾ ਇਸ਼ਾਰਾ ਕੀਤਾ। ਭਾਰਤ ਨੇ ਬਾਅਦ ਵਿੱਚ ਆਈਸੀਸੀ ਕੋਲ ਅਧਿਕਾਰਤ ਸ਼ਿਕਾਇਤ ਦਰਜ ਕਰਵਾਈ। ਇਸ ਜਸ਼ਨ ਨੂੰ ਸੰਵੇਦਨਸ਼ੀਲ ਮੰਨਿਆ ਗਿਆ ਸੀ, ਖਾਸ ਕਰਕੇ ਪਹਿਲਗਾਮ ਹਮਲੇ ਅਤੇ ਭਾਰਤ ਦੇ ਆਪ੍ਰੇਸ਼ਨ ਸਿੰਦੂਰ ਦੇ ਸੰਦਰਭ ਵਿੱਚ। ਹਾਲਾਂਕਿ, ਫਰਹਾਨ ਨੇ ਸੁਣਵਾਈ 'ਤੇ ਸਪੱਸ਼ਟ ਕੀਤਾ ਕਿ ਇਹ ਇੱਕ ਨਿੱਜੀ ਜਸ਼ਨ ਸੀ, ਪਠਾਨ ਸੱਭਿਆਚਾਰ ਦਾ ਹਿੱਸਾ। ਉਨ੍ਹਾਂ ਕਿਹਾ ਕਿ ਵਿਆਹ ਵਰਗੇ ਖੁਸ਼ੀ ਦੇ ਮੌਕਿਆਂ 'ਤੇ ਅਜਿਹੇ ਇਸ਼ਾਰੇ ਆਮ ਹਨ ਅਤੇ ਇਸਦਾ ਕੋਈ ਰਾਜਨੀਤਿਕ ਉਦੇਸ਼ ਨਹੀਂ ਸੀ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਸਾਹਿਬਜ਼ਾਦਾ ਫਰਹਾਨ ਨੇ ਇਹ ਵੀ ਕਿਹਾ ਕਿ ਸਾਬਕਾ ਭਾਰਤੀ ਕਪਤਾਨ ਐੱਮ.ਐੱਸ. ਧੋਨੀ ਅਤੇ ਵਿਰਾਟ ਕੋਹਲੀ ਨੇ ਵੀ ਜਸ਼ਨ ਦੌਰਾਨ ਇਸੇ ਤਰ੍ਹਾਂ ਦੇ ਬੰਦੂਕ ਦੇ ਇਸ਼ਾਰੇ ਕੀਤੇ ਸਨ। ਹਾਲਾਂਕਿ, ਸਾਹਿਬਜ਼ਾਦਾ ਫਰਹਾਨ ਨੂੰ ਇਸ ਘਟਨਾ ਲਈ ਆਈਸੀਸੀ ਤੋਂ ਜੁਰਮਾਨਾ ਹੋ ਸਕਦਾ ਹੈ, ਜੋ ਕਿ ਉਸਦੀ ਮੈਚ ਫੀਸ ਦੇ ਇੱਕ ਪ੍ਰਤੀਸ਼ਤ ਤੱਕ ਹੋ ਸਕਦਾ ਹੈ। ਹਾਲਾਂਕਿ, ਪਾਬੰਦੀ ਦੀ ਸੰਭਾਵਨਾ ਘੱਟ ਮੰਨੀ ਜਾਂਦੀ ਹੈ।
ਹਾਰਿਸ ਰਾਊਫ ਨੇ ਸੁਣਵਾਈ ਦੌਰਾਨ ਕੀ ਕਿਹਾ
ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਾਰਿਸ ਰਊਫ ਨੇ ਆਈਸੀਸੀ ਦੀ ਸੁਣਵਾਈ ਦੌਰਾਨ ਖੁਦ ਨੂੰ ਬੇਕਸੂਰ ਦੱਸਿਆ। ਰਊਫ ਨੇ ਕਿਹਾ ਕਿ ਉਸਦੇ "6-0" ਇਸ਼ਾਰੇ ਦਾ ਭਾਰਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਸੁਣਵਾਈ ਦੌਰਾਨ, ਉਸਨੇ ਸਵਾਲ ਕੀਤਾ, "'6-0' ਦਾ ਕੀ ਅਰਥ ਹੈ? ਇਸਨੂੰ ਭਾਰਤ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ?"
ਆਈਸੀਸੀ ਅਧਿਕਾਰੀਆਂ ਨੇ ਇਹ ਵੀ ਮੰਨਿਆ ਕਿ ਉਹ "6-0" ਇਸ਼ਾਰੇ ਨੂੰ ਸਹੀ ਨਹੀਂ ਦੱਸ ਸਕੇ। ਇਸ 'ਤੇ ਰਊਫ ਨੇ ਜਵਾਬ ਦਿੱਤਾ, "ਬੱਸ, ਇਸਦਾ ਭਾਰਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।"
ਕੰਗਾਰੂਆਂ ਖਿਲਾਫ ਭਾਰਤ ਨੇ ਰਚ'ਤਾ ਇਤਿਹਾਸ, ਟੈਸਟ 'ਚ ਅਜਿਹਾ ਕਰਨ ਵਾਲੀ ਬਣੀ ਪਹਿਲੀ 'A' ਟੀਮ
NEXT STORY