ਦੁਬਈ (ਭਾਸ਼ਾ)– ਅਮੀਰਾਤ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਸੰਯੁਕਤ ਅਰਬ ਅਮੀਰਾਤ ਵਿਚ ਭਿਆਨਕ ਗਰਮੀ ਕਾਰਨ ਆਗਾਮੀ ਏਸ਼ੀਆ ਕੱਪ ਦੇ 19 ਤੋਂ 18 ਮੈਚਾਂ ਦਾ ਸ਼ੁਰੂ ਹੋਣ ਦਾ ਸਮਾਂ ਮੂਲ ਪ੍ਰੋਗਰਾਮ ਤੋਂ ਅੱਧਾ ਘੰਟਾ ਪਿੱਛੇ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਏਸ਼ੀਆ ਕੱਪ 'ਚ ਅੱਜ ਭਾਰਤ ਦਾ ਮੁਕਾਬਲਾ ਜਾਪਾਨ ਨਾਲ, ਜਿੱਤਣ ਲਈ ਲਾਉਣਾ ਪਵੇਗਾ ਪੂਰਾ ਜ਼ੋਰ
ਸੋਧੇ ਪ੍ਰੋਗਰਾਮ ਅਨੁਸਾਰ ਹੁਣ ਮੈਚ ਸਥਾਨਕ ਸਮੇਂ ਅਨੁਸਾਰ ਸ਼ਾਮ 6.30 ਵਜੇ (ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ) ਸ਼ੁਰੂ ਹੋਣਗੇ। ਇਸ ਵਾਰ ਟੀ-20 ਰੂਪ ਵਿਚ ਆਯੋਜਿਤ ਹੋਣ ਵਾਲਾ ਇਹ ਮਹਾਦੀਪੀ ਟੂਰਨਾਮੈਂਟ 9 ਤੋਂ 28 ਸਤੰਬਰ ਤੱਕ ਦੁਬਈ ਤੇ ਆਬੂਧਾਬੀ ਵਿਚ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ: ਆਪਣੇ ਸ਼ੋਅ ਦੀ ਪੂਰੀ ਕਮਾਈ ਹੜ੍ਹ ਪੀੜਤਾਂ ਨੂੰ ਦੇਣਗੇ ਰਣਜੀਤ ਬਾਵਾ ! ਕੈਨੇਡਾ ਕੰਸਰਟ ਦੌਰਾਨ ਸਟੇਜ 'ਤੇ ਖੜ੍ਹ ਕੀਤਾ ਐਲਾਨ
ਈਸੀਬੀ ਨੇ ਆਪਣੀ ਵੈੱਬਸਾਈਟ 'ਤੇ ਇੱਕ ਬਿਆਨ ਵਿੱਚ ਕਿਹਾ, "ਏਸ਼ੀਆ ਕੱਪ 2025 ਦੇ 19 ਵਿੱਚੋਂ 18 ਮੈਚਾਂ ਦਾ ਸ਼ੁਰੂਆਤੀ ਸਮਾਂ ਅਪਡੇਟ ਕਰ ਦਿੱਤਾ ਗਿਆ ਹੈ। ਇਹ ਮੈਚ ਹੁਣ ਸਥਾਨਕ ਸਮੇਂ ਅਨੁਸਾਰ ਸ਼ਾਮ 6:30 ਵਜੇ ਸ਼ੁਰੂ ਹੋਣਗੇ।" ਬਿਆਨ ਅਨੁਸਾਰ, "15 ਸਤੰਬਰ, ਸੋਮਵਾਰ ਨੂੰ ਯੂਏਈ ਅਤੇ ਓਮਾਨ ਵਿਚਕਾਰ ਮੈਚ ਸਥਾਨਕ ਸਮੇਂ ਅਨੁਸਾਰ ਸ਼ਾਮ 4 ਵਜੇ ਸ਼ੁਰੂ ਹੋਵੇਗਾ। ਇਹ ਟੂਰਨਾਮੈਂਟ ਦਾ ਦਿਨ ਵਿਚ ਖੇਡਿਆ ਜਾਣ ਵਾਲਾ ਇਕਲੌਤਾ ਮੈਚ ਹੋਵੇਗਾ।" ਏਸ਼ੀਅਨ ਕ੍ਰਿਕਟ ਕੌਂਸਲ ਦੁਆਰਾ ਪਹਿਲਾਂ ਜਾਰੀ ਕੀਤੇ ਗਏ ਸ਼ਡਿਊਲ ਦੇ ਅਨੁਸਾਰ, ਮੈਚ ਸਥਾਨਕ ਸਮੇਂ ਅਨੁਸਾਰ ਸ਼ਾਮ 6 ਵਜੇ ਸ਼ੁਰੂ ਹੋਣੇ ਸਨ।
ਇਹ ਵੀ ਪੜ੍ਹੋ: ਵੱਡੀ ਖਬਰ; ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਅਦਾਕਾਰਾ, ਛੋਟੀ ਉਮਰੇ ਦੁਨੀਆ ਨੂੰ ਕਿਹਾ ਅਲਵਿਦਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
13 ਗੇਂਦਾਂ 'ਚ 11 ਛੱਕੇ ਤੇ ਇਕ ਓਵਰ 'ਚ 40 ਦੌੜਾਂ ! ਭਾਰਤੀ ਬੱਲੇਬਾਜ਼ ਨੇ ਮੈਦਾਨ 'ਤੇ ਲਿਆ'ਤੀ 'ਹਨੇਰੀ'
NEXT STORY