ਸਪੋਰਟਸ ਡੈਸਕ— ਭਾਰਤ ਦੀ ਸਾਰੀਆਂ 10 ਮਹਿਲਾ ਮੁੱਕੇਬਾਜ਼ਾਂ ਨੇ ਏਸ਼ੀਆਈ ਚੈਂਪੀਅਨਸ਼ਿਪ ’ਚ ਤਮਗ਼ੇ ਜਿੱਤੇ ਪਰ ਮੁੱਖ ਕੋਚ ਮੁਹੰਮਦ ਅਲੀ ਕਮਰ ਦਾ ਮੰਨਣਾ ਹੈ ਕਿ ਜੇਕਰ ਕੋਵਿਡ-19 ਦੇ ਕਾਰਨ ਉਨ੍ਹਾਂ ਦੇ ਅਭਿਆਸ ’ਚ ਰੁਕਾਵਟ ਨਾ ਪੈਂਦੀ ਤਾਂ ਸੋਨ ਤਮਗ਼ਿਆਂ ਦੀ ਗਿਣਤੀ ਜ਼ਿਆਦਾ ਹੁੰਦੀ। ਭਾਰਤੀ ਮਹਿਲਾ ਟੀਮ ਨੇ 10 ਭਾਰ ਵਰਗਾਂ ’ਚ ਹਿੱਸਾ ਲਿਆ ਸੀ ਉਸ ਨੇ ਇਕ ਸੋਨ, ਤਿੰਨ ਚਾਂਦੀ ਤੇ ਛੇ ਕਾਂਸੀ ਤਮਗ਼ੇ ਜਿੱਤੇ। ਇਨ੍ਹਾਂ ’ਚੋਂ 7 ਤਾਂ ਡਰਾਅ ਦੇ ਦਿਨ ਹੀ ਪੱਕੇ ਹੋ ਗਏ ਸਨ ਕਿਉਂਕਿ ਇਸ ’ਚ ਘੱਟ ਮੁਕਾਬਲੇਬਾਜ਼ਾਂ ਨੇ ਹਿੱਸਾ ਲਿਆ ਸੀ। ਉਨ੍ਹਾਂ ਕਿਹਾ ਕਿ ਸਾਰੇ ਚਾਂਦੀ ਤਮਗਾ ਜੇਤੂ ਕਰੀਬੀ ਮੁਕਾਬਲਿਆਂ ’ਚ ਹਾਰੇ ਤੇ ਉਨ੍ਹਾਂ ਨੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ।
ਅਲੀ ਕਮਰ ਓਲੰਪਿਕ ਲਈ ਕੁਆਲੀਫ਼ਾਈ ਕਰ ਚੁੱਕੀ ਐੱਮ. ਸੀ. ਮੈਰੀਕਾਮ (51 ਕਿਲੋਗ੍ਰਾਮ), ਟੂਰਨਾਮੈਂਟ ’ਚ ਡੈਬਿਊ ਕਰਨ ਵਾਲੀ ਲਾਲਬੁਤਸਾਈ (64 ਕਿਲੋਗ੍ਰਾਮ) ਤੇ ਅਨੁਪਮਾ (81 ਕਿਲੋਗ੍ਰਾਮ ਤੋਂ ਵੱਧ) ਦੀ ਕਰੀਰੀ ਹਾਰ ਦੇ ਸੰਦਰਭ ’ਚ ਗੱਲ ਕਰ ਰਹੇ ਸਨ। ਓਲੰਪਿਕ ਲਈ ਕੁਆਲੀਫ਼ਾਈ ਕਰ ਚੁੱਕੀ ਪੂਜਾ ਰਾਣੀ (75 ਕਿਲੋੋਗ੍ਰਾਮ) ਭਾਰਤ ਵੱਲੋਂ ਸੋਨ ਤਮਗਾ ਜਿੱਤਣ ਵਾਲੀ ਇਕਮਾਤਰ ਮਹਿਲਾ ਮੁੱਕੇਬਾਜ਼ ਰਹੀ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਦਾ ਰਾਸ਼ਟਰੀ ਕੈਂਪ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ’ਚ ਚਲ ਰਿਹਾ ਸੀ ਪਰ ਕੋਵਿਡ-19 ਦੇ ਕਈ ਮਾਮਲੇ ਸਾਹਮਣੇ ਆਉਣ ਦੇ ਬਾਅਦ ਇਸ ਨੂੰ ਰੋਕ ਦਿੱਤਾ ਗਿਆ ਸੀ।
ਜੇਮਸ ਐਂਡਰਸਨ ਤੋੜ ਸਕਦੇ ਹਨ ਸਚਿਨ ਦਾ ਇਹ ਵੱਡਾ ਰਿਕਾਰਡ
NEXT STORY