ਨਵੀਂ ਦਿੱਲੀ : ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਸਵਪਨਾ ਬਰਮਨ ਨੂੰ ਹੈਪਟਾਥਲਾਨ ਦੇ ਸਾਰੇ 7 ਮੁਕਾਬਲਿਆਂ ਲਈ ਅਲੱਗ-ਅਲੱਗ ਖਾਸ ਬੂਟ ਮਿਲਣਗੇ। ਖੇਡ ਦਾ ਸਾਮਾਨ ਬਣਾਉਣ ਵਾਲੀ ਮਸ਼ਹੂਰ ਕੰਪਨੀ ਐਡੀਦਾਸ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ। ਇਸ ਸਾਲ ਹੋਏ ਏਸ਼ੀਆਈ ਖੇਡਾਂ ਦੀ ਹੈਪਟਾਥਲਾਨ ਮੁਕਾਬਲੇ ਵਿਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਸਵਪਨਾ ਦੇ ਦੋਵਾਂ ਪੈਰਾਂ ਲਈ 6-6 ਉਂਗਲੀਆਂ ਹਨ।

ਜਕਾਰਤਾ ਖੇਡਾਂ ਵਿਚ ਸੋਨ ਤਮਗਾ ਜਿੱਤਣ ਤੋਂ ਬਾਅਦ ਸਭ ਨੂੰ ਉਸ ਦੀ ਇਸ ਸਮੱਸਿਆ ਬਾਰੇ ਪਤਾ ਚੱਲਿਆ ਸੀ। ਇਸ ਖਿਡਾਰੀ ਦੇ ਪੈਰ ਦੇ ਅੰਦਾਜ਼ੇ ਤੋਂ ਬਾਅਦ ਕੰਪਨੀ ਨੇ ਇਹ ਖਾਸ ਬੂਟ ਤਿਆਰ ਕਰ ਕੇ ਸਵਪਨਾ ਦੀ ਮਦਦ ਕਰਨ ਦਾ ਫੈਸਲਾ ਕੀਤਾ। ਉਸ ਨੂੰ ਹੁਣ ਹਰੇਕ ਮੁਕਾਬਲੇ ਲਈ ਅਲੱਗ-ਅਲੱਗ ਬੂਟ ਦਿੱਤੇ ਜਾਣਗੇ।
ਬਾਲ ਟੈਂਪਰਿੰਗ ਦੇ ਮਾਮਲੇ 'ਚ ਕ੍ਰਿਕਟ ਆਸਟ੍ਰੇਲੀਆ ਦਾ ਡਿੱਗਿਆ ਤੀਜਾ ਵਿਕਟ
NEXT STORY