ਜਕਾਰਤਾ : ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਟ ਦੇ ਕੁਸ਼ਤੀ ਮੁਕਾਬਲਿਆਂ ਦੇ ਪਿਹਲੇ ਦੋ ਦਿਨ ਸੋਨ ਤਮਗਾ ਜਿੱਤਣ ਤੋਂ ਬਾਅਦ 18ਵੇਂ ਏਸ਼ੀਆਈ ਖੇਡਾਂ ਦੇ ਤੀਜੇ ਦਿਨ ਮੰਗਲਵਾਰ ਨੂੰ ਕੁਸ਼ਤੀ ਵਿਚ ਭਾਰਤ ਦੀ ਤਮਗਾ ਮੁਹਿੰਮ ਨੂੰ ਬਰਕਰਾਰ ਰਖਦੇ ਹੋਏ ਦਿਵਿਯਾ ਕਾਕਰਾਨ ਨੇ 68 ਕਿ.ਗ੍ਰਾ ਫ੍ਰੀ-ਸਟਾਈਲ ਵਿਚ ਕਾਂਸੀ ਤਮਗਾ ਜਿੱਤਿਆ ਹੈ। ਦਿਵਿਯਾ ਨੇ ਆਪਣੀ ਵਿਰੋਧੀ ਖਿਡਾਰਨ ਚਾਈਨੀ ਤਾਈਪੇ ਦੀ ਵੈਨਲਿੰਗ ਚੈਨ ਨੂੁੰ 10-0 ਨਾਲ ਹਰਾ ਕੇ ਭਾਰਤ ਦੀ ਕੁੱਲ ਤਮਗਿਅਾਂ ਦੀ ਗਿਣਤੀ 10 ਕਰ ਦਿੱਤੀ। ਇਹ ਏਸ਼ੀਆਈ ਖੇਡਾਂ 'ਚ ਕੁਸ਼ਤੀ ਦਾ ਤੀਜਾ ਤਮਗਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਕੁਸ਼ਤੀ 'ਚ 2 ਸੋਨ ਤਮਗੇ ਜਿੱਤੇ ਸਨ।
ਬੇਹੱਦ ਸਾਧਾਰਣ ਪਰਿਵਾਰ ਤੋਂ ਹੈ ਦਿਵਿਯਾ
ਸਾਧਾਰਣ ਪਰਿਵਾਰ ਤੋਂ ਨਿਕਲੀ ਦਿਵਿਯਾ ਪਹਿਲੀ ਵਾਰ ਤੱਦ ਚਰਚਾ 'ਚ ਆਈ ਸੀ ਜਦੋਂ ਯੂ. ਪੀ. 'ਚ ਇਕ ਨਾਮੀ ਦੰਗਲ ਦੌਰਾਨ ਉਸ ਨੇ ਪੁਰਸ਼ ਪਹਿਲਵਾਨ ਨੂੰ ਚਿੱਤ ਕੀਤਾ ਸੀ। ਦਿਵਿਯਾ ਦੇ ਇਲਾਕੇ 'ਚ ਉਸ ਦੀ ਪਛਾਣ ਹੀ ਅਜਿਹੇ ਪਹਿਲਵਾਨ ਦੇ ਰੂਪ 'ਚ ਹੈ ਜੋ ਨਾਮੀ ਅਖਾੜਿਆਂ 'ਚ ਲੜਕਿਆਂ ਨਾਲ ਟੱਕਰ ਲੈਂਦੀ ਹੈ। ਦਿਵਿਯਾ ਦਾ ਭਰਾ ਵੀ ਕੁਸ਼ਤੀ ਦਾ ਖਿਡਾਰੀ ਰਿਹਾ ਹੈ, ਅਜਿਹੇ ਬਚਪਨ 'ਚ ਭਰਾ ਨੂੰ ਅਖਾੜੇ 'ਚ ਜਾਂਦੇ ਦੇਖ ਦਿਵਿਯਾ ਨੇ ਵੀ ਕੁਸ਼ਤੀ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਦਿਵਿਯਾ ਦੇ ਪਿਤਾ ਸੂਰਜ ਪਹਿਲਵਾਨ ਘਰ ਵਿਚ ਆਰਥਿਕ ਤੰਗੀ ਕਾਰਨ ਪਹਿਲਾਨਾਂ ਨੂੰ ਲੰਗੋਟ ਸਿਲਾਈ ਕਰ ਕੇ ਦਿੰਦੇ ਸਨ ਜਿਸ ਨਾਲ ਉਨ੍ਹਾਂ ਦਾ ਘਾਰ ਦਾ ਗੁਜ਼ਾਰਾ ਹੁੰਦਾ ਸੀ। ਦਿਵਿਯਾ ਨੇ ਸਿਰਫ 8 ਸਾਲ ਦੀ ਉਮਰ ਤੋਂ ਹੀ ਅਖਾੜਾ ਗੁਰੂ ਰਾਜਕੁਮਾਰ ਗੋਸਵਾਮੀ ਅਤ ਬਾਅਦ ਵਿਚ ਅਖਾੜਾ ਗੁਰੂ ਪ੍ਰੇਮਨਾਥ 'ਚ ਕੁਸ਼ਤੀ 'ਚ ਨਿਪੰਨਤਾ ਹਾਸਲ ਕੀਤੀ।
ਫਾਰਮ 'ਚ ਵਾਪਸ ਆਉਂਦੇ ਹੀ ਪੁਜਾਰਾ ਨੇ ਬਿਆਨ ਕੀਤਾ ਟੀਮ 'ਚੋਂ ਨਿਕਲਣ ਦਾ ਦਰਦ
NEXT STORY