ਹਾਂਗਜ਼ੂ : ਏਸ਼ੀਅਨ ਖੇਡਾਂ ਵਿੱਚ ਇੱਕ ਮਾਂ ਅਤੇ ਧੀ ਦੋਵਾਂ ਲਈ ਤਗਮੇ ਜਿੱਤਣਾ ਦੁਰਲੱਬ ਹੈ ਪਰ ਭਾਰਤ ਦੀ ਰਾਸ਼ਟਰੀ ਰਿਕਾਰਡਧਾਰੀ 1500 ਮੀਟਰ ਦੌੜਾਕ ਹਰਮਿਲਨ ਬੈਂਸ ਨੇ ਇਹ ਕਰ ਦਿਖਾਇਆ ਹੈ ਅਤੇ ਹੁਣ ਉਹ ਇਸ ਤੋਂ ਵਧੀਆ ਪ੍ਰਦਰਸ਼ਨ ਕਰਨਾ ਚਾਹੁੰਦੀ ਹੈ। 25 ਸਾਲਾ ਹਰਮਿਲਨ ਨੇ ਔਰਤਾਂ ਦੀ 1500 ਮੀਟਰ ਦੌੜ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਉਨ੍ਹਾਂ ਦੀ ਮਾਂ ਮਾਧੁਰੀ ਨੇ ਦੱਖਣੀ ਕੋਰੀਆ ਦੇ ਬੁਸਾਨ ਵਿੱਚ 2002 ਖੇਡਾਂ ਵਿੱਚ 800 ਮੀਟਰ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ। ਹੁਣ ਹਰਮਿਲਨ ਦੀ ਨਜ਼ਰ 800 ਮੀਟਰ 'ਤੇ ਹੈ।
ਇਹ ਪੁੱਛੇ ਜਾਣ 'ਤੇ ਕਿ 1500 ਮੀਟਰ ਚਾਂਦੀ ਦਾ ਤਮਗਾ ਜਿੱਤਣ ਤੋਂ ਬਾਅਦ ਉਹ ਆਪਣੀ ਮਾਂ ਨੂੰ ਕੀ ਕਹੇਗੀ, ਹਰਮਿਲਨ ਨੇ ਕਿਹਾ, 'ਮੈਂ ਮਾਂ ਨੂੰ ਕਹਾਂਗੀ ਕਿ ਅਜੇ 800 ਮੀਟਰ ਬਾਕੀ ਹੈ।' ਉਨ੍ਹਾਂ ਨੇ ਕਿਹਾ, 'ਮੈਂ 800 ਮੀਟਰ 'ਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੀ। ਮੈਨੂੰ 1500 ਮੀਟਰ 'ਚ ਸੋਨ ਤਮਗਾ ਜਿੱਤਣ ਦਾ ਯਕੀਨ ਸੀ ਪਰ ਚਾਂਦੀ ਨਾਲ ਹੀ ਸੰਤੁਸ਼ਟ ਹੋਣਾ ਪਿਆ।
ਇਹ ਵੀ ਪੜ੍ਹੋ- ਏਸ਼ੀਆਈ ਖੇਡਾਂ 2023 : ਰਾਸ਼ਟਰੀ ਗੀਤ ਦੌਰਾਨ ਰੋਣ ਲੱਗਾ ਭਾਰਤੀ ਖਿਡਾਰੀ, ਆਪਣੇ ਪਹਿਲੇ ਮੈਚ 'ਚ ਹੋਇਆ ਭਾਵੁਕ
ਹਰਮਿਲਨ ਦੇ ਪਿਤਾ ਅਮਨਦੀਪ ਬੈਂਸ ਵੀ ਸਾਊਥ ਏਸ਼ੀਅਨ ਖੇਡਾਂ ਵਿੱਚ 1500 ਮੀਟਰ ਦੌੜ ਵਿੱਚ ਤਮਗਾ ਜਿੱਤ ਚੁੱਕੇ ਹਨ। ਹਰਮਿਲਨ ਨੇ 2016 ਵਿੱਚ ਵੀਅਤਨਾਮ ਵਿੱਚ ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਵਿੱਚ 1500 ਮੀਟਰ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਉਨ੍ਹਾਂ ਨੂੰ 2017 ਵਿੱਚ ਗੋਡੇ 'ਚ ਸੱਟ ਲੱਗ ਗਈ ਸੀ ਜਿਸ ਨੂੰ ਠੀਕ ਹੋਣ ਵਿੱਚ ਇੱਕ ਸਾਲ ਲੱਗ ਗਿਆ ਸੀ।
ਇਸ ਤੋਂ ਬਾਅਦ 2019 ਵਿੱਚ ਪਟਿਆਲਾ ਵਿੱਚ ਹੋਏ ਫੈਡਰੇਸ਼ਨ ਕੱਪ ਵਿੱਚ 1500 ਮੀਟਰ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਦੋ ਸਾਲ ਪਹਿਲਾਂ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਨੇ 1500 ਮੀਟਰ ਵਿੱਚ ਨਵਾਂ ਰਿਕਾਰਡ ਬਣਾਇਆ ਸੀ। ਗੋਡੇ ਦੇ ਅਪਰੇਸ਼ਨ ਕਾਰਨ ਉਹ 2022 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਨਹੀਂ ਲੈ ਸਕੀ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਸਵਪਨਾ ਬਰਮਨ ਦਾ ਇਲਜ਼ਾਮ, ਟਰਾਂਸਜੈਂਡਰ ਭਾਰਤੀ ਸਾਥੀ ਕਾਰਨ ਜਿੱਤ ਨਹੀਂ ਸਕੀ ਮੈਡਲ
NEXT STORY