ਜਲੰਧਰ (ਧਵਨ)- ਆਧਿਆ ਸ਼੍ਰੀ ਵਿਦਿਆ ਅੰਤਰਰਾਸ਼ਟਰੀ ਜੋਤਿਸ਼-ਭੂਗੋਲ, ਵਾਸਤੂ ਓਰੀਐਂਟਲ ਰਿਸਰਚ ਇੰਸਟੀਚਿਊਟ, ਕੰਡਾਘਾਟ ਦੇ ਪੰਡਿਤ ਰਾਜੀਵ ਸ਼ਰਮਾ ਸ਼ੂਰ ਨੇ ਫਾਈਨਲ ਮੈਚ ਤੋਂ ਪਹਿਲਾਂ ਹੀ ਭਾਰਤੀ ਕ੍ਰਿਕਟ ਟੀਮ ਨੂੰ ਵਾਧੂ ਭਰੋਸੇ ਤੋਂ ਸੁਚੇਤ ਰਹਿਣ ਦੀ ਸਲਾਹ ਦਿੱਤੀ ਸੀ। ਉਕਤ ਭਵਿੱਖਬਾਣੀ ਕੁਝ ਦਿਨ ਪਹਿਲਾਂ ‘ਜਗ ਬਾਣੀ’ ਕੋਲ ਪਹੁੰਚ ਗਈ ਸੀ ਪਰ ਕ੍ਰਿਕਟ ਪ੍ਰੇਮੀਆਂ ਦੀਆਂ ਭਾਵਨਾਵਾਂ ਨੂੰ ਧਿਆਨ ’ਚ ਰੱਖਦਿਆਂ ਇਸ ਨੂੰ ਪ੍ਰਕਾਸ਼ਿਤ ਨਹੀਂ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਕ੍ਰਿਕਟ ਦੀ ਦੀਵਾਨਗੀ ਬਣੀ ਮੌਤ ਦੀ ਵਜ੍ਹਾ! ਵਿਸ਼ਵ ਕੱਪ 'ਚ ਭਾਰਤ ਦੀ ਹਾਰ ਮਗਰੋਂ ਨੌਜਵਾਨ ਨੇ ਅੱਧੀ ਰਾਤ ਤੋੜਿਆ ਦਮ
ਉਨ੍ਹਾਂ ਲਿਖਿਆ ਸੀ ਕਿ ਵਿਸ਼ਵ ਕੱਪ ਖੇਡ ਰਹੀ ਭਾਰਤੀ ਕ੍ਰਿਕਟ ਟੀਮ ਨੂੰ ਮੰਗਲ ਗ੍ਰਹਿ ਦੇ ਨਾਲ-ਨਾਲ ਮਰਕਰੀ ਅਤੇ ਅੰਗਾਰਕ ਯੋਗ ਦੇ ਅਨੋਖੇ ਯੋਗ ਨਾਲ ਜਿੱਤ ਮਿਲ ਰਹੀ ਸੀ ਕਿਉਂਕਿ ਖੇਡਾਂ ਦਾ ਕਾਰਕ ਮੰਗਲ ਹੀ ਤਾਕਤ ਦੇ ਰਿਹਾ ਸੀ। ਉਨ੍ਹਾਂ ਇਹ ਵੀ ਲਿਖਿਆ ਸੀ ਕਿ ਮੀਨ ਰਾਸ਼ੀ ’ਚ ਆਉਣ ਵਾਲੇ ਰਾਹੂ ਦੀ ਰਾਸ਼ੀ ’ਚ ਇਕ ਵੱਡੀ ਤਬਦੀਲੀ ਅਾਈ। ਕੰਨਿਆ ’ਚ ਕੇਤੂ ਵਿਅਕਤੀ ਨੂੰ ਬੜਾ ਆਤਮਵਿਸ਼ਵਾਸੀ ਬਣਾ ਕੇ ਪ੍ਰੇਸ਼ਾਨ ਵੀ ਕਰਦਾ ਹੈ। ਉਨ੍ਹਾਂ ਇਹ ਵੀ ਲਿਖਿਆ ਕਿ ਇਸ ਤੋਂ ਬਚਣ ਦਾ ਇਕੋ ਇਕ ਤਰੀਕਾ ਹੈ ਸਾਵਧਾਨੀ। ਫਾਈਨਲ ਦੇ ਦਿਨ ਮਕਰ ਰਾਸ਼ੀ ’ਚ ਚੰਦਰਮਾ ਭਾਰਤ ਲਈ ਖੁਸ਼ਕਿਸਮਤ ਸਥਿਤੀ ’ਚ ਤਾਂ ਸੀ ਪਰ ਇਹ ਆਪਣੇ ਆਪ ਨੂੰ ਹੰਕਾਰੀ ਵੀ ਬਣਾਉਂਦਾ ਹੈ, ਇਸ ਲਈ ਦੁਸ਼ਮਣ ਨੂੰ ਘੱਟ ਨਹੀਂ ਸਮਝਣਾ ਚਾਹੀਦਾ ਸੀ।
ਇਹ ਖ਼ਬਰ ਵੀ ਪੜ੍ਹੋ - World Cup 2023: ਭਾਰਤੀ ਟੀਮ ਨੇ ਮੁੜ ਦੁਹਰਾਈਆਂ 2003 ਵਾਲੀਆਂ ਗਲਤੀਆਂ, ਫਿਰ ਭਾਰੀ ਪਏ ਕੰਗਾਰੂ
ਜੇ ਭਾਰਤੀ ਸਕੋਰ ਪਿੱਛੇ ਜ਼ੀਰੋ ਨਾ ਹੁੰਦਾ ਤਾਂ ਭਾਰਤ ਦੀ ਜਿੱਤ ਹੋਣੀ ਸੀ
ਇਸ ਦੇ ਨਾਲ ਹੀ ਦੇਸ਼ ਦੇ ਕੁਝ ਹੋਰ ਉੱਘੇ ਜੋਤਿਸ਼ੀਆਂ ਦਾ ਮੰਨਣਾ ਹੈ ਕਿ ਜੇ ਭਾਰਤੀ ਟੀਮ ਦੇ ਸਕੋਰ ਪਿੱਛੇ ਜ਼ੀਰੋ ਨਾ ਲਗਦਾ ਤਾਂ ਭਾਰਤ ਦੀ ਜਿੱਤ ਹੋਣੀ ਸੀ। ਉਨ੍ਹਾਂ ਕਿਹਾ ਕਿ ਖੇਡਾਂ ਦਾ ਕਿਸੇ ਵੀ ਸਰਕਾਰ ਨਾਲ ਕੋਈ ਸਬੰਧ ਨਹੀਂ ਹੈ। ਜੇ ਸਕੋਰ ਬੋਰਡ ’ਤੇ 249, 246, 247 ਜਾਂ ਗੈਰ-ਜ਼ੀਰੋ ਨੰਬਰ ਹੁੰਦੇ ਤਾਂ ਭਾਰਤ ਦੀ ਜਿੱਤ ਹੁੰਦੀ ਪਰ 2023 ਅਤੇ ਭਾਰਤੀ ਕੈਪਟਨ ਦੇ ਲੱਕੀ ਨੰਬਰ ਨਾਲ ਜ਼ੀਰੋ ਸਹੀ ਨਹੀਂ ਸੀ। ਇਨ੍ਹਾਂ ਜੋਤਸ਼ੀਆਂ ਦਾ ਮੰਨਣਾ ਹੈ ਕਿ ਗ੍ਰਹਿਆਂ ਅਤੇ ਅੰਕਾਂ ਦੀ ਖੇਡ ਨਾਲ ਹੀ ਖ਼ਿਡਾਰੀ ਪ੍ਰਭਾਵਿਤ ਹੁੰਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕ੍ਰਿਕਟ ਦੀ ਦੀਵਾਨਗੀ ਬਣੀ ਮੌਤ ਦੀ ਵਜ੍ਹਾ! ਵਿਸ਼ਵ ਕੱਪ 'ਚ ਭਾਰਤ ਦੀ ਹਾਰ ਮਗਰੋਂ ਨੌਜਵਾਨ ਨੇ ਅੱਧੀ ਰਾਤ ਤੋੜਿਆ ਦਮ
NEXT STORY