ਲਖਨਊ— ਕਰੀਬ 24 ਸਾਲ ਬਾਅਦ ਲਖਨਊ ਕਿਸੇ ਇੰਟਰਨੈਸ਼ਨਲ ਕ੍ਰਿਕਟ ਮੈਚ ਦੀ ਮੇਜ਼ਬਾਨੀ ਲਈ ਤਿਆਰ ਹੈ। ਮੁੱਖਮੰਤਰੀ ਯੋਗੀ ਆਦਿਤਿਆਨਾਥ ਨੇ ਮੰਗਲਵਾਰ ਨੂੰ 'ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ' ਦਾ ਉਦਾਘਟਨ ਕੀਤਾ। ਅੱਜ ਸ਼ਾਮ ਨੂੰ ਇੱਥੇ ਭਾਰਤ ਅਤੇ ਵੈਸਟਇੰਡੀਜ਼ ਦੀਆਂ ਟੀਮਾਂ ਟੀ-20 ਇੰਟਰਨੈਸ਼ਨਲ ਮੈਚ ਖੇਡਣਗੀਆਂ। ਨਵਾਬਾਂ ਦੇ ਸ਼ਹਿਰ 'ਚ ਬਣੇ ਇਸ ਸਟੇਡੀਅਮ 'ਚ ਕਰੀਬ 50 ਹਜ਼ਾਰ ਲੋਕ ਇਕੱਠੇ ਕ੍ਰਿਕਟ ਮੈਚ ਦਾ ਆਨੰਦ ਮਾਣ ਸਕਦੇ ਹਨ। ਕਰੀਬ 24 ਸਾਲ ਬਾਅਦ ਲਖਨਊ ਸ਼ਹਿਰ 'ਚ ਕੋਈ ਇੰਟਰਨੈਸ਼ਨਲ ਮੈਚ ਆਯੋਜਿਤ ਹੋ ਰਿਹਾ ਹੈ।
ਇਸ ਤੋਂ ਪਹਿਲਾਂ ਆਖਰੀ ਵਾਰ ਇਥੇ ਜਨਵਰੀ 1994 'ਚ ਭਾਰਤ ਅਤੇ ਸ਼੍ਰੀ ਲੰਕਾ ਵਿਚਕਾਰ ਕੇਡੀ ਸਿੰਘ ਬਾਬੂ ਸਟੇਡੀਅਮ 'ਚ ਟੈਸਟ ਮੈਚ ਖੇਡਿਆ ਗਿਆ ਸੀ। ਉਤਰ ਪ੍ਰਦੇਸ਼ ਸਰਕਾਰ ਨੇ ਸੋਮਵਾਰ ਨੂੰ ਯੂ.ਪੀ. ਦੇ ਰਾਜਪਾਲ ਰਾਮ ਨਾਇਕ ਦੀ ਮਨਜ਼ੂਰੀ ਤੋਂ ਬਾਅਦ ਇਕਾਨਾ ਸਟੇਡੀਅਮ ਦਾ ਨਾਂ ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਾਂ 'ਕੇ ਰੱਖਿਆ ਗਿਆ। ਹੁਣ ਇਸ ਸਟੇਡੀਅਨ ਦਾ ਨਾਂ 'ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ' ਹੈ।
71 ਏਕੜ ਦੇ ਖੇਤਰਫਲ 'ਚ ਫੈਲੇ ਇਸ ਸਟੇਡੀਅਮ 'ਚ 9 ਪਿਚਾਂ ਹਨ। ਇਥੇ ਬਣੀਆਂ ਪਿਚਾਂ ਦੀ ਖਾਸੀਅਤ ਵੀ ਕਮਾਲ ਹੈ। ਇੱਥੇ 5 ਪਿਚਾਂ ਨੂੰ ਮਹਾਰਾਸ਼ਟਰ ਦੀ ਲਾਲ ਮਿੱਟੀ ਨਾਲ ਤਿਆਰ ਕੀਤਾ ਗਿਆ ਹੈ, ਜਦਕਿ ਬਾਕੀ ਦੀਆਂ 4 ਪਿਚਾਂ ਕਟਕ ਦੀ ਕਾਲੀ ਮਿੱਟੀ ਨਾਲ ਬਣਾਈਆਂ ਗਈਆਂ ਹਨ। ਇਸ ਸਟੇਡੀਅਮ 'ਚ ਸ਼ਾਨਦਾਰ ਆਧੁਨਿਕ ਡ੍ਰੈਸਿੰਗ ਰੂਮ ਹਨ। ਡ੍ਰੈਸਿੰਗ ਰੂਮ ਦੇ ਇਲਾਵਾ ਇੱਥੇ ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਾਂ 'ਤੇ 4 ਵੀ.ਆਈ.ਪੀ ਲਾਉਜ਼ ਹਨ। ਪਹਿਲੇ ਲਾਊਜ 'ਚ 232, ਦੂਜੇ 'ਚ 228, ਤੀਜੇ 'ਚ 144 ਅਤੇ ਚੌਥੇ 'ਚ 120 ਸੀਟਾਂ ਦੀ ਸ਼ਾਨਦਾਰ ਵਿਵਸਥਾ ਹੈ।
ਇਥੇ ਦੁਧੀਆ ਰੌਸ਼ਨੀ ਦਾ ਵੀ ਸ਼ਾਨਦਾਰ ਇੰਤਜ਼ਾਮ ਹੈ। ਇਸ ਸਟੇਡੀਅਮ 'ਚ 6 ਫਲਡ ਲਾਈਟ ਲਗਾਈਆਂ ਗਈਆਂ ਹਨ। ਕਰੀਬ 2 ਸਾਲ 8 ਮਹੀਨਿਆਂ 'ਚ ਇਹ ਸਟੇਡੀਅਮ ਬਣ ਕੇ ਤਿਆਰ ਹੋਇਆ ਹੈ। ਇਸ ਦੇ ਨਿਰਮਾਣ 'ਚ 530 ਕਰੋੜ ਰੁਪਏ ਦੀ ਲਾਗਤ ਆਈ। ਇਸ ਸਟੇਡੀਅਮ 'ਚ ਖੇਡੇ ਜਾਣ ਵਾਲੇ ਪਹਿਲੇ ਇੰਟਰਨੈਸ਼ਨਲ ਟੀ-20 ਮੈਚ ਨੂੰ ਦੇਖਣ ਲਈ ਪ੍ਰਦੇਸ਼ ਦੇ ਰਾਜਪਾਲ ਰਾਮ ਨਾਇਕ, ਮੁੱਖਮੰਤਰੀ ਯੋਗੀ ਅਦਿਤਿਆਨਾਥ ਸਮੇਤ ਕਈ ਕੈਬਨਿਟ ਮੰਤਰੀਆਂ ਦੇ ਮੌਜੂਦ ਰਹਿਣ ਦਾ ਪ੍ਰੋਗਰਾਮ ਹੈ।
ਹਾਕੀ ਵਰਲਡ ਕੱਪ : ਟਿਕਟਾਂ ਦੀ ਵਿਕਰੀ ਸ਼ੁਰੂ, 28 ਨਵੰਬਰ ਨੂੰ ਭਾਰਤ ਦਾ ਪਹਿਲਾ ਮੁਕਾਬਲਾ
NEXT STORY