ਟੋਕੀਓ– ਓਲੰਪਿਕ ਦੀ ਤੀਰਅੰਦਾਜ਼ੀ ਪ੍ਰਤੀਯੋਗਿਤਾ ’ਚ ਭਾਰਤ ਦੀ ਚੁਣੌਤੀ ਤਮਗ਼ੇ ਦੇ ਬਿਨਾ ਹੀ ਖ਼ਤਮ ਹੋ ਗਈ ਜਦੋਂ ਅਤਨੂ ਦਾਸ ਪੁਰਸ਼ਾਂ ਦੇ ਨਿੱਜੀ ਵਰਗ ਦੇ ਪ੍ਰੀ ਕੁਆਰਟਰ ਫ਼ਾਈਨਲ ’ਚ ਜਾਪਾਨ ਦੇ ਤਾਕਾਹਾਰੂ ਫੁਰੂਕਾਵਾ ਤੋਂ 4-6 ਨਾਲ ਹਾਰ ਗਏ। ਦਾਸ ਪੰਜਵੇਂ ਸੈਟ ’ਚ ਇਕ ਵਾਰ ਵੀ 10 ਸਕੋਰ ਨਾ ਕਰ ਸਕੇ ਤੇ ਅੱਠ ਦਾ ਸਕੋਰ ਉਨ੍ਹਾਂ ’ਤੇ ਭਾਰੀ ਪਿਆ।ਦੁਨੀਆ ਦੀ ਨੰਬਰ ਇਕ ਤੀਰਅੰਦਾਜ਼ ਦੀਪਿਕਾ ਕੁਮਾਰੀ ਦੇ ਕੁਆਰਟਰ ਫਾਈਨਲ ’ਚ ਹਾਰਨ ਦੇ ਬਾਅਦ ਭਾਰਤ ਦੀਆਂ ਉਮੀਦਾਂ ਦਾਸ ’ਤੇ ਟਿਕੀਆਂ ਸਨ। ਪਿਛਲੇ ਮੈਚ ’ਚ ਲੰਡਨ ਓਲੰਪਿਕ ਦੇ ਸੋਨ ਤਮਗ਼ਾ ਜੇਤੂ ਓ ਜਿਨ ਹਯੇਕ ਨੂੰ ਹਰਾਉਣ ਦੇ ਬਾਅਦ ਦਾਸ ਲੰਡਨ ਓਲੰਪਿਕ ਚਾਂਦੀ ਤਮਗ਼ਾ ਜੇਤੂ ਤੇ ਟੀਮ ਵਰਗ ’ਚ ਕਾਂਸੀ ਤਮਗਾ ਜਿੱਤ ਚੁੱਕੇ ਜਾਪਾਨੀ ਤੀਰਅੰਦਾਜ਼ ਨੂੰ ਨਹੀਂ ਹਰਾ ਸਕੇ। ਇਕ ਸਮੇਂ 1.3 ਤੋਂ ਪਛੜਨ ਦੇ ਬਾਅਦ ਉਨ੍ਹਾਂ ਨੇ ਵਾਪਸੀ ਕਰਕੇ ਸਕੋਰ 3.3 ਕਰ ਦਿੱਤਾ।
ਚੌਥੇ ਸੈਟ ’ਚ ਮੁਕਾਬਲਾ ਬਰਾਬਰੀ ਦਾ ਰਿਹਾ ਪਰ ਜਾਪਾਨੀ ਤੀਰਅੰਦਾਜ਼ ਨੇ ਪੰਜਵੇਂ ਸੈਟ ’ਚ 28.27 ਨਾਲ ਜਿੱਤ ਦਰਜ ਕੀਤੀ। ਦਾਸ ਨੇ ਆਖ਼ਰੀ ਦੋਵੇਂ ਤੀਰ ’ਤੇ ਅੱਠ ਸਕੋਰ ਕੀਤਾ। 10 ਨਾਲ ਸ਼ੁਰੂਆਤ ਕਰਨ ਦੇ ਬਾਅਦ ਦਾਸ ਨੇ ਦਬਾਅ ਬਣਾਇਆ ਪਰ ਜਾਪਾਨੀ ਖਿਡਾਰੀ ਨੇ ਬਰਾਬਰੀ ਨਾਲ ਉਸ ਦਾ ਸਾਹਮਣਾ ਕਰਕੇ ਦੂਜਾ ਸੈਟ ਜਿੱਤਿਆ। ਚੌਥੇ ਸੈਟ ’ਚ ਦਾਸ ਨੇ 2 ਵਾਰ 10 ਦਾ ਸਕੋਰ ਕੀਤਾ।
Tokyo Olympics : ਭਾਰਤੀ ਮਹਿਲਾ ਹਾਕੀ ਟੀਮ ਦੀ ਸ਼ਾਨਦਾਰ ਜਿੱਤ, ਦੱਖਣੀ ਅਫ਼ਰੀਕਾ ਨੂੰ 4-3 ਨਾਲ ਹਰਾਇਆ
NEXT STORY