ਮੈਡਰਿਡ, (ਬਿਊਰੋ)— ਪੇਸ਼ੇਵਰ ਟੈਨਿਸ ਸੰਘ (ਏ.ਟੀ.ਪੀ.) ਦੀ ਸੋਮਵਾਰ ਨੂੰ ਜਾਰੀ ਹੋਈ ਤਾਜ਼ਾ ਰੈਂਕਿੰਗ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਸਪੇਨ ਦੇ ਦਿੱਗਜ ਰਾਫੇਲ ਨਡਾਲ ਇਸ ਰੈਂਕਿੰਗ ਵਿੱਚ ਸਿਖਰ ਉੱਤੇ ਬਰਕਰਾਰ ਹਨ। ਇੱਕ ਸਮਾਚਾਰ ਏਜੰਸੀ ਦੀ ਰਿਪੋਰਟ ਦੇ ਅਨੁਸਾਰ 16 ਗਰੈਂਡ ਸਲੈਮ ਜਿੱਤਣ ਵਾਲੇ ਨਡਾਲ ਦੂਜੇ ਸਥਾਨ ਉੱਤੇ ਕਾਬਜ ਸਵਿਟਜ਼ਰਲੈਂ ਦੇ ਸਟਾਰ ਟੈਨਿਸ ਖਿਡਾਰੀ ਰੋਜਰ ਫੇਡਰਰ ਤੋਂ 1000 ਅੰਕ ਅੱਗੇ ਹਨ।
ਬੁਲਗਾਰੀਆ ਦੇ ਗਰਿਗੋਰ ਦਿਮਿਤਰੋਵ ਤੀਸਰੇ ਅਤੇ ਜਰਮਨੀ ਦੇ ਐਲੇਕਜ਼ੈਂਡਰ ਜਵੇਰੇਵ ਚੌਥੇ ਸਥਾਨ ਉੱਤੇ ਹਨ। ਆਸਟਰੀਆ ਦੇ ਡੋਮਿਨਿਕ ਥੀਮ ਪੰਜਵੇਂ ਸਥਾਨ ਉੱਤੇ ਬਰਕਰਾਰ ਹਨ। ਸਿਖਰਲੇ-10 ਖਿਡਾਰੀਆਂ ਦੀ ਸੂਚੀ ਵਿੱਚ ਕਰੋਏਸ਼ੀਆ ਦੇ ਮਾਰਿਨ ਸਿਲਿਕ ਨੂੰ ਛੇਵਾਂ, ਬੈਲਜੀਅਮ ਦੇ ਡੇਵਿਡ ਗੋਫਿਨ ਸੱਤਵੇਂ, ਅਮਰੀਕਾ ਦੇ ਜੇਕ ਸਾਕ ਅਠਵੇਂ, ਸਵਿਟਜ਼ਰਲੈਂਡ ਦੇ ਸਟਾਨ ਵਾਵਰਿੰਕਾ ਨੌਵੇਂ ਸਥਾਨ ਉੱਤੇ ਹਨ। ਜਦਕਿ ਸਪੇਨ ਦੇ ਪਾਬਲੋ ਕਾਰੇਨੋ ਬੁਸਟਾ 10ਵੇਂ ਸਥਾਨ 'ਤੇ ਹਨ।
ਮੁੰਬਈ 'ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਆਫਿਸ 'ਤੇ ਇਨਕਮ ਟੈਕਸ ਦਾ ਛਾਪਾ
NEXT STORY