ਲੰਡਨ- ਆਸੇਰਨਲ ਦੇ ਮੈਨੇਜਰ ਮਾਈਕਲ ਆਟ੍ਰੇਟਾ ਇਕ ਵਾਰ ਫਿਰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ ਅਤੇ ਨਵੇਂ ਸਾਲ ਵਾਲੇ ਦਿਨ ਮਾਨਚੈਸਟਰ ਸਿਟੀ ਖਿਲਾਫ ਟੀਮ ਦੇ ਪ੍ਰੀਮੀਅਰ ਲੀਗ ਫੁੱਟਬਾਲ ਮੈਚ ਦੌਰਾਨ ਉਹ ਗੈਰ-ਹਾਜ਼ਰ ਰਹੇਗਾ। ਆਸੇਰਨਲ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਖ਼ਬਰ ਪੜ੍ਹੋ- ਦੂਜੀ ਹਾਰ ਨਾਲ ਲਿਵਰਪੂਲ ਦੀਆਂ ਖਿਤਾਬ ਦੀਆਂ ਉਮੀਦਾਂ ਨੂੰ ਲੱਗਾ ਕਰਾਰਾ ਝਟਕਾ
ਆਟ੍ਰੇਟਾ ਮਾਰਚ 2020 ’ਚ ਵੀ ਪਾਜ਼ੇਟਿਵ ਪਾਇਆ ਗਿਆ ਸੀ। ਉਦੋਂ ਉਸ ਦੇ ਪਾਜ਼ੇਟਿਵ ਨਤੀਜੇ ਦੀ ਲੀਗ ਦੀ ਮੁਅਤਲੀ ’ਚ ਅਹਿਮ ਭੂਮਿਕਾ ਸੀ। ਆਟ੍ਰੇਟਾ ਤੀਜਾ ਪ੍ਰੀਮੀਅਰ ਲੀਗ ਮੈਨੇਜਰ ਹੈ, ਜੋ ਕੋਵਿਡ-19 ਇਨਫੈਕਸ਼ਨ ਤੋਂ ਬਾਅਦ ਅਜੇ ਏਕਾਂਤਵਾਸ ’ਤੇ ਹੈ। ਇਸ ਤੋਂ ਪਹਿਲਾਂ ਕ੍ਰਿਸਟਲ ਪੈਲੇਸ ਦੇ ਪੈਟ੍ਰਿਕ ਵਿਏਰਾ ਅਤੇ ਏਸਟਨ ਵਿਲਾ ਦੇ ਸਟੀਵ ਗੇਰਾਰਡ ਵੀ ਏਕਾਂਤਵਾਸ ’ਤੇ ਹਨ। ਅਸੇਰਨਲ ਨੇ ਕਿਹਾ ਕਿ ਸਰਕਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾਈਕਲ ਏਕਾਂਤਵਾਸ ’ਤੇ ਚਲਾ ਗਿਆ ਹੈ ਅਤੇ ਅਸੀਂ ਉਸ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦੇ ਹਾਂ। ਆਟ੍ਰੇਟਾ ਇਸ ਤੋਂ ਪਹਿਲਾਂ ਮਾਨਚੈਸਟਰ ਸਿਟੀ ਦਾ ਸਹਾਇਕ ਕੋਚ ਸੀ। ਇਸ ਦੌਰਾਨ ਸਪੇਨ ’ਚ ਬਾਰਸੀਲੋਨਾ ਨੇ ਐਲਾਨ ਕੀਤਾ ਹੈ ਕਿ ਉਸ ਦੇ 3 ਖਿਡਾਰੀ ਓਸਮਾਨੇ ਡੇਮਬੇਲੇ, ਸੈਮੂਅਲ ਉਮਟਿਟੀ ਅਤੇ ਗਾਵੀ ਐਤਵਾਰ ਨੂੰ ਮਾਮਲੋਕਰਾ ਖਿਲਾਫ ਹੋਣ ਵਾਲੇ ਲੀਗ ਮੈਚ ਤੋਂ ਪਹਿਲਾਂ ਕੋਵਿਡ-19 ਪਾਜ਼ੇਟਿਵ ਪਾਇਆ ਗਿਆ ਹੈ।
ਇਹ ਖ਼ਬਰ ਪੜ੍ਹੋ- ਅਸ਼ਵਿਨ ਗੇਂਦਬਾਜ਼ਾਂ ਤੇ ਆਲਰਾਊਂਡਰਾਂ ਦੀ ਟੈਸਟ ਰੈਂਕਿੰਗ ’ਚ ਦੂਜੇ ਸਥਾਨ ’ਤੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
2021 ਭਾਰਤੀ ਹਾਕੀ ਲਈ ਇਕ ਨਵਾਂ ਸਵੇਰਾ ਲੈ ਕੇ ਆਇਆ : ਮਨਪ੍ਰੀਤ
NEXT STORY