ਭੁਵਨੇਸ਼ਵਰ- ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਟੋਕੀਓ ਓਲੰਪਿਕ 2020 ’ਚ ਇਤਿਹਾਸਕ ਕਾਂਸੀ ਦੇ ਤਮਗੇ ਦੀ ਜਿੱਤ ਦਾ ਸਿਹਰਾ ਟੀਮ ਦੀ ਏਕਤਾ ਨੂੰ ਦਿੱਤਾ ਹੈ। ਮਨਪ੍ਰੀਤ ਨੇ ਬੁੱਧਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਓਲੰਪਿਕ ’ਚ ਸਾਡੀ ਸਫਲਤਾ ਦੇ ਪਿੱਛੇ ਟੀਮ ਦੀ ਏਕਤਾ ਸਭ ਤੋਂ ਵੱਡੇ ਕਾਰਨਾਂ ’ਚੋਂ ਇਕ ਸੀ। ਓਲੰਪਿਕ ’ਚ ਸਭ ਤੋਂ ਵੱਡੀ ਹਾਂ-ਪੱਖੀ ਗੱਲ ਇਹ ਸੀ ਕਿ ਅਸੀਂ ਇਕ ਟੀਮ ਦੇ ਰੂਪ ’ਚ ਬਹੁਤ ਨੇੜੇ ਆ ਗਏ ਸੀ। ਇਸ ਨੇ ਸੱਚੀ ਓਲੰਪਿਕ ਦੌਰਾਨ ਸਾਡੀ ਮਦਦ ਕੀਤੀ। ਖਿਡਾਰੀਆਂ ਵਿਚਾਲੇ ਇਸ ਤਰ੍ਹਾਂ ਦਾ ਵਿਸ਼ਵਾਸ ਬਣ ਗਿਆ ਸੀ, ਜਿਸ ਨੇ ਟੀਮ ਦੇ ਮਾਹੌਲ ਨੂੰ ਬਹੁਤ ਹਾਂ-ਪੱਖੀ ਬਣਾ ਦਿੱਤਾ ਅਤੇ ਇਸ ਨੇ ਸਾਡੇ ਮੈਦਾਨ ’ਤੇ ਆਪਣਾ ਸਰਵਸ਼੍ਰੇਸ਼ਠ ਦੇਣ ਲਈ ਪ੍ਰੇਰਿਤ ਕੀਤਾ।
ਇਹ ਖ਼ਬਰ ਪੜ੍ਹੋ- ਦੂਜੀ ਹਾਰ ਨਾਲ ਲਿਵਰਪੂਲ ਦੀਆਂ ਖਿਤਾਬ ਦੀਆਂ ਉਮੀਦਾਂ ਨੂੰ ਲੱਗਾ ਕਰਾਰਾ ਝਟਕਾ
ਕਪਤਾਨ ਨੇ ਉਤਾਰ-ਚੜਾਅ ਨਾਲ ਭਰੇ ਇਸ ਯਾਦਗਾਰ ਸਾਲ ਬਾਰੇ ਕਿਹਾ ਕਿ 2021 ਬੇਸ਼ੱਕ ਚੁਣੌਤੀਆਂ ਅਤੇ ਉਤਾਰ-ਚੜਾਅ ਨਾਲ ਭਰਿਆ ਸੀ ਪਰ ਜਿਸ ਤਰ੍ਹਾਂ ਨਾਲ ਅਸੀਂ ਓਲੰਪਿਕ ਮੈਡਲ ਲਿਆਉਣ ਲਈ ਹਰ ਅੜਿੱਕੇ ਨੂੰ ਪਾਰ ਕੀਤਾ, ਉਸ ’ਤੇ ਮੈਨੂੰ ਬਹੁਤ ਮਾਣ ਹੈ। ਇਹ ਸੱਚ ਹੈ ਕਿ 2021 ਭਾਰਤੀ ਹਾਕੀ ਲਈ ਇਕ ਨਵਾਂ ਸਵੇਰਾ ਲੈ ਕੇ ਆਇਆ ਹੈ। ਇਹ ਇਕ ਡ੍ਰੀਮ ਈਅਰ ਰਿਹਾ ਹੈ। ਇਹ 4 ਨਹੀਂ, ਬਲਕਿ 5 ਸਾਲ ਦੀ ਸਖਤ ਮਿਹਨਤ ਸੀ। ਅਸੀਂ ਕੈਂਪ ’ਚ ਪੂਰਾ ਇਕ ਸਾਲ ਬਿਤਾਇਆ। ਜੀਵਨ ਦੇ ਨਵੇਂ ਮਾਪਦੰਡਾਂ ਦੇ ਮੁਤਾਬਕ ਹੋਣ ਦੀ ਕੋਸ਼ਿਸ਼ ’ਚ ਸਾਡੀ ਪੂਰੀ ਜੀਵਨਸ਼ੈਲੀ ਹੀ ਬਦਲ ਗਈ। ਅਸੀਂ ਬਾਇਓ-ਬੱਬਲ ’ਚ ਜੀਵਨ ਜਿਉਣਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਨਿਸ਼ਚਿਤ ਤੌਰ ’ਤੇ ਇਹ ਕਹਾਂਗਾ ਕਿ ਮੈਦਾਨ ਦੇ ਬਾਹਰ ਵੀ ਕਾਫੀ ਚੁਣੌਤੀਆਂ ਸਨ।
ਇਹ ਖ਼ਬਰ ਪੜ੍ਹੋ- ਅਸ਼ਵਿਨ ਗੇਂਦਬਾਜ਼ਾਂ ਤੇ ਆਲਰਾਊਂਡਰਾਂ ਦੀ ਟੈਸਟ ਰੈਂਕਿੰਗ ’ਚ ਦੂਜੇ ਸਥਾਨ ’ਤੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
Sports Year Ender 2021 : ਫੁੱਟਬਾਲ, F-1, ਕ੍ਰਿਕਟ, ਟੈਨਿਸ ਜਗਤ 'ਚ ਕੀ ਹੋਇਆ ਜਾਣੋਂ-
NEXT STORY