ਸਪੋਰਟਸ ਡੈਸਕ— ਉੱਤਰ ਪ੍ਰਦੇਸ਼ ਦੇ ਨੌਜਵਾਨ ਨਿਸ਼ਾਨੇਬਾਜ਼ ਸੌਰਭ ਚੌਧਰੀ ਨੇ ਰਾਸ਼ਟਰੀ ਨਿਸ਼ਾਨੇਬਾਜ਼ੀ ਟ੍ਰਾਇਲ 'ਚ ਸ਼ਨੀਵਾਰ ਨੂੰ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇ 'ਚ ਆਪਣਾ ਹੀ ਵਰਲਡ ਰਿਕਾਡਰ ਤੋੜ ਦਿੱਤਾ, ਹਾਲਾਂਕਿ ਇਸ ਨੂੰ ਅਧਿਕਾਰਤ ਰੂਪ ਨਾਲ ਨਵਾਂ ਵਰਲਡ ਰਿਕਾਡਰ ਨਹੀਂ ਮੰਨਿਆ ਜਾਵੇਗਾ। ਰਾਸ਼ਟਰੀ ਸ਼ੂਟਿੰਗ ਟ੍ਰਾਇਲ ਟੀ 7 'ਚ ਨੌਜਵਾਨ ਓਲੰਪਿਕ ਅਤੇ ਏਸ਼ੀਆਈ ਖੇਡਾਂ ਦੇ ਚੈਂਪੀਅਨ ਸੌਰਭ ਨੇ 246.8 ਦਾ ਸਕੋਰ ਕਰ 246.3 ਦੇ ਆਪਣੇ ਹੀ ਵਰਲਡ ਰਿਕਾਡਰ ਨੂੰ 0.5 ਅੰਕ ਦੇ ਫਰਕ ਨਾਲ ਤੋੜ ਦਿੱਤਾ।
ਏਅਰ ਫੋਰਸ ਦੇ ਸ਼ਹਜਾਰ ਰਿਜ਼ਵੀ 243.7 ਦੇ ਸਕੋਰ ਦੇ ਨਾਲ ਦੂਜੇ ਸਥਾਨ 'ਤੇ ਰਹੇ। ਵਰਲਡ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਅੰਜੁਮ ਮੁਦਗਿਲ ਨੇ ਮਹਿਲਾ 50 ਮੀਟਰ ਰਾਇਫਲ 3 ਪੁਜੀਸ਼ਨ ਦਾ ਟੀ 6 ਟ੍ਰਾਇਲ ਅਸਾਨੀ ਨਾਲ ਜਿੱਤ ਲਿਆ। ਉਨ੍ਹਾਂ ਨੇ ਕੁਆਲੀਫਿਕੇਸ਼ਨ 'ਚ 1170 ਅਤੇ ਫਾਈਨਲ 'ਚ 456 ਦਾ ਸਕੋਰ ਕੀਤਾ।
ਅਨੁਸ਼ਕਾ ਦੇ ਬਚਪਨ ਦੀਆਂ ਤਸਵੀਰਾਂ ਦੇਖ ਕੇ ਕਪਤਾਨ ਕੋਹਲੀ ਫਿਰ ਹੋਇਆ ਰੋਮਾਂਟਿਕ
NEXT STORY