ਮੈਲਬੋਰਨ– ਆਸਟਰੇਲੀਆ ਦਾ ਸਾਬਕਾ ਕਪਤਾਨ ਰਿਕੀ ਪੋਂਟਿੰਗ ਮੌਜੂਦਾ ਲੜੀ ਵਿਚ ਭਾਰਤੀ ਗੇਂਦਬਾਜ਼ਾਂ ਦਾ ਡਟ ਕੇ ਸਾਹਮਣਾ ਕਰਨ ਵਿਚ ਅਸਫਲ ਰਹਿਣ ’ਤੇ ਆਪਣੇ ਦੇਸ਼ ਦੇ ਬੱਲੇਬਾਜ਼ਾਂ ਤੋਂ ਕਾਫੀ ਨਾਰਾਜ਼ ਦਿਸਿਆ ਤੇ ਉਸ ਨੇ ਉਨ੍ਹਾਂ ਦੀ ਸਖਤ ਆਲੋਚਨਾ ਕੀਤੀ ਤੇ ਕਿਹਾ ਕਿ ਉਨ੍ਹਾਂ ਨੂੰ ਅਸਫਲਤਾ ਤੋਂ ਬਚਣ ਲਈ ਆਊਟ ਹੋਣ ਦੇ ਡਰ ਨੂੰ ਦੂਰ ਭਜਾਉਣਾ ਪਵੇਗਾ। ਪੋਂਟਿੰਗ ਨੇ ਕਿਹਾ,‘‘ ਆਸਟਰੇਲੀਆ ਨੇ ਉੱਥੇ (ਐਡੀਲੇਡ) 195 ਤੇ ਇੱਥੇ 191 ਤੇ 200 ਦੌੜਾਂ ਬਣਾਈਆਂ। ਇਹ ਟੈਸਟ ਕ੍ਰਿਕਟ ਮੈਚ ਦੀ ਬੱਲੇਬਾਜ਼ੀ ਨਹੀਂ ਹੈ ਅਤੇ ਮੇਰੀ ਚਿੰਤਾ ਇਹ ਹੈ ਕਿ ਉਨ੍ਹਾਂ ਨੂੰ ਇਹ ਦੌੜਾਂ ਬਣਾਉਣ ਵਿਚ ਬਹੁਤ ਸਮਾਂ ਲੱਗਾ। ਇਹ ਮੇਰਾ ਮੁੱਖ ਮੁੱਦਾ ਹੈ।’’
ਉਸ ਨੇ ਕਿਹਾ,‘‘ਉਨ੍ਹਾਂ (ਆਸਟਰੇਲੀਆਈ ਬੱਲੇਬਾਜ਼ਾਂ) ਨੂੰ ਥੋੜ੍ਹਾ ਜਜਬਾ ਦਿਖਾਉਣਾ ਪਵੇਗਾ। ਉਹ ਆਊਟ ਹੋਣ ਤੋਂ ਡਰ ਨਹੀਂ ਸਕਦੇ। ਉਨ੍ਹਾਂ ਨੂੰ ਨਿਡਰ ਹੋ ਕੇ ਕ੍ਰੀਜ਼ ’ਤੇ ਉਤਰ ਕੇ ਦੌੜਾਂ ਬਣਾਉਣੀਆਂ ਚਾਹੀਦੀਆਂ ਹਨ ਤੇ ਉਨ੍ਹਾਂ ਨੂੰ ਇਹ ਦੌੜਾਂ 2.5 ਦੀ ਰਨ ਰੇਟ ਤੋਂ ਵੱਧ ਤੇਜ਼ੀ ਨਾਲ ਬਣਾਉਣੀਆਂ ਪੈਣਗੀਆਂ।’’
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
NZ v PAK : ਨਿਊਜ਼ੀਲੈਂਡ ਨੂੰ ਪਾਕਿਸਤਾਨ ਵਿਰੁੱਧ ਜਿੱਤ ਦੀ ਉਮੀਦ
NEXT STORY