ਸਪੋਰਟਸ ਡੈਸਕ- ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ 27ਵਾਂ ਮੈਚ ਧਰਮਸ਼ਾਲਾ ਦੇ ਐੱਚਪੀਸੀਏ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਾਰੀ ਦੀ ਸ਼ੁਰੂਆਤ ਕਰਦਿਆਂ ਆਸਟ੍ਰੇਲੀਆ ਨੇ ਡੇਵਿਡ ਵਾਰਨਰ (81) ਦੇ ਅਰਧ ਸੈਂਕੜੇ ਅਤੇ ਟ੍ਰੈਵਿਸ ਹੈੱਡ (109) ਦੇ ਸੈਂਕੜੇ ਦੀ ਬਦੌਲਤ ਨਿਊਜ਼ੀਲੈਂਡ ਨੂੰ 389 ਦੌੜਾਂ ਦਾ ਟੀਚਾ ਦਿੱਤਾ। ਗਲੇਨ ਫਿਲਿਪਸ ਅਤੇ ਟ੍ਰੇਂਟ ਬੋਲਟ ਨੇ 3-3 ਵਿਕਟਾਂ ਲਈਆਂ।
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਆ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਡੇਵਿਡ ਵਾਰਨਰ ਅਤੇ ਟ੍ਰੈਵਿਸ ਹੈੱਡ ਵਿਚਾਲੇ ਪਹਿਲੀ ਵਿਕਟ ਲਈ 175 ਦੌੜਾਂ ਦੀ ਸਾਂਝੇਦਾਰੀ ਹੋਈ। ਇਹ ਸਾਂਝੇਦਾਰੀ ਵਾਰਨਰ ਦੀ ਵਿਕਟ ਦੇ ਨਾਲ ਖਤਮ ਹੋ ਗਈ, ਜੋ 19.1 ਓਵਰਾਂ ਵਿੱਚ ਗਲੇਨ ਫਿਲਿਪਸ ਦੇ ਹੱਥੋਂ ਆਸਾਨੀ ਨਾਲ ਕੈਚ ਹੋ ਗਏ। ਇਸ ਤੋਂ ਬਾਅਦ ਵਾਰਨਰ ਖੁਦ ਖਰਾਬ ਸ਼ਾਟ ਕਾਰਨ ਪਛਤਾ ਰਹੇ ਸਨ। ਵਾਰਨਰ ਨੇ 65 ਗੇਂਦਾਂ 'ਚ 5 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ 81 ਦੌੜਾਂ ਬਣਾਈਆਂ। ਟ੍ਰੈਵਿਸ ਹੈੱਡ ਨੂੰ 23.2 ਓਵਰਾਂ ਵਿੱਚ ਫਿਲਿਪਸ ਨੇ ਬੋਲਡ ਕੀਤਾ। ਹੈੱਡ ਨੇ 67 ਗੇਂਦਾਂ ਵਿੱਚ 109 ਦੌੜਾਂ ਬਣਾਈਆਂ ਜਿਸ ਵਿੱਚ 10 ਚੌਕੇ ਅਤੇ 7 ਛੱਕੇ ਸ਼ਾਮਲ ਸਨ।
ਇਹ ਵੀ ਪੜ੍ਹੋ-ਆਸਟ੍ਰੇਲੀਆਈ ਕ੍ਰਿਕਟਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਜ਼ਿੰਦਗੀ ਦੀ ਜੰਗ ਹਾਰਿਆ 4 ਮਹੀਨਿਆਂ ਦਾ ਪੁੱਤਰ
ਸਮਿਥ ਇਕ ਵਾਰ ਫਿਰ ਨਾਕਾਮ ਸਾਬਤ ਹੋਏ ਅਤੇ 17 ਗੇਂਦਾਂ 'ਤੇ ਸਿਰਫ਼ 18 ਦੌੜਾਂ ਹੀ ਬਣਾ ਸਕੇ। ਉਹ ਵੀ ਫਿਲਿਪਸ ਦਾ ਸ਼ਿਕਾਰ ਬਣੇ ਅਤੇ 29.4 ਓਵਰਾਂ ਵਿੱਚ ਬੋਲਟ ਦੇ ਹੱਥੋਂ ਕੈਚ ਹੋ ਗਏ। ਫਿਲਿਪਸ ਦਾ ਇਹ ਤੀਜਾ ਵੱਡਾ ਵਿਕਟ ਸੀ। ਮਿਸ਼ੇਲ ਮਾਰਸ਼ ਨੂੰ 36.3 ਓਵਰਾਂ ਵਿੱਚ ਸੈਂਟਨਰ ਨੇ ਬੋਲਡ ਕੀਤਾ। ਉਨ੍ਹਾਂ ਨੇ 51 ਗੇਂਦਾਂ ਵਿੱਚ 36 ਦੌੜਾਂ ਬਣਾਈਆਂ ਜਿਸ ਵਿੱਚ 2 ਚੌਕੇ ਸ਼ਾਮਲ ਸਨ। ਮਾਰਨਸ ਲਾਬੂਸ਼ੇਨ (26 ਗੇਂਦਾਂ 'ਤੇ 18 ਦੌੜਾਂ, 2 ਚੌਕੇ) 38.1 ਓਵਰਾਂ 'ਚ ਸੈਂਟਨਰ ਦਾ ਦੂਜਾ ਸ਼ਿਕਾਰ ਬਣੇ ਅਤੇ ਰਾਚਿਨ ਹੱਥੋਂ ਕੈਚ ਆਊਟ ਹੋ ਗਏ। ਮੈਕਸਵੈੱਲ ਨੇ 24 ਗੇਂਦਾਂ 'ਤੇ 41 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਜਿਸ 'ਚ 5 ਚੌਕੇ ਅਤੇ 2 ਛੱਕੇ ਸ਼ਾਮਲ ਸਨ। ਪਰ ਅਰਧ ਸੈਂਕੜਾ ਨਹੀਂ ਬਣਾ ਸਕੇ ਅਤੇ 44.3 ਓਵਰਾਂ 'ਚ ਨੀਸ਼ਮ ਦੀ ਗੇਂਦ 'ਤੇ ਬੋਲਟ ਦੇ ਹੱਥੋਂ ਕੈਚ ਆਊਟ ਹੋ ਗਏ।
ਨਿਊਜ਼ੀਲੈਂਡ ਨੂੰ ਬੋਲਟ ਦੇ 49ਵੇਂ ਓਵਰ ਵਿੱਚ ਤਿੰਨ ਵਿਕਟਾਂ ਮਿਲੀਆਂ। ਬੋਲਟ ਨੇ ਜੋਸ਼ ਇੰਗਲਿਸ (28 ਗੇਂਦਾਂ 'ਤੇ 38 ਦੌੜਾਂ) ਨੂੰ ਪਹਿਲੀ ਗੇਂਦ 'ਤੇ ਫਿਲਿਪ ਹੱਥੋਂ ਕੈਚ ਆਊਟ ਕਰਵਾਇਆ। ਇਸ ਤੋਂ ਬਾਅਦ ਤੀਜੀ ਗੇਂਦ 'ਤੇ ਕਮਿੰਸ (14 ਗੇਂਦਾਂ 'ਤੇ 37 ਦੌੜਾਂ) ਨੂੰ ਬੋਲਡ ਕੀਤਾ। ਉਨ੍ਹਾਂ ਨੇ 49ਵੇਂ ਓਵਰ ਦੀ ਆਖਰੀ ਗੇਂਦ 'ਤੇ ਜ਼ੈਂਪਾ ਨੂੰ ਜ਼ੀਰੋ 'ਤੇ ਬੋਲਡ ਕਰ ਦਿੱਤਾ। ਸਟਾਰਕ ਆਖਰੀ ਓਵਰ ਦੀ ਪਹਿਲੀ ਗੇਂਦ 'ਤੇ ਕੈਚ ਆਊਟ ਹੋ ਗਿਆ।
ਹੈੱਡ ਟੂ ਹੈੱਡ (ਵਨਡੇ ਵਿੱਚ)
ਕੁੱਲ ਮੈਚ: 141
ਆਸਟ੍ਰੇਲੀਆ : 95 ਜਿੱਤਾਂ
ਨਿਊਜ਼ੀਲੈਂਡ : 39 ਜਿੱਤਾਂ
ਕੋਈ ਨਤੀਜਾ ਨਹੀਂ: 7
ਟਾਈ: 0
ਹੈੱਡ ਟੂ ਹੈੱਡ (ਵਿਸ਼ਵ ਕੱਪ ਵਿੱਚ)
ਕੁੱਲ ਮੈਚ - 11
ਆਸਟ੍ਰੇਲੀਆ- 8 ਜਿੱਤਾਂ
ਨਿਊਜ਼ੀਲੈਂਡ- 3 ਜਿੱਤਾਂ
ਟਾਈ- ਜ਼ੀਰੋ
ਪਿੱਚ ਰਿਪੋਰਟ
ਧਰਮਸ਼ਾਲਾ ਦੀ ਪਿੱਚ ਤੋਂ ਬੱਲੇਬਾਜ਼ਾਂ ਲਈ ਕਾਫ਼ੀ ਅਨੁਕੂਲ ਰਹਿਣ ਦੀ ਉਮੀਦ ਹੈ। ਇੱਥੇ ਖੇਡੇ ਗਏ ਪਿਛਲੇ ਪੰਜ ਮੈਚਾਂ ਵਿੱਚ ਪਹਿਲੀ ਪਾਰੀ ਦੀ ਔਸਤ 263 ਰਹੀ ਹੈ। ਇਸ ਲਈ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਫੀਲਡਿੰਗ 'ਤੇ ਵਿਚਾਰ ਕਰ ਸਕਦੀ ਹੈ।
ਮੌਸਮ
ਧਰਮਸ਼ਾਲਾ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਮੀਂਹ ਅਤੇ ਧੁੰਦ ਕਾਰਨ ਪ੍ਰਭਾਵਿਤ ਪਹਿਲੀਆਂ ਖੇਡਾਂ ਦੇ ਉਲਟ ਪੂਰੀ ਖੇਡ ਦੇਖੀ ਜਾਵੇਗੀ।
ਪਲੇਇੰਗ 11
ਆਸਟ੍ਰੇਲੀਆ : ਡੇਵਿਡ ਵਾਰਨਰ, ਟ੍ਰੈਵਿਸ ਹੈੱਡ, ਮਿਸ਼ੇਲ ਮਾਰਸ਼, ਸਟੀਵਨ ਸਮਿਥ, ਮਾਰਨਸ ਲਾਬੁਸ਼ੇਨ, ਜੋਸ਼ ਇੰਗਲਿਸ (ਵਿਕਟਕੀਪਰ), ਗਲੇਨ ਮੈਕਸਵੈੱਲ, ਪੈਟ ਕਮਿੰਸ (ਕਪਤਾਨ), ਮਿਸ਼ੇਲ ਸਟਾਰਕ, ਐਡਮ ਜ਼ੈਂਪਾ, ਜੋਸ਼ ਹੇਜ਼ਲਵੁੱਡ
ਨਿਊਜ਼ੀਲੈਂਡ : ਡੇਵੋਨ ਕੌਨਵੇ, ਵਿਲ ਯੰਗ, ਰਚਿਨ ਰਵਿੰਦਰਾ, ਡੇਰਿਲ ਮਿਸ਼ੇਲ, ਟੌਮ ਲੈਥਮ (ਵਿਕਟਕੀਪਰ/ਕਪਤਾਨ), ਗਲੇਨ ਫਿਲਿਪਸ, ਜੇਮਸ ਨੀਸ਼ਮ, ਮਿਸ਼ੇਲ ਸੈਂਟਨਰ, ਮੈਟ ਹੈਨਰੀ, ਲਾਕੀ ਫਰਗੂਸਨ, ਟ੍ਰੇਂਟ ਬੋਲਟ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
ਹਾਰਦਿਕ ਦੀ ਗੈਰ-ਮੌਜੂਦਗੀ ’ਚ ਲਖਨਊ ’ਚ ਅਸ਼ਵਿਨ ਦੀ ਚੋਣ ਕਰਨਾ ਮੁਸ਼ਕਿਲ
NEXT STORY