ਸਪੋਰਟਸ ਡੈਸਕ— ਆਸਟ੍ਰੇਲੀਆ ਨੇ ਸ਼ਾਰਜਾਹ 'ਚ ਖੇਡੇ ਗਏ ਪਹਿਲੇ ਵਨ ਡੇ ਮੁਕਾਬਲੇ 'ਚ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਦੀ ਟੀਮ ਨੇ ਹੈਰਿਸ ਸੋਹੇਲ ਦੇ ਨਾਬਾਦ 101 ਦੌੜਾਂ ਦੀ ਬਦੌਲਤ ਨਿਰਧਾਰਤ 50 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 280 ਦੌੜਾਂ ਬਣਾਈਆਂ। ਆਸਟ੍ਰੇਲੀਆ ਨੇ ਇਸ ਟੀਚੇ ਨੂੰ "ਮੈਨ ਆਫ ਦ ਮੈਚ" ਆਰੋਨ ਫਿੰਚ ਦੀ 116 ਦੌੜਾਂ ਦੀ ਪਾਰੀ ਦੀ ਬਦੌਲਤ 49 ਓਵਰ 'ਚ 2 ਵਿਕਟ ਗੁਆ ਕੇ ਹਾਸਲ ਕਰ ਲਿਆ। ਇਸ ਜਿੱਤ ਦੇ ਨਾਲ ਹੀ ਕੰਗਾਰੂ ਟੀਮ ਨੇ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ।
ਇਸ ਤੋਂ ਪਹਿਲਾਂ ਪਾਕਿਸਤਾਨ ਦੇ ਕਪਤਾਨ ਸ਼ੋਏਬ ਮਲਿਕ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਾਕਿਸਤਾਨ ਦੇ ਵਲੋਂ ਸ਼ਾਨ ਮਸੂਦ ਤੇ ਮੁਹੰਮਦ ਅੱਬਾਸ ਨੇ ਆਪਣਾ ਵਨ-ਡੇ ਡੈਬਿਊ ਕੀਤਾ। ਪਾਕਿਸਤਾਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ 35 ਦੌੜਾਂ ਦੇ ਸਕੋਰ 'ਤੇ ਹੀ ਸਲਾਮੀ ਬੱਲੇਬਾਜ਼ ਇਮਾਮ ਉਲ ਹੱਕ (17 ਦੌੜਾਂ) ਦੇ ਰੂਪ 'ਚ ਟੀਮ ਨੂੰ ਪਹਿਲਾ ਝੱਟਕਾ ਲੱਗ ਗਿਆ। ਇਸ ਤੋਂ ਬਾਅਦ 78 ਦੇ ਸਕੋਰ 'ਤੇ ਸ਼ਾਨ ਮਸੂਦ (40 ਦੌੜਾਂ) 'ਤੇ ਆਊਟ ਹੋ ਗਏ। ਤੀਜੀ ਵਿਕਟ ਲਈ ਹੈਰਿਸ ਸੋਹੇਲ (101 ਦੌੜਾਂ* , 114 ਗੇਂਦਾਂ, 6 ਚੌਕੇ, 1 ਛੱਕੇ) ਤੇ ਲੰਬੇ ਸਮੇਂ ਬਾਅਦ ਵਾਪਸੀ ਕਰ ਰਹੇ ਉਮਰ ਅਕਮਲ (48 ਦੌੜਾਂ, 50 ਗੇਂਦ, 3 ਛੱਕੇ) ਨੇ 98 ਦੌੜਾਂ ਦੀ ਬਿਹਤਰੀਨ ਸਾਂਝੇਦਾਰੀ ਕੀਤੀ। ਮੱਧਕ੍ਰਮ 'ਚ ਕਪਤਾਨ ਸ਼ੋਏਬ ਮਲਿਕ 11 ਦੌੜਾਂ ਹੀ ਬਣਾ ਸਕੇ। ਹਾਲਾਂਕਿ ਹੇਠਲੇ ਕ੍ਰਮ 'ਚ ਫਹੀਮ ਅਸ਼ਰਫ (28 ਦੌੜਾਂ, 26 ਗੇਂਦਾਂ, 4 ਚੌਕੇ) ਤੇ ਇਮਾਦ ਵਸੀਮ (28 ਦੌੜਾਂ,13 ਗੇਂਦਾਂ, 4 ਚੌਕੇ, 1 ਛੱਕਾ) ਨੇ ਲਾਭਦਾਈਕ ਪਾਰੀਆਂ ਖੇਡ ਆਪਣੀ ਟੀਮ ਨੂੰ ਵੱਡੇ ਸਕੋਰ ਤੱਕ ਪਹੁੰਚਾ ਦਿੱਤਾ। ਆਸਟ੍ਰੇਲਿਆ ਵੱਲੋਂ ਨਾਥਨ ਕੁਲਟਰ ਨਾਇਲ ਨੇ ਸਭ ਤੋਂ ਜ਼ਿਆਦਾ 2 ਵਿਕਟ ਲਈ।
ਟੀਚੇ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆ ਨੂੰ ਉਸਮਾਨ ਖਵਾਜਾ ਤੇ ਕਪਤਾਨ ਆਰੋਨ ਫਿੰਚ ਦੀ ਜੋੜੀ ਨੇ 64 ਦੌੜਾਂ ਦੀ ਇਕ ਚੰਗੀ ਸ਼ੁਰੂਆਤ ਦਿੱਤੀ। ਖਵਾਜਾ 24 ਦੌੜਾਂ ਬਣਾ ਕੇ ਆਉਟ ਹੋਏ। ਇਸ ਤੋਂ ਬਾਅਦ ਦੂਜੇ ਵਿਕਟ ਲਈ ਆਰੋਨ ਫਿੰਚ (116 ਦੌੜਾਂ, 135 ਗੇਂਦਾਂ, 8 ਚੌਕੇ, 4 ਛੱਕੇ) ਤੇ ਸ਼ਾਨ ਮਾਰਸ਼ (91 ਦੌੜਾਂ, 102 ਗੇਂਦ, 4 ਚੌਕੇ, 2 ਛੱਕੇ) ਨੇ 172 ਦੌੜਾਂ ਦੀ ਜ਼ਬਰਦਸਤ ਸਾਂਝੇਦਾਰੀ ਕਰ ਆਪਣੀ ਟੀਮ ਦੀ ਜਿੱਤ ਸੁਨਿਸਚਿਤ ਕਰ ਦਿੱਤੀ। ਪੀਟਰ ਹੈਂਡਸਕੋਂਬ 30 ਦੌੜਾਂ ਬਣਾ ਕੇ ਨਾਬਾਦ ਰਹੇ।
IPL 2019 ਦੇ ਕੁਝ ਮੈਚਾਂ 'ਚ ਇਸ ਕਾਰਨ ਬਾਹਰ ਬੈਠ ਸਕਦੇ ਹਨ ਕੋਹਲੀ, ਵਿਰਾਟ ਨੇ ਕੀਤਾ ਖੁਦ ਖੁਲਾਸਾ
NEXT STORY