ਸਪੋਰਟਸ ਡੈਸਕ— ਆਸਟ੍ਰੇਲੀਆ ਅਤੇ ਸ਼੍ਰੀਲੰਕਾ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ 14ਵਾਂ ਮੈਚ ਲਖਨਊ ਦੇ ਇਨਾਕਾ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਨ ਆਈ ਸ਼੍ਰੀਲੰਕਾ ਦੀ ਟੀਮ ਨੇ 43.3 ਓਵਰਾਂ 'ਚ 10 ਵਿਕਟਾਂ ਗੁਆ ਕੇ 209 ਦੌੜਾਂ ਬਣਾਈਆਂ ਤੇ ਆਸਟ੍ਰੇਲੀਆ ਨੂੰ ਜਿੱਤ ਲਈ 210 ਦੌੜਾਂ ਦਾ ਟੀਚਾ ਦਿੱਤਾ। ਸ਼੍ਰੀਲੰਕਾ ਲਈ ਕੁਸਲ ਪਰੇਰਾ ਨੇ 78 ਤੇ ਪਥੁਮ ਨਿਸਾਂਕਾ ਨੇ 61 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਕਮਾਲ ਨਹੀਂ ਕਰ ਸਕਿਆ। ਚਰਿਥ ਅਸਲਾਂਕਾ ਨੇ 25 ਦੌੜਾਂ, ਕੁਸਲ ਮੇਂਡਿਸ ਨੇ 9 ਦੌੜਾਂ, ਸਦੀਰਾ ਸਮਰਵਿਕਰਮਾ ਨੇ 8 ਦੌੜਾਂ, ਧਨੰਜੈ ਡਿਸਿਲਵਾ ਨੇ 7 ਦੌੜਾਂ, ਦੁਨਿਥ ਵੇਲਾਲੇਜ ਨੇ 2 ਦੌੜਾ ਤੇ ਚਮਿਕਾ ਕਰੁਣਾਰਤਨੇ ਨੇ 2 ਦੌੜਾਂ ਬਣਾਈਆਂ। ਆਸਟ੍ਰੇਲੀਆ ਲਈ ਮਿਸ਼ੇਲ ਸਟਾਰਕ ਨੇ 2, ਪੈਟ ਕਮਿੰਸ ਨੇ 2, ਗਲੇਨ ਮੈਕਸਵੇਲ ਨੇ 1 ਤੇ ਐਡਮ ਜ਼ਾਂਪਾ ਨੇ 4 ਵਿਕਟਾਂ ਲਈਆਂ।
ਆਪਣੇ ਪਹਿਲੇ ਦੋ ਮੈਚਾਂ 'ਚ ਹਾਰ ਤੋਂ ਦੁਖੀ ਆਸਟ੍ਰੇਲੀਆ ਅਤੇ ਸ਼੍ਰੀਲੰਕਾ ਦਾ ਟੀਚਾ ਬਿਹਤਰ ਪ੍ਰਦਰਸ਼ਨ ਕਰਕੇ ਜਿੱਤ ਦੇ ਰਾਹ 'ਤੇ ਪਰਤਣਾ ਹੋਵੇਗਾ। ਜਿੱਥੇ ਆਸਟ੍ਰੇਲੀਆ ਨੂੰ ਭਾਰਤ ਅਤੇ ਦੱਖਣੀ ਅਫਰੀਕਾ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ, ਉਥੇ ਸ਼੍ਰੀਲੰਕਾ ਦੀ ਟੀਮ ਨੂੰ ਦੱਖਣੀ ਅਫਰੀਕਾ ਅਤੇ ਪਾਕਿਸਤਾਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਆਓ ਜਾਣਦੇ ਹਾਂ ਮੈਚ ਤੋਂ ਪਹਿਲਾਂ ਇਨ੍ਹਾਂ ਕੁਝ ਖਾਸ ਗੱਲਾਂ ਬਾਰੇ-
ਹੈੱਡ ਟੂ ਹੈੱਡ (ODI ਵਿੱਚ)
ਕੁੱਲ ਮੈਚ - 103
ਆਸਟ੍ਰੇਲੀਆ - 63 ਜਿੱਤਾਂ
ਸ਼੍ਰੀਲੰਕਾ - 36 ਜਿੱਤਾਂ
ਕੋਈ ਨਤੀਜਾ ਨਹੀਂ - 4
ਇਹ ਵੀ ਪੜ੍ਹੋ : CWC 23: ਵਿਸ਼ਵ ਕੱਪ 'ਚ ਵੱਡਾ ਉਲਟਫੇਰ, ਅਫਗਾਨਿਸਤਾਨ ਨੇ ਇੰਗਲੈਂਡ ਨੂੰ 69 ਦੌੜਾਂ ਨਾਲ ਹਰਾਇਆ
ਹੈੱਡ ਟੂ ਹੈੱਡ (ਵਿਸ਼ਵ ਕੱਪ ਵਿੱਚ)
ਕੁੱਲ ਮੈਚ - 11
ਆਸਟ੍ਰੇਲੀਆ - 8 ਜਿੱਤਾਂ
ਸ਼੍ਰੀਲੰਕਾ - 2 ਜਿੱਤਾਂ
ਕੋਈ ਨਤੀਜਾ ਨਹੀਂ - ਇੱਕ
ਪਿੱਚ ਰਿਪੋਰਟ
ਏਕਾਨਾ ਕ੍ਰਿਕਟ ਸਟੇਡੀਅਮ ਦੀ ਪਿੱਚ ਮੁੱਖ ਤੌਰ 'ਤੇ ਬੱਲੇਬਾਜ਼ਾਂ ਦਾ ਪੱਖ ਪੂਰਦੀ ਹੈ। ਤੇਜ਼ ਗੇਂਦਬਾਜ਼ ਛੇਤੀ ਹੀ ਕੁਝ ਸੀਮ ਅਤੇ ਸਵਿੰਗ ਦਾ ਆਨੰਦ ਲੈ ਸਕਦੇ ਹਨ, ਜਿਸ ਨਾਲ ਬੱਲੇਬਾਜ਼ਾਂ ਲਈ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਮੈਦਾਨ 'ਤੇ ਕੁਝ ਗੇਂਦਾਂ ਬਿਤਾਉਣ ਤੋਂ ਬਾਅਦ, ਬੱਲੇਬਾਜ਼ ਆਪਣੇ ਸ਼ਾਟ ਖੁੱਲ੍ਹ ਕੇ ਖੇਡ ਸਕਦੇ ਹਨ। ਟਾਸ ਜਿੱਤਣ ਵਾਲੀ ਟੀਮ ਗੇਂਦਬਾਜ਼ੀ ਚੁਣ ਸਕਦੀ ਹੈ ਜਿਸ ਵਿੱਚ ਪਹਿਲੀ ਪਾਰੀ ਦਾ ਔਸਤ ਸਕੋਰ 232 ਹੈ।
ਮੌਸਮ
16 ਅਕਤੂਬਰ ਨੂੰ ਲਖਨਊ ਵਿੱਚ ਹੋਣ ਵਾਲੇ ਆਸਟਰੇਲੀਆ ਬਨਾਮ ਸ਼੍ਰੀਲੰਕਾ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਮੈਚ ਲਈ ਪੂਰਵ ਅਨੁਮਾਨ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।
ਇਹ ਵੀ ਪੜ੍ਹੋ : CWC 23: ਸ਼ਰਮਨਾਕ ਹਾਰ ਤੋਂ ਬਾਅਦ ਕੋਹਲੀ ਤੋਂ ਜਰਸੀ ਲੈਣ 'ਤੇ ਬਾਬਰ ਆਜ਼ਮ 'ਤੇ ਭੜਕੇ ਵਸੀਮ ਅਕਰਮ
ਸੰਭਾਵਿਤ ਪਲੇਇੰਗ 11
ਆਸਟ੍ਰੇਲੀਆ : ਡੇਵਿਡ ਵਾਰਨਰ, ਮਿਸ਼ੇਲ ਮਾਰਸ਼, ਸਟੀਵ ਸਮਿਥ, ਮਾਰਨਸ ਲੈਬੂਸ਼ੇਨ, ਗਲੇਨ ਮੈਕਸਵੈੱਲ, ਜੋਸ਼ ਇੰਗਲਿਸ (ਵਿਕਟਕੀਪਰ), ਮਾਰਕਸ ਸਟੋਇਨਿਸ, ਪੈਟ ਕਮਿੰਸ (ਕਪਤਾਨ), ਮਿਸ਼ੇਲ ਸਟਾਰਕ, ਐਡਮ ਜ਼ਾਂਪਾ, ਜੋਸ਼ ਹੇਜ਼ਲਵੁੱਡ।
ਸ਼੍ਰੀਲੰਕਾ : ਪਥੁਮ ਨਿਸਾਂਕਾ, ਕੁਸਲ ਪਰੇਰਾ, ਕੁਸਲ ਮੈਂਡਿਸ (ਕਪਤਾਨ ਅਤੇ ਵਿਕਟਕੀਪਰ), ਸਦੀਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਧਨੰਜੈ ਡੀ ਸਿਲਵਾ, ਦੁਸ਼ਾਨ ਹੇਮੰਥਾ/ਚਮਿਕਾ ਕਰੁਣਾਰਤਨੇ, ਦੁਨੀਥ ਵੇਲਾਲੇਜ, ਮਹਿਸ਼ ਥੀਕਸ਼ਨਾ, ਕਾਸੁਨ ਰਾਜੀਥਾ/ਲਾਹਿਰੂ ਕੁਮਾਰਾ, ਦਿਲਸ਼ਾਨ ਮਦੁਸ਼ੰਕਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
CWC 23: ਵਿਸ਼ਵ ਕੱਪ 'ਚ ਵੱਡਾ ਉਲਟਫੇਰ, ਅਫਗਾਨਿਸਤਾਨ ਨੇ ਇੰਗਲੈਂਡ ਨੂੰ 69 ਦੌੜਾਂ ਨਾਲ ਹਰਾਇਆ
NEXT STORY