ਲਾਹੌਰ- ਸੁਰੱਖਿਆ ਕਾਰਨਾਂ ਕਰਕੇ ਹਾਲ ਹੀ 'ਚ ਨਿਊਜ਼ੀਲੈਂਡ ਤੇ ਇੰਗਲੈਂਡ ਵਲੋਂ ਪਾਕਿਸਤਾਨ ਦੌਰਾ ਰੱਦ ਕਰਨ ਤੋਂ ਬਾਅਦ ਆਸਟਰੇਲੀਆ ਨੇ 24 ਸਾਲ ਬਾਅਦ ਪਾਕਿਸਤਾਨ ਵਿਚ ਸੀਮਿਤ ਓਵਰਾਂ ਦੇ ਨਾਲ ਟੈਸਟ ਸੀਰੀਜ਼ ਖੇਡਣ 'ਤੇ ਹਾਮੀ ਭਰ ਦਿੱਤੀ ਹੈ। ਆਸਟਰੇਲੀਆ ਨੇ ਪਿਛਲੀ ਵਾਰ 1998 ਵਿਚ ਪਾਕਿਸਤਾਨ ਦਾ ਦੌਰਾ ਕੀਤਾ ਸੀ। ਉਹ ਅਗਲੇ ਸਾਲ ਮਾਰਚ ਵਿਚ ਸ਼ੁਰੂ ਹੋਣ ਵਾਲੇ ਦੌਰੇ 'ਤੇ 3 ਟੈਸਟ ਮੈਚ ਖੇਡਣਗੇ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਤਹਿਤ ਖੇਡੇ ਜਾਣ ਵਾਲੇ ਇਨ੍ਹਾਂ ਮੈਚਾਂ ਦਾ ਆਯੋਜਨ ਕਰਾਚੀ (3 ਤੋਂ 7 ਮਾਰਚ), ਰਾਵਲਪਿੰਡੀ (12 ਤੋਂ 16 ਮਾਰਚ) ਤੇ ਲਾਹੌਰ (21 ਤੋਂ 25 ਮਾਰਚ) 'ਚ ਕੀਤਾ ਜਾਵੇਗਾ।
ਪਾਕਿਸਤਾਨ ਕ੍ਰਿਕਟ ਬੋਰਡ ਨੇ ਇਸ ਦੌਰੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੀਮਿਤ ਓਵਰਾਂ ਦੇ ਚਾਰ ਮੈਚ 29 ਮਾਰਚ ਤੋਂ ਪੰਜ ਅਪ੍ਰੈਲ ਦੇ ਵਿਚ ਖੇਡੇ ਜਾਣਗੇ। ਇਸ ਸਾਲ ਸਤੰਬਰ ਵਿਚ ਨਿਊਜ਼ੀਲੈਂਡ ਦੀ ਟੀਮ ਪਾਕਿਸਤਾਨ ਪਹੁੰਚਣ ਤੋਂ ਬਾਅਦ ਸੁਰੱਖਿਆ ਖਤਰੇ ਦੇ ਕਾਰਨ ਇਕ ਵੀ ਮੈਚ ਖੇਡੇ ਬਿਨਾਂ ਹੀ ਘਰ ਵਾਪਸ ਚੱਲ ਗਈ ਸੀ। ਇਸ ਦੇ ਤੁਰੰਤ ਬਾਅਦ ਇੰਗਲੈਂਡ ਨੇ ਵੀ ਐਲਾਨ ਕੀਤਾ ਕਿ ਉਹ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਇਸ ਦੇਸ਼ ਦਾ ਦੌਰਾ ਨਹੀਂ ਕਰਨਗੇ।
ਮਾਰਕ ਟੇਲਰ ਨੇ ਜਿੱਤੀ ਸੀ ਪਾਕਿਸਤਾਨ ਵਿਚ ਆਖਰੀ ਟੈਸਟ ਸੀਰੀਜ਼
ਆਸਟਰੇਲੀਆ ਨੇ 1998-99 ਵਿਚ ਪਾਕਿਸਤਾਨ ਦੇ ਆਪਣੇ ਪਿਛਲੇ ਦੌਰੇ 'ਤੇ ਮਾਰਕ ਟੇਲਰ ਦੀ ਅਗਵਾਈ ਵਿਚ ਟੈਸਟ ਸੀਰੀਜ਼ 'ਚ 1-0 ਦੀ ਜਿੱਤ ਦਰਜ ਕੀਤੀ ਸੀ। ਇਸ ਤੋਂ ਬਾਅਦ 2002 ਵਿਚ ਆਸਟਰੇਲੀਆ ਨੇ ਦੌਰੇ ਤੋਂ ਠੀਕ ਪਹਿਲਾਂ ਪਾਕਿਸਤਾਨ ਵਿਚ ਹੋਏ ਆਤਮਘਾਤੀ ਹਮਲੇ ਦੇ ਕਾਰਨ ਯਾਤਰਾ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਜਿਸ ਤੋਂ ਬਾਅਦ ਉਸ ਸੀਰੀਜ਼ ਨੂੰ ਕੋਲੰਬੋ ਤੇ ਯੂ. ਏ. ਈ. ਵਿਚ ਖੇਡਿਆ ਗਿਆ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
T20 WC, IND v NAM : 10 ਓਵਰਾਂ ਦੀ ਖੇਡ ਖਤਮ, ਨਾਮੀਬੀਆ ਦਾ ਸਕੋਰ 51/4
NEXT STORY