ਸਿਡਨੀ– ਸਪੇਂਸਰ ਜਾਨਸਨ (26 ਦੌੜਾਂ ’ਤੇ 5 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਮਦਦ ਨਾਲ ਆਸਟ੍ਰੇਲੀਆ ਨੇ ਸ਼ਨੀਵਾਰ ਨੂੰ ਇੱਥੇ ਪਾਕਿਸਤਾਨ ਨੂੰ ਦੂਜੇ ਟੀ-20 ਮੈਚ ਵਿਚ 13 ਦੌੜਾਂ ਨਾਲ ਹਰਾ ਕੇ 4 ਮੈਚਾਂ ਦੀ ਸੀਰੀਜ਼ ਵਿਚ 2-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ। ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਿਤ 20 ਓਵਰਾਂ ਵਿਚ 9 ਵਿਕਟਾਂ ’ਤੇ 147 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਪਾਕਿਸਤਾਨ ਦੀ ਪੂਰੀ ਟੀਮ 134 ਦੌੜਾਂ ਬਣਾ ਕੇ ਆਊਟ ਹੋ ਗਈ। ਉਸਮਾਨ ਖਵਾਜ਼ਾ (52) ਤੇ ਇਰਫਾਨ ਖਾਨ (ਅਜੇਤੂ 37) ਤੋਂ ਇਲਾਵਾ ਪਾਕਿਸਤਾਨ ਦੇ ਕਿਸੇ ਬੱਲੇਬਾਜ਼ ਕੋਲ ਆਸਟ੍ਰੇਲੀਅਨ ਹਮਲੇ ਦਾ ਜਵਾਬ ਨਹੀਂ ਸੀ। ਪਾਕਿਸਤਾਨ ਦੇ 8 ਬੱਲੇਬਾਜ਼ ਆਪਣੇ ਨਿੱਜੀ ਸਕੋਰ ਨੂੰ ਦਹਾਈ ਦੇ ਅੰਕ ਤੱਕ ਵੀ ਨਹੀਂ ਲਿਜਾ ਸਕੇ ਜਦਕਿ ਇਨ੍ਹਾਂ ਵਿਚੋਂ 4 ਤਾਂ ਆਪਣਾ ਖਾਤਾ ਵੀ ਨਹੀਂ ਖੋਲ ਸਕੇ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਚੰਗੀ ਸ਼ੁਰੂਆਤ ਦੇ ਬਾਵਜੂਦ 147 ਦੌੜਾਂ ਦਾ ਮਾਮੂਲੀ ਸਕੋਰ ਖੜ੍ਹਾ ਕੀਤਾ ਸੀ।
ਸ਼ੰਮੀ ਦੀਆਂ 7 ਵਿਕਟਾਂ ਨਾਲ ਬੰਗਾਲ ਨੇ 15 ਸਾਲ ਬਾਅਦ ਮੱਧ ਪ੍ਰਦੇਸ਼ ’ਤੇ ਦਰਜ ਕੀਤੀ ਰੋਮਾਂਚਕ ਜਿੱਤ
NEXT STORY