ਇੰਦੌਰ– ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਸੱਟ ਤੋਂ ਵਾਪਸੀ ’ਤੇ 43.2 ਓਵਰਾਂ ਦੀ ਗੇਂਦਬਾਜ਼ੀ ਵਿਚ 7 ਵਿਕਟਾਂ ਲੈਣ ਦੇ ਨਾਲ ਤਾਬੜਤੋੜ 36 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਬੰਗਾਲ ਨੇ ਰਣਜੀ ਟਰਾਫੀ ਗਰੁੱਪ-ਸੀ ਮੈਚ ਵਿਚ ਸ਼ਨੀਵਾਰ ਨੂੰ ਇੱਥੇ ਮੱਧ ਪ੍ਰਦੇਸ਼ ’ਤੇ 11 ਦੌੜਾਂ ਨਾਲ ਰੋਮਾਂਚਕ ਜਿੱਤ ਦਰਜ ਕੀਤੀ। ਬੰਗਾਲ ਦੀ ਟੀਮ ਦੀ ਇਹ ਮੱਧ ਪ੍ਰਦੇਸ਼ ’ਤੇ ਪਿਛਲੇ 15 ਸਾਲਾਂ ਵਿਚ ਪਹਿਲੀ ਜਿੱਤ ਹੈ। ਸ਼ੰਮੀ ਦੀ ਮੌਜੂਦਗੀ ਨੇ ਬੰਗਾਲ ਦਾ ਹੌਸਲਾ ਵਧਾਇਆ, ਜਿਸ ਨਾਲ ਟੀਮ ਨੇ 338 ਦੌੜਾਂ ਦੇ ਟੀਚੇ ਦਾ ਬਚਾਅ ਕਰਦੇ ਹੋਏ ਮੱਧ ਪ੍ਰਦੇਸ਼ ਦੀ ਦੂਜੀ ਪਾਰੀ ਨੂੰ 326 ਦੌੜਾਂ ’ਤੇ ਸਮੇਟ ਦਿੱਤਾ। ਸ਼ੰਮੀ ਨੇ ਦੂਜੀ ਪਾਰੀ ਵਿਚ 24.2 ਓਵਰਾਂ ਵਿਚ 102 ਦੌੜਾਂ ਦੇ ਕੇ 3 ਵਿਕਟਾਂ ਲਈਆਂ।
ਮਹਿਲਾ ਏਸ਼ੀਆਈ ਚੈਂਪੀਅਨਜ਼ ਹਾਕੀ ਟਰਾਫੀ ਟੂਰਨਾਮੈਂਟ : ਭਾਰਤ ਨੇ ਚੀਨ ਨੂੰ 3-0 ਨਾਲ ਹਰਾਇਆ
NEXT STORY