ਸਪੋਰਸਟ ਡੈਸਕ— ਇੰਗਲੈਂਡ ਨੇ ਏਸ਼ੇਜ ਸੀਰੀਜ਼ ਦੇ ਤੀਜੇ ਟੈਸਟ ’ਚ ਆਸਟਰੇਲੀਆ ’ਤੇ ਰੋਮਾਂਚਕ ਜਿੱਤ ਹਾਸਲ ਕੀਤੀ ਸੀ। ਹੁਣ ਚੌਥੇ ਟੈਸਟ ਤੋਂ ਪਹਿਲਾਂ ਆਸਟਰੇਲੀਆ ਦੀ ਟੀਮ ਡਰਬੀਸ਼ਾਇਰ ਖਿਲਾਫ ਤਿੰਨ ਦਿਨਾਂ ਅਭਿਆਸ ਮੈਚ ਖੇਡੇਗੀ। ਇਸ ਮੈਚ ਲਈ ਆਸਟਰੇਲੀਆਈ ਟੀਮ ਦੇ ਕਪਤਾਨ ਟਿਮ ਪੇਨ ਨੂੰ ਆਰਾਮ ਦਿੱਤਾ ਗਿਆ ਹੈ। ਉਨ੍ਹਾਂ ਦੇ ਨਾਲ ਹੀ ਟੀਮ ਦੇ ਦੋਨੋਂ ਕਪਤਾਨ ਟ੍ਰੇਵਿਸ ਹੇਡ ਅਤੇ ਪੈਟ ਕਮਿੰਸ ਵੀ ਇਸ ਮੈਚ ’ਚ ਆਰਾਮ ਕਰਨ ਦਾ ਫੈਸਲਾ ਕੀਤਾ ਹੈ।
ਅਜਿਹੇ ’ਚ ਟੀਮ ਦੀ ਕਮਾਨ ਮੱਧਕ੍ਰਮ ਦੇ ਬੱਲੇਬਾਜ਼ ਉਸਮਾਨ ਖਵਾਜਾ ਕੋਲ ਰਹੇਗੀ। ਉਨ੍ਹਾਂ ਨੇ ਅਜੇ ਤੱਕ ਕਿਸੇ ਇੰਟਰਨੈਸ਼ਨਲ ਮੈਚ ’ਚ ਟੀਮ ਦੀ ਕਪਤਾਨੀ ਨਹੀਂ ਕੀਤੀ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਅਭਿਆਸ ਮੈਚ ਲਈ ਟੀਮ ਦੀ ਕਮਾਨ ਸੌਂਪੀ ਗਈ ਹੈ। ਇਸ ਨਾਲ ਹੀ ਵਿਕਟਕੀਪਰ ਬੱਲੇਬਾਜ਼ ਏਲੈਕਸ ਕੈਰੀ ਇਨਫਾਰਮ ਬੱਲੇਬਾਜ਼ ਸਟੀਵਨ ਸਮਿਥ ਦੀ ਵੀ ਇਸ ਮੈਚ ਨਾਲ ਮੈਦਾਨ ’ਤੇ ਵਾਪਸੀ ਕਰ ਰਹੇ ਹਨ। ਡਰਬੀਸ਼ਾਇਰ ਖਿਲਾਫ ਹੋਣ ਵਾਲੇ ਅਭਿਆਸ ਮੈਚ ’ਚ ਡੇਵਿਡ ਵਾਰਨਰ, ਜੋਸ਼ ਹੇਜਲਵੁਡ, ਜੇਮਸ ਪੈਟਿੰਸਨ ਅਤੇ ਨਾਥਨ ਲਾਇਨ ਨੂੰ ਵੀ ਆਰਾਮ ਦਿੱਤਾ ਗਿਆ ਹੈ।
ਗਰਦਨ ’ਤੇ ਗੇਂਦ ਲੱਗਣ ਤੋਂ ਬਾਅਦ ਸਵਰਗੀ ਸਾਥੀ ਫਿਲਿਪ ਦੀ ਆਈ ਸੀ ਯਾਦ : ਸਮਿਥ
NEXT STORY