ਦੁਬਈ, (ਭਾਸ਼ਾ)– ਆਸਟਰੇਲੀਆ ਨੇ ਦੱਖਣੀ ਅਫਰੀਕਾ ਵਿਰੁੱਧ ਪਹਿਲੇ ਦੋ ਵਨ ਡੇ ਕੌਮਾਂਤਰੀ ਕ੍ਰਿਕਟ ਮੈਚਾਂ ਵਿਚ ਜਿੱਤ ਦਰਜ ਕਰਕੇ ਆਈ. ਸੀ. ਸੀ. ਵਨ ਡੇ ਰੈਂਕਿੰਗ ਵਿਚ ਪਾਕਿਸਤਾਨ ਦੀ ਜਗ੍ਹਾ ਫਿਰ ਤੋਂ ਨੰਬਰ ਇਕ ਰੈਂਕਿੰਗ ਹਾਸਲ ਕਰ ਲਈ ਹੈ। ਦੂਜੇ ਵਨ ਡੇ ’ਚ ਜਿੱਤ ਨਾਲ ਆਸਟਰੇਲੀਆ ਦੇ ਕੁਲ 121 ਰੇਂਟਿੰਗ ਅੰਕ ਹੋ ਗਏ ਹਨ ਤੇ ਉਸ ਨੇ ਪਾਕਿਸਤਾਨ ਨੂੰ ਇਕ ਰੇਟਿੰਗ ਅੰਕ ਨਾਲ ਪਿੱਛੇ ਛੱਡ ਦਿੱਤਾ ਹੈ।
ਇਹ ਵੀ ਪੜ੍ਹੋ : ਮੰਜੂ ਰਾਣੀ ਨੇ ਮੁਸਤਫਾ ਹਾਜਰੁਲਾਹੋਵਿਚ ਯਾਦਗਾਰੀ ਟੂਰਨਾਮੈਂਟ ’ਚ ਸੋਨ ਤਮਗਾ
ਭਾਰਤ 114 ਰੇਟਿੰਗ ਅੰਕਾਂ ਨਾਲ ਆਈ. ਸੀ. ਸੀ. ਰੈਂਕਿੰਗ ’ਚ ਤੀਜੇ ਸਥਾਨ ’ਤੇ ਹੈ। ਪਿਛਲੇ ਸਾਲ ਉਤਰਾਅ-ਚੜਾਅ ਵਾਲੀ ਮੁਹਿੰਮ ਤੋਂ ਬਾਅਦ ਆਸਟਰੇਲੀਆ ਨੇ ਵਨ ਡੇ ਰੈਂਕਿੰਗ ’ਚ ਆਪਣਾ ਚੋਟੀ ਦਾ ਸਥਾਨ ਗੁਆ ਦਿੱਤਾ ਸੀ। ਉਸ ਨੂੰ 2022 ਵਿਚ ਸ਼੍ਰੀਲੰਕਾ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਜ਼ਿੰਬਾਬਵੇ ਨੇ ਵੀ ਉਸਨੂੰ ਇਕ ਮੈਚ ਵਿਚ ਹਰਾਇਆ ਸੀ। ਆਸਟਰੇਲੀਆ ਨੇ ਹਾਲਾਂਕਿ ਇਸ ਤੋਂ ਬਾਅਦ ਨਿਊਜ਼ੀਲੈਂਡ ਤੇ ਇੰਗਲੈਂਡ ਨੂੰ 3-0 ਦੇ ਬਰਾਬਰ ਫਰਕ ਨਾਲ ਹਰਾਇਆ। ਇਸ ਤੋਂ ਬਾਅਦ ਉਸ ਨੇ ਮਾਰਚ 2023 ਵਿਚ ਭਾਰਤ ਨੂੰ ਉਸਦੀ ਧਰਤੀ ’ਤੇ ਹਰਾਇਆ ਤੇ ਹੁਣ ਦੱਖਣੀ ਅਫਰੀਕਾ ਵਿਰੁੱਧ ਪਹਿਲੇ ਦੋ ਮੈਚਾਂ ਵਿਚ ਜਿੱਤ ਦਰਜ ਕੀਤੀ। ਪਾਕਿਸਤਾਨ ਅਜੇ ਏਸ਼ੀਆ ਕੱਪ ਵਿਚ ਖੇਡ ਰਿਹਾ ਹੈ ਤੇ ਅਜਿਹੇ ਵਿਚ ਸਮੀਕਰਣ ਬਦਲ ਵੀ ਸਕਦੇ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
IND vs PAK Asia Cup : ਜੇਕਰ ਅੱਜ ਰੱਦ ਹੋਇਆ ਮੈਚ ਤਾਂ ਵਧ ਸਕਦੀਆਂ ਨੇ ਭਾਰਤੀ ਟੀਮ ਦੀਆਂ ਮੁਸ਼ਕਲਾਂ
NEXT STORY