ਮੁੰਬਈ, (ਭਾਸ਼ਾ)– ਸਾਬਕਾ ਬੱਲੇਬਾਜ਼ ਸੁਰੇਸ਼ ਰੈਨਾ ਦਾ ਮੰਨਣਾ ਹੈ ਕਿ ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਵਿਰੁੱਧ ਤਿੰਨ ਮੈਚਾਂ ਦੀ ਵਨ ਡੇ ਲੜੀ ਵਿਚ ਆਸਟਰੇਲੀਆ ਦਾ ਦਬਦਬਾ ਰਹੇਗਾ ਕਿਉਂਕਿ ਉਸਦੀ ਬੱਲੇਬਾਜ਼ੀ ਵਿਚ ਲਚੀਲਾਪਨ ਹੈ ਤੇ ਇਸ ਟੀਮ ਦੇ ਖਿਡਾਰੀਆਂ ਨੂੰ ਭਾਰਤੀ ਹਾਲਾਤ ਦੀ ਚੰਗੀ ਸਮਝ ਹੈ। ਭਾਰਤੀ ਟੀਮ ਵਿਸ਼ਵ ਕੱਪ ਵਿਚ ਆਪਣੀ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਆਸਟਰੇਲੀਆ ਵਿਰੁੱਧ 3 ਮੈਚਾਂ ਦੀ ਘਰੇਲੂ ਵਨ ਡੇ ਲੜੀ ਵਿਚ ਹਿੱਸਾ ਲਵੇਗੀ।
ਇਹ ਵੀ ਪੜ੍ਹੋ : ਵਿਸ਼ਵ ਕੱਪ ਤੋਂ ਪਹਿਲਾਂ ਲੈਅ 'ਚ ਬਣੇ ਰਹਿਣ ਲਈ ਏਸ਼ੀਆ ਕੱਪ ਜਿੱਤਣਾ ਜ਼ਰੂਰੀ : ਗਿੱਲ
ਇਸ ਲੜੀ ਦਾ ਆਗਾਜ਼ ਮੋਹਾਲੀ ਵਿਚ 22 ਸਤੰਬਰ ਨੂੰ ਹੋਵੇਗਾ। ਇਸ ਤੋਂ ਬਾਅਦ ਇੰਦੌਰ (24 ਸਤੰਬਰ) ਤੇ ਰਾਜਕੋਟ (27 ਸਤੰਬਰ) ਨੂੰ ਮੈਚ ਖੇਡੇ ਜਾਣਗੇ। ਰੈਨਾ ਨੇ ਕਿਹਾ, ‘‘ਆਸਟਰੇਲੀਆ ਕੋਲ ਬੱਲੇਬਾਜ਼ੀ ਕ੍ਰਮ ਵਿਚ ਖੱਬੇ-ਸੱਜੇ ਹੱਥ ਦਾ ਚੰਗਾ ਮਿਸ਼ਰਣ ਹੈ। ਇੰਦੌਰ ਦੇ ਮੈਦਾਨ ਤੇ ਰਾਜਕੋਟ ਦੀ ਪਿੱਚ ਸਪਾਟ ਹੈ। ਇਸ ਤੋਂ ਇਲਾਵਾ ਆਸਟਰੇਲੀਆ ਨੇ ਮੋਹਾਲੀ ਵਿਚ ਕਾਫੀ ਖੇਡਿਆ ਹੈ ਤੇ ਇਸ ਲਈ ਮੇਰਾ ਮੰਨਣਾ ਹੈ ਕਿ ਉਸਦੇ ਕੋਲ ਜਿੱਤ ਦਰਜ ਕਰਨ ਦੇ ਜ਼ਿਆਦਾ ਮੌਕੇ ਹੋਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਰੋਹਿਤ ਸ਼ਰਮਾ ਕਿਸੇ ਦਬਾਅ 'ਚ ਨਹੀਂ ਆਉਂਦੇ, ਮੈਂ ਉਨ੍ਹਾਂ ਦੀ ਬਹੁਤ ਇੱਜ਼ਤ ਕਰਦਾ ਹਾਂ : ਡਿਵਿਲੀਅਰਸ
NEXT STORY