ਨਵੀਂ ਦਿੱਲੀ- ਕੋਲਕਾਤਾ ਦੇ ਸ਼ੰਕਰ ਦਾਸ ਅਤੇ ਆਸਟਰੇਲੀਆ ਦੇ ਟ੍ਰੇਵਿਸ ਸਮਿੱਥ ਨੇ ਇੱਥੇ ਦਿੱਲੀ ਗੋਲਫ ਕਲੱਬ ਵਿਚ ਪਹਿਲੇ ਡੀ. ਜੀ. ਸੀ. ਓਪਨ ਦੇ ਪਹਿਲੇ ਰਾਊਂਡ ਵਿਚ ਵੀਰਵਾਰ ਨੂੰ ਪੰਜ ਅੰਡਰ 67 ਦਾ ਸ਼ਾਨਦਾਰ ਕਾਰਡ ਰਾਊਂਡ ਸਾਂਝੇ ਤੌਰ 'ਤੇ ਬੜ੍ਹਤ ਬਣਾ ਲਈ ਹੈ। ਪੰਜ ਲੱਖ ਡਾਲਰ ਦੇ ਇਸ ਟੂਰਨਾਮੈਂਟ ਵਿਚ ਵੀਰ ਅਹਲਾਵਤ ਚਾਰ ਅੰਡਰ 68 ਦਾ ਕਾਰਡ ਖੇਡ ਕੇ ਥਾਈਲੈਂਡ ਦੇ ਨਿਤੀਥੋਰਨ ਥਿਪੋਂਗ ਦੇ ਨਾਲ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਹਨ।
ਇਹ ਖ਼ਬਰ ਪੜ੍ਹੋ- ਸਮਿੱਥ ਨੇ ਆਪਣੇ ਨਾਂ ਕੀਤਾ ਵੱਡਾ ਰਿਕਾਰਡ, ਸੰਗਕਾਰਾ ਤੇ ਸਚਿਨ ਵਰਗੇ ਦਿੱਗਜਾਂ ਨੂੰ ਛੱਡਿਆ ਪਿੱਛੇ
ਟੂਰਨਾਮੈਂਟ ਵਿਚ 138 ਗੋਲਫਰ ਹਿੱਸਾ ਲੈ ਰਹੇ ਹਨ। ਕੋਰੋਨਾ ਦੇ ਕਾਰਨ 3 ਸਾਲ ਦੇ ਲੰਬੇ ਸਮੇਂ ਤੋਂ ਬਾਅਦ ਦਿੱਲੀ ਗੋਲਫ ਕਲੱਬ ਵਿਚ ਅੰਤਰਰਾਸ਼ਟਰੀ ਟੂਰਨਾਮੈਂਟ ਦੀ ਵਾਪਸੀ ਹੋਈ ਹੈ, ਜਿਸ ਦੇ ਸਪਾਂਸਰ ਮਾਸਟਰਕਾਰਡ ਹੈ। ਦਿੱਲੀ ਗੋਲਫ ਕਲੱਬ ਨੂੰ ਫਿਰ ਤੋਂ ਡਿਜ਼ਾਈਨ ਕਰਨ ਵਾਲੇ 9 ਵਾਰ ਦੇ ਮੇਜ਼ਰ ਚੈਂਪੀਅਨ ਗੈਰੀ ਪਲੇਅਰ ਨੇ ਪਹਿਲੇ ਰਾਊਂਡ ਤੋਂ ਪਹਿਲਾਂ ਇਕ ਘੰਟੇ ਤੱਕ ਕਲੀਨਿਕ ਦਾ ਆਯੋਜਨ ਕਰ ਦਰਸ਼ਕਾਂ ਦਾ ਮਨ-ਮੋਹ ਲਿਆ।
ਇਹ ਖ਼ਬਰ ਪੜ੍ਹੋ- FIH ਹਾਕੀ ਪ੍ਰੋ ਲੀਗ : ਨਿਊਜ਼ੀਲੈਂਡ, ਸਪੇਨ ਦੀ ਮੇਜ਼ਬਾਨੀ ਕਰੇਗਾ ਭਾਰਤ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸੈਮ ਰੇਨਬਰਡ ਨੇ ਤੋੜਿਆ ਆਸਟਰੇਲੀਆਈ ਘਰੇਲੂ ਕ੍ਰਿਕਟ ਦਾ 164 ਸਾਲ ਪੁਰਾਣਾ ਰਿਕਾਰਡ
NEXT STORY