ਮੈਲਬੋਰਨ : ਆਸਟਰੇਲੀਆ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਸੱਟ ਕਾਰਨ ਆਗਾਮੀ ਭਾਰਤ ਦੌਰੇ ਲਈ ਆਸਟਰੇਲੀਆ ਟੀਮ ਤੋਂ ਬਾਹਰ ਰਹਿਣਗੇ ਜਦਕਿ ਆਲਰਾਊਂਡਰ ਮਿਸ਼ੇਲ ਮਾਰਸ਼ ਨੂੰ 24 ਫਰਵਰੀ ਤੋਂ ਸ਼ੁਰੂ ਹੋ ਰਹੀ 2 ਟੀ-20 ਅਤੇ 5 ਵਨ ਡੇ ਮੈਚਾਂ ਦੀ ਸੀਰੀਜ਼ ਤੋਂ ਬਾਹਰ ਰੱਖਿਆ ਗਿਆ ਹੈ। ਪਿਛਲੇ ਮਹੀਨੇ ਭਾਰਤ ਖਿਲਾਫ ਘਰੇਲੂ ਸੀਰੀਜ਼ ਵਿਚ ਖੇਡਣ ਵਾਲੀ 16 ਮੈਂਬਰੀ ਟੀਮ ਵਿਚੋਂ 11 ਖਿਡਾਰੀਆਂ ਨੂੰ ਟੀਮ ਵਿਚ ਰੱਖਿਆ ਗਿਆ ਹੈ। ਭਾਰਤ ਨੇ ਆਸਟਰੇਲੀਆ ਨੂੰ ਵਨ ਡੇ ਅਤੇ ਟੈਸਟ ਸੀਰੀਜ਼ ਵਿਚ ਹਰਾਇਆ ਜਦਕਿ ਟੀ-20 ਸੀਰੀਜ਼ 1-1 ਨਾਲ ਡਰਾਅ ਰਹੀ ਸੀ।

ਸਟਾਰਕ ਨੂੰ ਸ਼੍ਰੀਲੰਕਾ ਖਿਲਾਫ ਦੂਜੇ ਟੈਸਟ ਦੌਰਾਨ ਸੱਟ ਲੱਗੀ ਸੀ ਜਿਸ ਨਾਲ ਉਸ ਦੇ ਮੌਢੇ, ਛਾਤੀ ਅਤੇ ਬਾਂਹ ਵਿਚ ਖਿੱਚ ਪਈ ਹੈ। ਰਾਸ਼ਟਰੀ ਚੋਣਕਰਤਾ ਟ੍ਰੇਵਰ ਹੋਂਸ ਨੇ ਇਕ ਬਿਆਨ 'ਚ ਕਿਹਾ, ''ਸਕੈਨ ਤੋਂ ਪਤਾ ਚੱਲਿਆ ਹੈ ਕਿ ਉਸ ਦੀ ਸੱਟ ਗੰਭੀਰ ਹੈ ੱਤੇ ਉਹ ਭਾਰਤ ਦੌਰੇ 'ਤੇ ਨਹੀਂ ਜਾ ਸਕੇਗਾ। ਉਹ ਮਾਰਚ ਵਿਚ ਯੂ. ਏ. ਈ. ਵਿਚ ਪਾਕਿਸਤਾਨ ਖਿਲਾਫ ਵਨ ਡੇ ਸੀਰੀਜ਼ ਖੇਡ ਸਕਦਾ ਹੈ। ਕਮਰ ਦੀ ਸੱਟ ਨਾਲ ਜੂਝ ਰਹੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਵੀ ਟੀਮ ਵਿਚ ਨਹੀਂ ਹਨ। ਭਾਰਤ ਖਿਲਾਫ ਘਰੇਲੂ ਸੀਰੀਜ਼ ਵਿਚ ਵਾਪਸੀ ਕਰਨ ਵਾਲੇ ਪੀਟਰ ਸਿਡਲ ਨੂੰ ਵੀ ਨਹੀਂ ਚੁਣਿਆ ਗਿਆ ਹੈ। ਐਰੋਨ ਫਿੰਚ ਟੀਮ ਦੀ ਕਪਤਾਨੀ ਕਰਨਗੇ। ਪਹਿਲਾ ਮੈਚ ਵਾਈਜੇਗ ਵਿਚ 24 ਫਰਵਰੀ ਨੂੰ ਅਤੇ ਦੂਜਾ ਬੈਂਗਲੁਰੂ ਵਿਚ 27 ਫਰਵਰੀ ਨੂੰ ਖੇਡਿਆ ਜਾਵੇਗਾ। ਵਨ ਡੇ ਮੈਚ ਹੈਦਰਾਬਾਦ (2 ਮਾਰਚ), ਨਾਗਪੁਰ (5 ਮਾਰਚ), ਰਾਂਚੀ (8 ਮਾਰਚ), ਮੋਹਾਲੀ ((10 ਮਾਰਚ), ਅਤੇ ਦਿੱਲੀ (13 ਮਾਰਚ) ਨੂੰ ਖੇਡੇ ਜਾਣਗੇ।

ਇਸ ਤਰ੍ਹਾਂ ਹੈ ਆਸਟਰੇਲੀਆ ਟੀਮ :
ਐਰੋਨ ਫਿੰਚ (ਕਪਤਾਨ), ਪੈਟ ਕਮਿੰਸ, ਐਲੇਕਸ ਕਾਰੇ, ਜੌਸਨ ਬਿਹਰੇਨਡੋਰਫ, ਨਾਥਨ ਕੂਲਟਰ ਨਾਈਲ, ਪੀਟਰ ਹੈਂਡਸਕਾਬ, ਉਸਮਾਨ ਖਵਾਜਾ, ਨਾਥਨ ਲਿਓਨ, ਸ਼ਾਨ ਮਾਰਸ਼, ਗਲੈਨ ਮੈਕਸਵੈਲ, ਝਾਏ ਰਿਚਰਡਸਨ, ਕੇਨ ਰਿਚਰਡਸਨ, ਡਾਰਸੀ ਸ਼ਾਰਟ, ਮਾਰਕਸ ਸਟੋਈਨਿਸ, ਐਸ਼ਟੋਨ ਟਰਨਰ, ਐਡਮ ਜੰਪਾ।
ਚੇਨਈ ਓਪਨ : ਪ੍ਰਜਨੇਸ਼ ਗੁਣੇਸ਼ਵਰਨ ਤੀਜੇ ਦੌਰ 'ਚ ਪਹੁੰਚੇ
NEXT STORY