ਚੇਨਈ— ਚੋਟੀ ਦਾ ਦਰਜਾ ਪ੍ਰਾਪਤ ਪ੍ਰਜਨੇਸ਼ ਗੁਣੇਸ਼ਵਰਨ ਦੀ ਅਗਵਾਈ 'ਚ ਤਿੰਨ ਭਾਰਤੀ ਖਿਡਾਰੀਆਂ ਨੇ ਬੁੱਧਵਾਰ ਨੂੰ ਇੱਥੇ ਚੇਨਈ ਓਪਨ ਚੈਲੰਜਰ 80 ਏ.ਟੀ.ਪੀ. ਟੈਨਿਸ ਟੂਰਨਾਮੈਂਟ ਦੇ ਤੀਜੇ ਦੌਰ 'ਤੇ ਜਗ੍ਹਾ ਬਣਾਈ। ਪ੍ਰਜਨੇਸ਼ ਨੇ ਜਰਮਨੀ ਦੇ ਡੇਨੀਅਲ ਐਲਟਮਾਇਰ ਨੂੰ ਸਿੱਧੇ ਸੈੱਟਾਂ 'ਚ 6-4, 6-4 ਨਾਲ ਹਰਾਇਆ। ਭਾਰਤੀ ਖਿਡਾਰੀ ਨੇ ਨੌਵੇਂ ਗੇਮ 'ਚ ਡੇਨੀਅਲ ਦੀ ਸਰਵਿਸ ਤੋੜੀ ਅਤੇ ਫਿਰ ਆਪਣੀ ਸਰਵਿਸ ਬਚਾਕੇ ਪਹਿਲਾ ਸੈਟ ਆਪਣੇ ਨਾਂ ਕੀਤਾ।

ਦੂਜੇ ਸੈੱਟ ਦੇ ਪਹਿਲੇ ਹੀ ਗੇਮ 'ਚ ਪ੍ਰਜਨੇਸ਼ ਨੇ ਵਿਰੋਧੀ ਖਿਡਾਰੀ ਦੀ ਸਰਿਵਸ ਤੋੜੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਜਿੱਤ ਦਰਜ ਕਰਨ 'ਚ ਕੋਈ ਪਰੇਸ਼ਾਨੀ ਨਹੀਂ ਹੋਈ। ਭਾਰਤ ਦੇ 11ਵਾਂ ਦਰਜਾ ਪ੍ਰਾਪਤ ਸਾਕੇਤ ਮਾਈਨੇਨੀ ਨੇ ਹਮਵਤਨ ਐੱਨ. ਵਿਜੇ ਸੁੰਦਰ ਪ੍ਰਸ਼ਾਂਤ ਨੂੰ 6-4, 6-3 ਨਾਲ ਹਰਾ ਕੇ ਤੀਜੇ ਦੌਰ 'ਚ ਪ੍ਰਵੇਸ਼ ਕੀਤਾ। ਅਰਜੁਨ ਕਾਧੇ ਨੇ ਉਲਟਫੇਰ ਕਰਦੇ ਹੋਏ 13ਵਾਂ ਦਰਜਾ ਪ੍ਰਾਪਤ ਡੋਮੀਨਿਕਾ ਗਣਰਾਜ ਦੇ ਹਰਨਾਂਡੇਜ ਫਰਨਾਂਡਿਜ਼ ਨੂੰ 6-3, 6-2 ਨਾਲ ਹਰਾਇਆ। ਪ੍ਰਜਨੇਸ਼ ਅਗਲੇ ਦੌਰ 'ਚ ਕਾਧੇ ਨਾਲ ਭਿੜਨਗੇ ਜਦਕਿ 11ਵਾਂ ਦਰਜਾ ਪ੍ਰਾਪਤ ਸਾਕੇਤ ਦਾ ਸਾਹਮਣਾ ਸਪੇਨ ਦੇ ਐਲੇਕਸਾਂਦਰੋ ਡੇਵਿਡੋਵਿਚ ਨਾਲ ਹੋਵੇਗਾ। ਸ਼ਸ਼ੀਕੁਮਾਰ ਨੂੰ ਮਿਸਰ ਦੇ ਤੀਜਾ ਦਰਜਾ ਪ੍ਰਾਪਤ ਮੁਹੰਮਦ ਸਫਵਤ ਦੇ ਖਿਲਾਫ ਖੇਡਣਾ ਹੈ।
ਕੋਚੀ ਬਲੂ ਸਪਾਈਕਰਸ ਨੇ ਅਹਿਮਦਾਬਾਦ ਡਿਫੈਂਡਰਸ ਨੂੰ 3-2 ਨਾਲ ਹਰਾਇਆ
NEXT STORY