ਸਪੋਰਟ ਡੈਸਕ : ਆਸਟ੍ਰੇਲੀਆ ਦੇ ਧਾਕੜ ਖਿਡਾਰੀ ਗਿਲਕ੍ਰਿਸਟ ਨੇ ਨੇ ਮੰਗਲਵਾਰ ਨੂੰ ਕਿਹਾ ਕਿ ਆਗਾਮੀ ਕ੍ਰਿਕਟ ਵਿਸ਼ਵ ਕੱਪ ਵਿਚ ਆਸਟ੍ਰੇਲੀਆ ਜਿੱਤ ਦਾ ਮਜ਼ਬੂਤ ਦਾਅਵੇਦਾਰ ਹੋਵੇਗਾ ਕਿਉਂਕਿ ਨਾਕਆਊਟ ਮੁਕਾਬਲਿਆਂ ਵਿਚ ਇੰਗਲੈਂਡ ਅਤੇ ਦੱਖਣੀ ਅਫਰੀਕਾ ਦਾ ਰਿਕਾਰਡ ਚੰਗਾ ਨਹੀਂ ਰਿਹਾ ਹੈ। ਇੰਗਲੈਂਡ ਦੀ ਟੀਮ ਵਿਸ਼ਵ ਰੈਂਕਿੰਗ ਵਿਚ ਨੰਬਰ ਇਕ ਸਥਾਨ 'ਤੇ ਹੈ ਅਤੇ ਇਸ ਟੂਰਨਾਮੈਂਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਟੀਮ ਨੇ ਲਗਾਤਾਰ 11 ਵਨ ਡੇ ਲੜੀਆਂ ਵਿਚ ਜਿੱਤ ਦਰਜ ਕੀਤੀ ਹੈ।
ਗਿਲਕ੍ਰਿਸਟ ਨੇ 5 ਵਾਰ ਦੇ ਚੈਂਪੀਅਨ ਨੂੰ ਮਜ਼ਬੂਤ ਦਾਅਵੇਦਾਰ ਦੱਸਦਿਆਂ ਕਿਹਾ, ''ਕਾਗਜ਼ਾਂ 'ਤੇ ਆਸਟਰੇਲੀਆ ਦੀ ਟੀਮ ਦੂਜੀ ਟੀਮਾਂ ਦੇ ਬਰਾਬਰ ਮਜ਼ਬੂਤ ਹੈ। ਟੀਮ ਵਿਚ ਵੱਡੇ ਖਿਡਾਰੀਆਂ ਦੀ ਵਾਪਸੀ ਹੋਈ ਹੈ ਅਤੇ ਵਨ ਡੇ ਵਿਚ ਉਸ ਨੇ ਲੈਅ ਹਾਸਲ ਕਰ ਲਈ ਹੈ। ਉਸ ਨੇ ਕਿਹਾ ਕਿ ਜ਼ਾਹਰ ਹੈ ਉਹ ਆਤਮਵਿਸ਼ਵਾਸ ਨਾਲ ਭਰੇ ਹਨ। ਸਾਡੇ ਕੋਲ 12 ਵਿਚੋਂ 5 ਵਿਸ਼ਵ ਕੱਪ ਦੇ ਖਿਤਾਬ ਹਨ, ਅਜਿਹੇ 'ਚ ਅਸੀਂ ਇਕ ਹੋਰ ਖਿਤਾਬ ਜਿੱਤ ਸਕਦੇ ਹਾਂ।
ਕੁਲਦੀਪ ਅਤੇ ਚਾਹਲ ਸਾਡੀ ਗੇਂਦਬਾਜ਼ੀ ਦੇ ਥੰਮ੍ਹ
NEXT STORY