ਕੈਨਬਰਾ- ਜ਼ਖ਼ਮੀ ਜੋਸ਼ ਹੇਜ਼ਲਵੁੱਡ ਦੀ ਜਗ੍ਹਾ ਆਖਰੀ-11 ਵਿਚ ਸ਼ਾਮਲ ਹੋਣ ਲਈ ਤਿਆਰ ਸਕਾਟ ਬੋਲੈਂਡ ਨੇ ਖੁਲਾਸਾ ਕੀਤਾ ਹੈ ਕਿ ਪਰਥ ਵਿਚ ਹਾਰ ਤੋਂ ਬਾਅਦ ਐਡੀਲੇਡ ਵਿਚ ਹੋਣ ਵਾਲੇ ਡੇ-ਨਾਈਟ ਟੈਸਟ ਲਈ ਯਸ਼ਸਵੀ ਜਾਇਸਵਾਲ ਤੇ ਕੇ. ਐੱਲ. ਰਾਹੁਲ ਵਿਰੁੱਧ ਆਸਟ੍ਰੇਲੀਆ ਦੀਆਂ ਗੇਂਦਬਾਜ਼ੀ ਯੋਜਨਾਵਾਂ ਵਿਚ ਕੁਝ ਬਦਲਾਅ ਹੋਵੇਗਾ।
ਹੇਜ਼ਲਵੁੱਡ ਨੂੰ ਮਾਸਪੇਸ਼ੀਆਂ ਵਿਚ ਖਿਚਾਅ ਕਾਰਨ ਬਾਹਰ ਕਰ ਦਿੱਤਾ ਗਿਆ ਹੈ ਤੇ 2021 ਵਿਚ ਆਪਣੇ ਟੈਸਟ ਡੈਬਿਊ ਤੋਂ ਬਾਅਦ ਤੋਂ 10 ਟੈਸਟ ਖੇਡਣ ਵਾਲਾ 35 ਸਾਲਾ ਬੋਲੈਂਡ ਭਾਰਤੀ ਬੱਲੇਬਾਜ਼ੀ ਲਾਈਨ-ਅਪ ਵਿਰੁੱਧ ਮੁਸ਼ਕਿਲ ਲੈਂਥ ’ਤੇ ਗੇਂਦਬਾਜ਼ੀ ਕਰਨ ਲਈ ਦਾਅਵੇਦਾਰ ਹੈ। ਭਾਰਤ ਤੇ ਆਸਟ੍ਰੇਲੀਆ ਪ੍ਰੈਜ਼ੀਡੈਂਟ ਇਲੈਵਨ ਵਿਚਾਲੇ ਪਹਿਲੇ ਦਿਨ ਦੀ ਦੀ ਖੇਡ ਮੀਂਹ ਕਾਰਨ ਨਹੀਂ ਹੋ ਸਕੀ। ਇਸ ਤੋਂ ਬਾਅਦ ਬੋਲੈਂਡ ਨੇ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਬਤੌਰ ਟੀਮ ਸਾਰੇ ਭਾਰਤੀ ਬੱਲੇਬਾਜ਼ਾਂ ਲਈ ਆਪਣੀਆਂ ਯੋਜਨਾਵਾਂ ਦੇ ਬਾਰੇ ਵਿਚ ਗੱਲ ਕੀਤੀ ਹੈ। ਮੈਂ ਤੁਹਾਨੂੰ ਉਹ ਗੱਲਾਂ ਨਹੀਂ ਦੱਸਾਂਗਾ ਪਰ ਸਾਡੇ ਕੋਲ ਕਾਫੀ ਚੰਗੀਆਂ ਯੋਜਨਾਵਾਂ ਹਨ। ਪਰਥ ਵਿਚ ਖਿਡਾਰੀਆਂ ਨੂੰ ਫਿਰ ਤੋਂ ਦੇਖਣ ਤੋਂ ਬਾਅਦ ਇਸ ਵਿਚ ਥੋੜ੍ਹਾ ਬਦਲਾਅ ਕਰ ਸਕਦੇ ਹਾਂ।’’
ਬੋਲਡ ਨੇ ਕਿਹਾ,‘‘ਨਿਸ਼ਚਿਤ ਰੂਪ ਨਾਲ ਯਸਸ਼ਵੀ ਜਾਇਸਵਾਲ ਨੇ ਚੰਗੀ ਬੱਲੇਬਾਜ਼ੀ ਕੀਤੀ। ਕੇ. ਐੱਲ. ਰਾਹੁਲ ਨੇ ਵੀ ਦੂਜੀ ਪਾਰੀ ਵਿਚ ਚੰਗੀ ਬੱਲੇਬਾਜ਼ੀ ਕੀਤੀ। ਅਸੀਂ ਅਗਲੇ ਹਫਤੇ ਇਸ ਬਾਰੇ ਵਿਚ ਸ਼ਾਇਦ ਗੱਲਬਾਤ ਕਰਾਂਗੇ ਤੇ ਸਾਡੀ ਯੋਜਨਾ ਵਿਚ ਥੋੜ੍ਹਾ ਬਹੁਤਾ ਬਦਲਾਅ ਹੋ ਸਕਦਾ ਹੈ ਪਰ ਮੈਨੂੰ ਪੂਰਾ ਭਰੋਸਾ ਹੈ ਕਿ ਅਸੀਂ ਪਹਿਲੇ ਮੈਚ ਵਿਚ ਜੋ ਕੀਤਾ ਸੀ, ਉਹ ਚੰਗਾ ਸੀ।’’
ਹਾਕੀ ਇੰਡੀਆ ਲੀਗ ਦਾ ਸਿੱਧਾ ਪ੍ਰਸਾਰਣ ਕਰੇਗਾ ਡੀ. ਡੀ. ਸਪੋਰਟਸ
NEXT STORY