ਨਵੀਂ ਦਿੱਲੀ– ਦੂਰਦਰਸ਼ਨ 28 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਹਾਕੀ ਇੰਡੀਆ ਲੀਗ (ਐੱਚ. ਆਈ. ਐੱਲ.) ਦਾ ਸਿੱਧਾ ਪ੍ਰਸਾਰਣ ਕਰੇਗਾ। ਰਾਓਰਕੇਲਾ ਤੇ ਰਾਂਚੀ ਵਿਚ ਖੇਡੀ ਜਾਣ ਵਾਲੀ ਲੀਗ ਵਿਚ 8 ਪੁਰਸ਼ ਤੇ 4 ਮਹਿਲਾ ਟੀਮਾਂ ਸ਼ਾਮਲ ਹੋਣਗੀਆਂ।
ਪ੍ਰਸਾਰ ਭਾਰਤੀ ਦੇ ਮੁਖੀ ਨਵਨੀਤ ਸਹਿਗਲ ਨੇ ਕਿਹਾ ਕਿ ਪ੍ਰਸਾਰ ਭਾਰਤੀ ਨੂੰ ਹਾਕੀ ਇੰਡੀਆ ਲੀਗ ਦੇ ਨਾਲ ਸਾਂਝੇਦਾਰੀ ਕਰਨ ਦਾ ਮੌਕਾ ਮਿਲਿਆ ਹੈ। ਆਪਣੀ ਵਪਾਰਕ ਕਵਰੇਜ ਦੇ ਰਾਹੀਂ ਸਾਡਾ ਟੀਚਾ ਮਹਿਲਾ ਐੱਚ. ਆਈ. ਐੱਲ. ਦੀ ਇਤਿਹਾਸਕ ਸ਼ੁਰੂਆਤ ਸਮੇਤ ਹਾਕੀ ਨੂੰ ਸ਼ਹਿਰਾਂ, ਪਿੰਡਾਂ ਵਿਚ ਪਹੁੰਚਾਉਣਾ ਤੇ ਲੀਗ ਦੇ ਪ੍ਰਭਾਵ ਨੂੰ ਵਧਾਉਣਾ ਹੈ।
ਪ੍ਰਸਾਰ ਭਾਰਤੀ ਦੇ ਸੀ. ਈ. ਓ. ਗੌਰਵ ਦ੍ਰਿਵੇਦੀ ਨੇ ਕਿਹਾ ਕਿ ਟੋਕੀਓ ਤੇ ਪੈਰਿਸ ਓਲੰਪਿਕ ਵਿਚ ਲਗਾਤਾਰ ਦੋ ਤਮਗੇ ਜਿੱਤਣ ਤੋਂ ਬਾਅਦ ਖੇਡ ਪ੍ਰੇਮੀਆਂ ਨੂੰ ਭਰੋਸਾ ਹੈ ਕਿ ਭਾਰਤੀ ਹਾਕੀ ਦਾ ਸੁਨਹਿਰਾ ਯੁੱਗ ਵਾਪਸ ਆ ਰਿਹਾ ਹੈ। ਦੂਰਦਰਸ਼ਨ ਇਸ ਸਾਂਝੇਦਾਰੀ ਦੇ ਰਾਹੀਂ ਵੱਡੇ ਦ੍ਰਿਸ਼ਟੀਕੋਣ ਵਿਚ ਯੋਗਦਾਨ ਦੇਣ ਲਈ ਉਤਵਾਲਾ ਹੈ।
ENG vs NZ : ਵਿਲੀਅਮਸਨ ਦਾ ਇਕ ਹੋਰ ਅਰਧ ਸੈਂਕੜਾ ਪਰ ਤੀਜੇ ਦਿਨ ਇੰਗਲੈਂਡ ਦਾ ਦਬਦਬਾ
NEXT STORY