ਮੈਲਬੌਰਨ (ਏਜੰਸੀ) : ਕੋਰੋਨਾ ਮਹਾਮਾਰੀ ਦੌਰਾਨ ਆਸਟ੍ਰੇਲੀਆ ਦੇ ਸਖ਼ਤ ਯਾਤਰਾ ਅਤੇ ਇਕਾਂਤਵਾਸ ਨਿਯਮਾਂ ਵਿਚ ਰਿਆਇਤ ਨੂੰ ਲੈ ਕੇ ਗੱਲ ਨਾ ਬਣਨ ਦੇ ਬਾਅਦ ਨਵੰਬਰ ਵਿਚ ਹੋਣ ਵਾਲੀ ਆਸਟ੍ਰੇਲੀਆਈ ਗ੍ਰਾਂ ਪ੍ਰੀ ਫਾਮੂਲਾ ਵਨ ਰੇਸ ਰੱਦ ਕਰ ਦਿੱਤੀ ਗਈ ਹੈ। ਐਫ ਵਨ ਕੈਲੇਂਡਰ ਦੀ ਇਹ ਸ਼ੁਰੂਆਤੀ ਰੇਸ 21 ਮਾਰਚ ਤੋਂ ਹੋਣੀ ਸੀ, ਜਿਸ ਨੂੰ 21 ਨਵੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ।
ਪਿਛਲੇ ਸਾਲ ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਤਾਲਾਬੰਦੀ ਸ਼ੁਰੂ ਹੋਣ ਕਾਰਨ ਅਲਬਰਟ ਪਾਰਕ ਵਿਚ ਹੋਣ ਵਾਲੀ ਇਹ ਰੇਸ ਰੱਦ ਕਰ ਦਿੱਤੀ ਗਈ ਸੀ। ਵਿਕਟੋਰੀਆ ਦੇ ਖੇਡ ਮੰਤਰੀ ਮਾਰਟਿਨ ਨੇ ਕਿਹਾ, ‘ਇਹ ਨਿਰਾਸ਼ਾਜਨਕ ਹੈ ਕਿ ਇੰਨੀਆਂ ਪ੍ਰਸਿੱਧ ਖੇਡਾਂ ਦਾ ਆਯੋਜਨ ਨਹੀਂ ਹੋ ਪਾ ਰਿਹਾ ਹੈ ਪਰ ਇਹ ਮਹਾਮਾਰੀ ਦੀ ਹਕੀਕਤ ਹੈ। ਟੀਕਾਕਰਨ ਦੀ ਦਰ ਵਧਣ ਤੱਕ ਅਸੀਂ ਆਮ ਸਥਿਤੀ ਵਿਚ ਨਹੀਂ ਪਰਤ ਸਕਦੇ।’
ਆਈ. ਪੀ. ਐੱਲ. ’ਚ ਕਪਤਾਨੀ ਤੇ ਫਿੱਟਨੈੱਸ ਨੂੰ ਲੈ ਕੇ ਅਈਅਰ ਨੇ ਕੀਤਾ ਵੱਡਾ ਖੁਲਾਸਾ
NEXT STORY