ਸਪੋਰਟਸ ਡੈਸਕ— ਵਰਲਡ ਕੱਪ 'ਚ ਡੇਵਿਡ ਵਾਰਨਰ ਨੇ ਪਾਕਿਸਤਾਨ ਖਿਲਾਫ ਆਪਣੇ ਵਨ-ਡੇ ਕਰੀਅਰ ਦਾ 15ਵਾਂ ਸੈਂਕੜਾ ਬਣਾਇਆ। ਵਾਰਨਰ ਨੇ 102 ਗੇਂਦ 'ਤੇ ਆਪਣਾ ਸੈਂਕੜਾ ਪੂਰਾ ਕੀਤਾ। ਵਾਰਨਰ 107 ਦੌੜਾਂ ਬਣਾ ਕੇ ਸ਼ਾਹਿਨ ਅਫਰੀਦੀ ਦਾ ਸ਼ਿਕਾਰ ਹੋਏ। ਆਪਣੀ 107 ਦੌੜਾਂ ਦੀ ਪਾਰੀ 'ਚ ਡੇਵਿਡ ਵਾਰਨਰ ਨੇ 111 ਗੇਂਦ ਦਾ ਸਾਹਮਣਾ ਕੀਤਾ ਤੇ 11 ਚੌਕੇ ਤੇ ਇਕ ਛੱਕਾ ਜਮਾਉਣ 'ਚ ਸਫਲ ਰਹੇ। ਵਨ-ਡੇ 'ਚ ਪਾਕਿਸਤਾਨ ਦੇ ਖਿਲਾਫ ਡੇਵਿਡ ਵਾਰਨਰ ਦਾ ਇਹ ਲਗਾਤਾਰ ਤੀਜਾ ਸੈਂਕੜਾ ਹੈ। ਵਾਰਨਰ ਨੇ ਹੁਣ ਤੱਕ ਵਰਲਡ ਕੱਪ 'ਚ 2 ਅਰਧ ਸੈਂਕੜੇ 'ਤੇ ਇਕ ਸੈਂਕੜਾ ਜਮਾਉਣ ਦਾ ਕਮਾਲ ਕਰ ਵਿਖਾਇਆ ਹੈ। ਉਥੇ ਹੀ ਦੂਜੇ ਪਾਸੇ ਵਰਲਡ ਕੱਪ 2019 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ਼ ਵਾਰਨਰ ਬਣ ਗਏ ਹਨ। ਵਾਰਨਰ ਨੇ ਇਸ ਵਰਲਡ ਕੱਪ 'ਚ ਹੁਣ ਤੱਕ 4 ਮੈਚਾਂ 'ਚ 255 ਦੌੜਾਂ ਬਣਾ ਲਈਆਂ ਹਨ। ਪਰ ਇਸ ਸਮੇਂ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਸ਼ਾਕਿਬ ਅਲ ਹਸਨ ਨੇ ਕੁੱਲ 3 ਮੈਚਾਂ ਚ 260 ਦੌੜਾਂ ਬਣਾਈਆਂ ਹਨ।
ਵਾਰਨਰ ਨੇ ਹਾਸਲ ਕੀਤੀ ਵੱਡੀ ਉਪਲੱਬਧੀ, ਇਸ ਮਾਮਲੇ 'ਚ ਧਵਨ ਦੀ ਕੀਤੀ ਬਰਾਬਰੀ
NEXT STORY