ਬਾਰਸੀਲੋਨਾ (ਵਾਰਤਾ)- ਆਸਟ੍ਰੇਲੀਆਈ ਰਗਬੀ ਲੀਗ ਖਿਡਾਰੀ ਲਿਆਮ ਹੈਂਪਸਨ ਸਪੇਨ ਦੀ ਯਾਤਰਾ 'ਤੇ ਲਾਪਤਾ ਹੋਣ ਤੋਂ ਬਾਅਦ ਇਕ ਨਾਈਟ ਕਲੱਬ ਵਿਚ ਮ੍ਰਿਤਕ ਪਾਏ ਗਏ ਹਨ। ਹੈਂਪਸਨ ਨੈਸ਼ਨਲ ਰਗਬੀ ਲੀਗ (NRL) ਦੇ ਖਿਡਾਰੀਆਂ ਅਤੇ ਹੋਰ ਦੋਸਤਾਂ ਨਾਲ ਯੂਰਪ ਦੀ ਯਾਤਰਾ 'ਤੇ ਸਨ। ਸਥਾਨਕ ਮੀਡੀਆ ਨੇ ਦੱਸਿਆ ਕਿ ਇਸ ਹਫ਼ਤੇ ਦੇ ਸ਼ੁਰੂ ਵਿਚ ਉਨ੍ਹਾਂ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ।
ਹੈਂਪਸਨ ਦੇ ਪਰਿਵਾਰ ਨੇ ਸੋਸ਼ਲ ਮੀਡੀਆ 'ਤੇ ਕਿਹਾ ਹੈ ਕਿ ਹੈਂਪਸਨ ਸਥਾਨਕ ਸਮੇਂ ਅਨੁਸਾਰ ਮੰਗਲਵਾਰ ਤੜਕੇ ਸੈਲਾ ਅਪੋਲੋ ਨਾਈਟ ਕਲੱਬ ਤੋਂ ਨਿਕਲਦੇ ਸਮੇਂ ਆਪਣੇ ਦੋਸਤਾਂ ਤੋਂ ਵੱਖ ਹੋ ਗਏ ਸੀ। ਬਾਰਸੀਲੋਨਾ ਪੁਲਸ ਨੇ ਕਿਹਾ ਕਿ ਨਾਈਟ ਕਲੱਬ ਸਟਾਫ਼ ਨੂੰ ਬੁੱਧਵਾਰ ਨੂੰ ਉਸ ਦੀ ਲਾਸ਼ ਮਿਲੀ। ਪੁਲਸ ਦਾ ਮੰਨਣਾ ਹੈ ਕਿ ਲਗਭਗ 10 ਮੀਟਰ ਦੀ ਉਚਾਈ ਤੋਂ ਡਿੱਗ ਕੇ ਹੈਂਪਸਨ ਦੀ ਅਚਾਨਕ ਮੌਤ ਹੋਈ ਹੈ। ਰੈੱਡਕਲਿਫ ਡਾਲਫਿੰਸ ਲਈ ਕਵੀਂਸਲੈਂਡ ਕੱਪ 'ਚ ਖੇਡਣ ਵਾਲੇ 24 ਸਾਲਾ ਹੈਂਪਸਨ ਦੇ ਪਿਤਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ, 'ਲਿਆਮ ਦਾ ਦਿਲ ਸੋਨੇ ਦਾ ਸੀ। ਦੁੱਖ ਨੂੰ ਬਿਆਨ ਕਰਨ ਲਈ ਸ਼ਬਦ ਨਹੀਂ ਹਨ।'
ਕੁਵੈਤ ਨੂੰ ਹਰਾਉਣ ਦੇ ਬਾਵਜੂਦ ਭਾਰਤ AFC U-20 ਏਸ਼ੀਆਈ ਕੱਪ ਲਈ ਕੁਆਲੀਫਾਈ ਨਹੀਂ ਕਰ ਸਕਿਆ
NEXT STORY