ਸਿਡਨੀ (ਬਿਊਰੋ)— ਆਸਟਰੇਲੀਆ ਦੇ ਆਫ ਸਪਿਨਰ ਨਾਥਨ ਲਿਓਨ ਵਲੋਂ ਪਤਨੀ ਅਤੇ ਦੋ-ਬੇਟੀਆਂ ਨੂੰ ਧੋਖਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟ ਮੁਤਾਬਕ ਲਿਓਨ ਪਿਛਲੇ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਇਕ ਮਾਡਲ ਨੂੰ ਡੇਟ ਕਰ ਰਹੇ ਹਨ। ਇਸ ਰਿਸ਼ਤੇ ਦਾ ਪਤਾ ਜਦੋਂ ਲਿਓਨ ਦੀ ਪਤਨੀ ਨੂੰ ਲੱਗਾ ਤਾਂ ਉਹ ਬਹੁਤ ਹੀ ਨਿਰਾਸ਼ ਹੋ ਗਈ।

10 ਸਾਲਾਂ ਦੇ ਰਿਸ਼ਤੇ ਨੂੰ ਕੀਤਾ ਖਤਮ
30 ਸਾਲ ਦੇ ਲਿਓਨ ਦੀ ਇਕ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ਵਿਚ ਉਹ ਆਪਣੇ ਨਵੇਂ ਪਿਆਰ ਅਤੇ ਪਰਥ ਦੀ ਰੀਅਲ ਇਸਟੇਟ ਏਜੰਟ ਏਮਾ ਮੈਕਾਰਥੀ ਨੂੰ ਕਾਰ ਵਿਚ ਕਿਸ ਕਰਦੇ ਹੋਏ ਨਜ਼ਰ ਆ ਰਹੇ ਹਨ। ਦੋਸਤਾਂ ਦਾ ਕਹਿਣਾ ਹੈ ਕਿ ਲਿਓਨ ਦੀ ਪਤਨੀ ਮੇਲਿਸਾ ਵਾਰਿੰਗ ਨਾਲ 10 ਸਾਲ ਦਾ ਰਿਸ਼ਤਾ ਹੁਣ ਖਤਮ ਹੋ ਗਿਆ ਹੈ। ਉਨ੍ਹਾਂ ਦੀ ਤਸਵੀਰ ਜਦੋਂ ਸਾਹਮਣੇ ਆਈ ਤਾਂ ਪਤਨੀ ਵਾਰਿੰਗ ਕਾਫ਼ੀ ਨਿਰਾਸ਼ ਹੋ ਗਈ। ਹਾਲਾਂਕਿ, ਕ੍ਰਿਕਟਰ ਦੇ ਪਿਤਾ ਨੂੰ ਹੁਣ ਵੀ ਲੱਗਦਾ ਹੈ ਕਿ ਉਨ੍ਹਾਂ ਦਾ ਪੁੱਤਰ ਆਪਣੀ ਨਿੱਜੀ ਜਿੰਦਗੀ ਚੰਗੀ ਤਰ੍ਹਾਂ ਨਾਲ ਬਿਤਾ ਰਿਹਾ ਹੈ ਅਤੇ ਉਹ ਹੁਣ ਵੀ ਵਾਰਿੰਗ ਨਾਲ ਰਿਸ਼ਤੇ ਵਿਚ ਹੈ।
'2 ਬੱਚਿਆਂ ਦੀ ਦੇਖ-ਭਾਲ ਕਰਦੇ ਹੋਏ ਵੀ ਮੇਰਾ ਨਾਲ ਇੰਨਾ ਬੁਰਾ'
ਵਾਰਿੰਗ ਦਾ ਕਹਿਣਾ ਹੈ ਕਿ ਕ੍ਰਿਕਟ ਆਸਟਰੇਲੀਆ ਨੇ ਉਨ੍ਹਾਂ ਨੂੰ ਨਾਥਨ ਲਿਓਨ ਅਤੇ ਮੈਕਾਰਥੀ ਦੇ ਤਸਵੀਰ ਦੀ ਜਾਣਕਾਰੀ ਦਿੱਤੀ। ਲਿਓਨ ਦੀ ਪਤਨੀ ਨੇ ਕਿਹਾ ਕਿ ਮੈਂ ਦੋ ਬੱਚਿਆਂ ਦੀ ਦੇਖ-ਭਾਲ ਕਰ ਰਹੀ ਹਾਂ ਅਤੇ ਫਿਰ ਵੀ ਮੇਰੇ ਨਾਲ ਇੰਨਾ ਬੁਰਾ ਹੋਇਆ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਇਸ ਬਾਰੇ ਵਿਚ ਅਜੇ ਕੁਝ ਨਹੀਂ ਕਹਿ ਰਹੀ, ਕਿਉਂਕਿ ਇਸਨੂੰ ਸਮਝਾਉਣਾ ਆਸਾਨ ਨਹੀਂ।
ਗਰੀਕੋ ਰੋਮਨ ਵਿੱਚ ਭਾਰਤੀ ਪਹਿਲਵਾਨਾਂ ਨੇ ਜਿੱਤੇ ਸਾਰੇ 10 ਸੋਨੇ ਦੇ ਤਗਮੇ
NEXT STORY