ਸਿਡਨੀ— ਡੇਵਿਡ ਵਾਰਨਰ ਨੂੰ ਸਿਡਨੀ ਕ੍ਰਿਕਟ ਗਰਾਊਂਡ (ਐੱਸ. ਸੀ. ਜੀ.) 'ਤੇ ਸੰਭਾਵਿਤ ਵਿਦਾਈ ਦਿੰਦੇ ਹੋਏ ਪਾਕਿਸਤਾਨ ਖਿਲਾਫ ਤਿੰਨ ਟੈਸਟ ਮੈਚਾਂ ਦੀ ਘਰੇਲੂ ਸੀਰੀਜ਼ ਦੇ ਪਹਿਲੇ ਮੈਚ ਲਈ ਆਸਟ੍ਰੇਲੀਆ ਦੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ।
37 ਸਾਲਾ ਓਪਨਿੰਗ ਬੱਲੇਬਾਜ਼ ਵਾਰਨਰ ਨੂੰ ਵੀ ਐਤਵਾਰ ਨੂੰ ਐਲਾਨੀ ਗਈ ਟੀਮ 'ਚ ਜਗ੍ਹਾ ਮਿਲੀ ਹੈ। ਹਾਲਾਂਕਿ ਇਹ ਟੀਮ 14 ਤੋਂ 19 ਦਸੰਬਰ ਤੱਕ ਪਰਥ 'ਚ ਹੋਣ ਵਾਲੇ ਪਹਿਲੇ ਟੈਸਟ ਲਈ ਹੀ ਹੈ। ਜੇਕਰ ਉਹ ਮੈਲਬੌਰਨ ਕ੍ਰਿਕਟ ਗਰਾਊਂਡ (ਐੱਮ.ਸੀ.ਜੀ.) 'ਤੇ ਹੋਣ ਵਾਲੇ ਬਾਕਸਿੰਗ ਡੇ ਟੈਸਟ ਲਈ ਟੀਮ 'ਚ ਆਪਣੀ ਜਗ੍ਹਾ ਬਰਕਰਾਰ ਰੱਖਦਾ ਹੈ ਤਾਂ ਉਸ ਨੂੰ 3 ਤੋਂ 7 ਜਨਵਰੀ ਤਕ ਆਪਣੇ ਘਰੇਲੂ ਮੈਦਾਨ 'ਤੇ ਹੋਣ ਵਾਲੇ ਤੀਜੇ ਅਤੇ ਆਖਰੀ ਟੈਸਟ 'ਚ ਵਿਦਾਈ ਦਾ ਮੌਕਾ ਮਿਲ ਸਕਦਾ ਹੈ।
ਇਹ ਵੀ ਪੜ੍ਹੋ : ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੂੰ ਵਿਸ਼ਵ ਕੱਪ ’ਚ ਚੰਗੇ ਪ੍ਰਦਰਸ਼ਨ ਦੀ ਉਮੀਦ
ਵਾਰਨਰ ਦੀ ਹਾਲ ਹੀ ਵਿੱਚ ਟੈਸਟ ਕ੍ਰਿਕਟ ਵਿੱਚ ਮਿਸ਼ਰਤ ਫਾਰਮ ਰਹੀ ਹੈ ਅਤੇ 2019 ਵਿੱਚ ਐਡੀਲੇਡ ਵਿੱਚ ਪਾਕਿਸਤਾਨ ਦੇ ਖਿਲਾਫ ਤੀਹਰਾ ਸੈਂਕੜਾ ਲਗਾਉਣ ਤੋਂ ਬਾਅਦ ਉਸਦੀ ਔਸਤ ਸਿਰਫ 28 ਹੈ। ਉਸਨੇ ਸੀਮਤ ਓਵਰਾਂ ਦੇ ਫਾਰਮੈਟ ਵਿੱਚ ਖੇਡਣਾ ਜਾਰੀ ਰੱਖਣ ਅਤੇ ਸਿਡਨੀ ਵਿੱਚ ਆਪਣੇ ਟੈਸਟ ਕਰੀਅਰ ਨੂੰ ਅਲਵਿਦਾ ਕਹਿਣ ਦੀ ਆਪਣੀ ਇੱਛਾ ਸਪੱਸ਼ਟ ਕੀਤੀ ਹੈ। ਵਾਰਨਰ ਪਹਿਲੇ ਟੈਸਟ 'ਚ ਉਸਮਾਨ ਖਵਾਜਾ ਦੇ ਨਾਲ ਪਾਰੀ ਦੀ ਸ਼ੁਰੂਆਤ ਕਰੇਗਾ।
ਪਹਿਲੇ ਟੈਸਟ ਲਈ ਆਸਟ੍ਰੇਲੀਆਈ ਟੀਮ:
ਪੈਟ ਕਮਿੰਸ (ਕਪਤਾਨ), ਸਕਾਟ ਬੋਲੈਂਡ, ਐਲੇਕਸ ਕੈਰੀ, ਕੈਮਰਨ ਗ੍ਰੀਨ, ਜੋਸ਼ ਹੇਜ਼ਲਵੁੱਡ, ਟ੍ਰੈਵਿਸ ਹੈੱਡ, ਉਸਮਾਨ ਖਵਾਜਾ, ਮਾਰਨਸ ਲਾਬੂਸ਼ੇਨ, ਨਾਥਨ ਲਿਓਨ, ਮਿਸ਼ੇਲ ਮਾਰਸ਼, ਲਾਂਸ ਮੌਰਿਸ, ਸਟੀਵ ਸਮਿਥ, ਮਿਸ਼ੇਲ ਸਟਾਰਕ ਅਤੇ ਡੇਵਿਡ ਵਾਰਨਰ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਲਮਾਨ ਬਟ ਇਕ ਦਿਨ ਬਾਅਦ ਹੀ PCB ਦੇ ਰਾਸ਼ਟਰੀ ਚੋਣ ਪੈਨਲ ਤੋਂ ਬਰਖ਼ਾਸਤ, ਮੁੱਖ ਚੋਣਕਰਤਾ ਨੇ ਪਲਟਿਆ ਫ਼ੈਸਲਾ
NEXT STORY