ਪਰਥ- ਇੰਗਲੈਂਡ ਨਾਲ ਸਤੰਬਰ ਦੇ ਸ਼ੁਰੂਆਤ 'ਚ ਹੋਣ ਵਾਲੀ ਸੀਮਿਤ ਓਵਰ ਦੀ ਸੀਰੀਜ਼ ਦੇ ਲਈ ਆਸਟਰੇਲੀਆਈ ਟੀਮ ਐਤਵਾਰ ਨੂੰ ਇੰਗਲੈਂਡ ਰਵਾਨਾ ਹੋ ਗਈ। ਕੋਰੋਨਾ ਵਾਇਰਸ ਦੇ ਕਾਰਨ ਮਾਰਚ ਤੋਂ ਜ਼ਿਆਦਾਤਰ ਦੇਸ਼ਾਂ 'ਚ ਕ੍ਰਿਕਟ ਗਤੀਵਿਧੀਆਂ ਠੱਪ ਪਈਆਂ ਹੋਈਆਂ ਸੀ। ਇੰਗਲੈਂਡ ਤੇ ਆਸਟਰੇਲੀਆ ਦੇ ਵਿਚ 4 ਸਤੰਬਰ ਤੋਂ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਤੇ 11 ਸਤੰਬਰ ਤੋਂ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਦੀ ਸ਼ੁਰੂਆਤ ਜੈਵਿਕ ਸੁਰੱਖਿਆ ਪ੍ਰੋਟੋਕਾਲ ਦੇ ਤਹਿਤ ਕੀਤੀ ਜਾਵੇਗੀ। ਆਸਟਰੇਲੀਆ ਨਾਲ ਪਹਿਲਾਂ ਵੈਸਟਇੰਡੀਜ਼ ਨੇ ਇੰਗਲੈਂਡ ਦਾ ਦੌਰਾ ਕੀਤਾ ਸੀ ਅਤੇ ਦੋਵਾਂ ਟੀਮਾਂ ਦੇ ਵਿਚ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਹੋਈ ਸੀ। ਇਸ ਦੇ ਇਲਾਵਾ ਇੰਗਲੈਂਡ ਤੇ ਆਇਰਲੈਂਡ ਦੇ ਵਿਚਾਲੇ ਵਨ ਡੇ ਸੀਰੀਜ਼ ਵੀ ਆਯੋਜਿਤ ਕੀਤੀ ਗਈ ਸੀ। ਫਿਲਹਾਲ ਇੰਗਲੈਂਡ ਤੇ ਪਾਕਿਸਤਾਨ ਦੇ ਵਿਚ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਟੈਸਟ ਖੇਡਿਆ ਜਾ ਰਿਹਾ ਹੈ।
ਆਸਟਰੇਲੀਆ ਦੇ ਸਟਾਰ ਬੱਲੇਬਜ਼ ਸਟੀਵਨ ਸਮਿਥ ਨੇ ਕਿਹਾ ਕਿ ਮੈਂ ਕ੍ਰਿਕਟ ਦੀ ਵਾਪਸੀ ਦੇ ਲਈ ਉਤਸ਼ਾਹਿਤ ਹਾਂ। ਇਹ ਪਹਿਲੇ ਮੁਕਾਬਲੇ ਤੋਂ ਥੋੜਾ ਅਲੱਗ ਹੈ ਕਿਉਂਕਿ ਸਾਨੂੰ ਜੈਵਿਕ ਸੁਰੱਖਿਆ ਪ੍ਰੋਟੋਕਾਲ ਦੇ ਤਹਿਤ ਦਰਸ਼ਕਾਂ ਦੇ ਬਿਨਾਂ ਖੇਡਣਾ ਹੋਵੇਗਾ। ਮੌਜੂਦਾ ਸਮੇਂ ਚੁਣੌਤੀਪੂਰਨ ਹੈ ਪਰ ਅਸੀਂ ਇਸ ਦੇ ਲਈ ਤਿਆਰ ਹਾਂ। ਮੈਨੂੰ ਇੰਗਲੈਂਡ 'ਚ ਬੱਲੇਬਾਜ਼ੀ ਕਰਨਾ ਪਸੰਦ ਹੈ ਪਰ ਇਸ ਵਾਰ ਉੱਥੇ ਦਰਸ਼ਕ ਮੌਜੂਦ ਨਹੀਂ ਹੋਣਗੇ। ਇਹ ਸੀਰੀਜ਼ ਖਤਮ ਹੋਣ ਤੋਂ ਬਾਅਦ ਦੋਵੇਂ ਟੀਮਾਂ ਆਈ. ਪੀ. ਐੱਲ. ਦੇ ਲਈ ਖਿਡਾਰੀ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਜਾਣਗੇ, ਜਿੱਥੇ 19 ਸਤੰਬਰ ਤੋਂ 10 ਨਵੰਬਰ ਤੱਕ ਆਈ. ਪੀ. ਐੱਲ. ਦੇ 13ਵੇਂ ਸੈਸ਼ਨ ਦਾ ਆਯੋਜਨ ਹੋਣਾ ਹੈ।
ਸੋਫੀਆ ਨੇ 'ਮਹਿਲਾ ਬ੍ਰਿਟਿਸ਼ ਓਪਨ' ਦਾ ਜਿੱਤਿਆ ਖਿਤਾਬ
NEXT STORY