ਨਵੀਂ ਦਿੱਲੀ- ਸੋਫੀਆ ਪੋਪੋਵ ਐਤਵਾਰ ਨੇ ਇੱਥੇ ਦੋ ਸ਼ਾਟ ਨਾਲ 'ਮਹਿਲਾ ਬ੍ਰਿਟਿਸ਼ ਓਪਨ' ਦਾ ਖਿਤਾਬ ਜਿੱਤ ਕੇ ਮੇਜਰ ਟੂਰਨਾਮੈਂਟ ਜਿੱਤਣ ਵਾਲੀ ਜਰਮਨੀ ਦੀ ਪਹਿਲੀ ਮਹਿਲਾ ਗੋਲਫਰ ਬਣੀ। ਤਿੰਨ ਸ਼ਾਟ ਦੀ ਬੜ੍ਹਤ ਦੇ ਨਾਲ ਆਖਰੀ ਦੌਰ 'ਚ ਉੱਤਰਨ ਵਾਲੀ ਸੋਫੀਆ ਨੇ ਤਿੰਨ ਅੰਡਰ 68 ਦਾ ਸਕੋਰ ਬਣਾਇਆ। ਆਖਰੀ ਦੌਰ 'ਚ 67 ਦਾ ਸਕੋਰ ਬਣਾਉਣ ਵਾਲੀ ਜੇਸਮੀਨ ਸੁਵਾਨਾਪੁਰਾ ਉਪ ਜੇਤੂ ਰਹੀ।
ਸੋਫੀਆ ਦੀ ਜਿੱਤ ਹਾਲਾਂਕਿ ਬਹੁਤ ਹੈਰਾਨ ਕਰਨ ਵਾਲੀ ਵੀ ਹੈ ਕਿਉਂਕਿ ਉਸਦੀ ਵਿਸ਼ਵ ਰੈਂਕਿੰਗ 304ਵੀਂ ਹੈ ਤੇ ਪਿਛਲੇ ਸਾਲ ਉਹ ਲੇਡੀਜ਼ ਪੀ. ਜੀ. ਏ. ਟੂਰ ਤੋਂ ਵੀ ਬਾਹਰ ਹੋ ਗਈ ਸੀ। ਇਸ ਤੋਂ ਪਹਿਲਾਂ ਸੋਫੀਆ ਨੇ ਕਦੇ ਲੇਡੀਜ਼ ਪੀ. ਜੀ. ਏ. ਟੂਰ, ਦੂਜੇ ਟੀਅਰ ਦੇ ਸਿਮੇਟਰਾ ਟੂਰ ਅਤੇ ਲੇਡੀਜ਼ ਯੂਰਪੀਅਨ ਟੂਰ 'ਤੇ ਜਿੱਤ ਦਰਜ ਨਹੀਂ ਕੀਤੀ ਹੈ।
ਜੋਕੋਵਿਚ ਗਰਦਨ 'ਚ ਦਰਦ ਦੇ ਕਾਰਨ ਟੂਰਨਾਮੈਂਟ ਤੋਂ ਹਟੇ
NEXT STORY