ਸਪੋਰਟਸ ਡੈਸਕ- ਭਾਰਤ ਦੇ ਅਵਿਨਾਸ਼ ਸਾਬਲੇ ਨੇ ਵੱਕਾਰੀ ਡਾਇਮੰਡ ਲੀਗ ਮੁਕਾਬਲੇ ਵਿਚ ਪੰਜਵੇਂ ਸਥਾਨ 'ਤੇ ਰਹਿੰਦਿਆਂ 3000 ਮੀਟਰ ਸਟੀਪਲਚੇਜ਼ ਵਿਚ ਅੱਠਵੀਂ ਵਾਰ ਆਪਣਾ ਹੀ ਕੌਮੀ ਰਿਕਾਰਡ ਤੋੜ ਦਿੱਤਾ। ਮਹਾਰਾਸ਼ਟਰ ਦੇ ਬੀਡ ਜ਼ਿਲੇ ਦੇ ਰਹਿਣ ਵਾਲੇ, ਫੌਜ ਦੇ 27 ਸਾਲਾ ਸਾਬਲੇ ਨੇ ਚੋਟੀ ਦੇ ਖਿਡਾਰੀਆਂ ਵਿਚ ਅੱਠ ਮਿੰਟ 12.48 ਸਕਿੰਟ ਦਾ ਸਮਾਂ ਲਿਆ।
ਉਸ ਨੇ ਮਾਰਚ ਵਿਚ ਤਿਰੂਅਨੰਤਪੁਰਮ ਵਿਚ ਇੰਡੀਅਨ ਗ੍ਰਾਂ ਪ੍ਰੀ ਦੇ ਦੌਰਾਨ 8 ਮਿੰਟ 16.21 ਸਕਿੰਟ ਦੇ ਆਪਣੇ ਪਿਛਲੇ ਰਾਸ਼ਟਰੀ ਰਿਕਾਰਡ ਵਿਚ ਤਿੰਨ ਸਕਿੰਟਾਂ ਤੋਂ ਵੱਧ ਦਾ ਸੁਧਾਰ ਕੀਤਾ। ਟੋਕੀਓ ਓਲੰਪਿਕ ਸੋਨ ਤਗ਼ਮਾ ਜੇਤੂ ਸੋਫੀਅਨ ਅਲ ਬਕਾਲੀ ਨੇ 7 ਮਿੰਟ 58.28 ਸੈਕੰਡ ਦੇ ਰਿਕਾਰਡ ਸਮੇਂ ਨਾਲ ਸੋਨ ਤਗਮਾ ਜਿੱਤਿਆ। ਇਥੋਪੀਆ ਦੀ ਲਾਮੇਚਾ ਗਿਰਮਾ 7 ਮਿੰਟ 59.24 ਸਕਿੰਟ ਦੇ ਸਮੇਂ ਨਾਲ ਦੂਜੇ ਸਥਾਨ 'ਤੇ ਰਹੀ। ਉਸ ਦਾ ਹਮਵਤਨ ਹੈਲਮੇਰੀਅਮ ਟੇਗੇਗਨ 8 ਮਿੰਟ 6.29 ਸਕਿੰਟ ਦੇ ਨਿੱਜੀ ਸਰਬੋਤਮ ਪ੍ਰਦਰਸ਼ਨ ਨਾਲ ਤੀਜੇ ਸਥਾਨ 'ਤੇ ਰਿਹਾ। ਸਾਬਲੇ ਹਾਲਾਂਕਿ ਟੋਕੀਓ ਓਲੰਪਿਕ ਦੇ ਕਾਂਸੀ ਤਗਮਾ ਜੇਤੂ ਕੀਨੀਆ ਦੇ ਬੈਂਜਾਮਿਨ ਕੀਗੇਨ ਤੋਂ ਅੱਗੇ ਸੀ, ਜਿਸ ਨੇ 8 ਮਿੰਟ 17.32 ਸੈਕੰਡ ਦਾ ਸਮੇਂ ਲਿਆ।
ਸਾਬਲੇ ਨੇ 3000 ਮੀਟਰ ਸਟੀਪਲਚੇਜ਼ ਵਿੱਚ ਕਈ ਵਾਰ ਆਪਣਾ ਹੀ ਰਾਸ਼ਟਰੀ ਰਿਕਾਰਡ ਤੋੜਿਆ ਹੈ। ਉਸ ਨੇ ਪਹਿਲੀ ਵਾਰ 2018 ਵਿਚ ਰਾਸ਼ਟਰੀ ਅੰਤਰ-ਰਾਜੀ ਚੈਂਪੀਅਨਸ਼ਿਪ ਵਿਚ ਗੋਪਾਲ ਸੈਣੀ ਦਾ 37 ਸਾਲ ਪੁਰਾਣਾ ਰਿਕਾਰਡ 8 ਮਿੰਟ 29.80 ਸਕਿੰਟ, 8 ਮਿੰਟ 30.88 ਸਕਿੰਟ ਦੇ ਸਮੇਂ ਨਾਲ ਤੋੜਿਆ। ਪਿਛਲੇ ਮਹੀਨੇ, ਸਾਬਲੇ ਨੇ ਅਮਰੀਕਾ ਵਿਚ ਪੁਰਸ਼ਾਂ ਦੀ 5000 ਮੀਟਰ ਵਿਚ 13:25.65 ਦੇ ਸਮੇਂ ਨਾਲ 30 ਸਾਲ ਪੁਰਾਣਾ ਰਾਸ਼ਟਰੀ ਰਿਕਾਰਡ ਤੋੜਿਆ, ਜੋ ਕਿ ਬਹਾਦਰ ਪ੍ਰਸਾਦ ਦੁਆਰਾ 1992 ਵਿਚ ਬਾਰਸੀਲੋਨਾ ਵਿਚ 13:29.70 ਦੇ ਸਮੇਂ ਨਾਲ ਬਣਾਇਆ ਗਿਆ ਸੀ।
'ਖੇਲੋ ਇੰਡੀਆ' 'ਚ ਪੰਜਾਬ ਦੀ ਝੰਡੀ, ਗਤਕਾ 'ਚ ਹਾਸਲ ਕੀਤੇ ਪੰਜ ਸੋਨ ਤਮਗ਼ੇ
NEXT STORY