ਸਪੋਰਟਸ ਡੈਸਕ— ਭਾਰਤ ਦੇ ਅਵਿਨਾਸ਼ ਸਾਬਲੇ ਨੇ ਏਸ਼ੀਆਈ ਖੇਡਾਂ 'ਚ ਪੁਰਸ਼ਾਂ ਦੀ 3000 ਮੀਟਰ ਸਟੀਪਲਚੇਜ਼ 'ਚ ਸੋਨ ਤਗਮਾ ਜਿੱਤ ਲਿਆ ਹੈ। ਅਵਿਨਾਸ਼ ਸਾਬਲੇ ਏਸ਼ੀਆਈ ਖੇਡਾਂ ਦੇ ਇਤਿਹਾਸ ਵਿੱਚ 3000 ਮੀਟਰ ਸਟੀਪਲਚੇਜ਼ ਵਿੱਚ ਸੋਨ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਪੁਰਸ਼ ਅਥਲੀਟ ਵੀ ਬਣ ਗਿਆ ਹੈ। ਇਸ ਦੇ ਨਾਲ, ਏਸ਼ੀਆਈ ਖੇਡਾਂ 2023 ਵਿੱਚ ਅਥਲੈਟਿਕਸ (ਟਰੈਕ ਅਤੇ ਫੀਲਡ) ਵਿੱਚ ਭਾਰਤ ਦਾ ਇਹ ਪਹਿਲਾ ਸੋਨ ਤਗਮਾ ਵੀ ਹੈ। ਸਾਬਲੇ ਨੇ 8:19:50 ਦੇ ਸਮੇਂ ਨਾਲ ਪਹਿਲਾ ਸਥਾਨ ਹਾਸਲ ਕੀਤਾ।
ਇਹ ਵੀ ਪੜ੍ਹੋ : 5 ਅਕਤੂਬਰ ਤੋਂ ਸ਼ੁਰੂ ਹੋ ਰਿਹੈ ਵਿਸ਼ਵ ਕੱਪ 2023, ਜਾਣੋ ਕ੍ਰਿਕਟ ਦੇ ਇਸ ਮਹਾਕੁੰਭ ਬਾਰੇ ਸਭ ਕੁਝ
ਅਵਿਨਾਸ਼ ਦੇ ਸੋਨ ਤਗਮੇ ਜਿੱਤਣ ਦੇ ਨਾਲ, ਭਾਰਤ ਦੇ ਕੋਲ ਹੁਣ ਕੁੱਲ 42 ਤਗਮੇ ਹੋ ਗਏ ਹਨ, ਜਿਸ ਵਿੱਚ 12 ਸੋਨ, 16 ਚਾਂਦੀ ਅਤੇ ਇੰਨੇ ਹੀ ਕਾਂਸੀ ਦੇ ਤਮਗੇ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੇ ਬੀਡ ਦੇ ਰਹਿਣ ਵਾਲੇ ਅਵਿਨਾਸ਼ ਰਾਸ਼ਟਰਮੰਡਲ ਖੇਡਾਂ 2022 'ਚ ਰਾਸ਼ਟਰੀ ਰਿਕਾਰਡ ਦੇ ਨਾਲ ਚਾਂਦੀ ਦਾ ਤਮਗਾ ਜਿੱਤ ਚੁੱਕੇ ਹਨ। 2019 'ਚ ਦੋਹਾ 'ਚ ਹੋਈ ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ 'ਚ ਉਸ ਨੇ ਚਾਂਦੀ ਦਾ ਤਮਗਾ ਜਿੱਤਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਭਾਰਤ ਤੇ ਦੱਖਣੀ ਕੋਰੀਆ ਦੀਆਂ ਮਹਿਲਾ ਹਾਕੀ ਟੀਮਾਂ ਵਿਚਾਲੇ ਮੈਚ 1-1 ਨਾਲ ਰਿਹਾ ਡਰਾਅ
NEXT STORY