ਨਵੀਂ ਦਿੱਲੀ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਦਿੱਲੀ ਕੈਪੀਟਲਜ਼ ਦੇ ਕਪਤਾਨ ਅਕਸ਼ਰ ਪਟੇਲ 'ਤੇ ਮੁੰਬਈ ਇੰਡੀਅਨਜ਼ ਵਿਰੁੱਧ ਕੱਲ੍ਹ ਦੇ ਮੈਚ ਵਿੱਚ ਹੌਲੀ ਓਵਰ ਰੇਟ ਲਈ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਦਿੱਲੀ ਕੈਪੀਟਲਜ਼ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਆਚਾਰ ਸੰਹਿਤਾ ਦੀ ਧਾਰਾ 2.22 ਦੇ ਤਹਿਤ ਹੌਲੀ ਓਵਰ ਰੇਟ ਦਾ ਦੋਸ਼ੀ ਪਾਇਆ ਗਿਆ।
ਇਸ ਤਹਿਤ ਦਿੱਲੀ ਕੈਪੀਟਲਜ਼ ਦੇ ਕਪਤਾਨ ਅਕਸ਼ਰ ਪਟੇਲ 'ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਵਾਰ ਆਈਪੀਐਲ ਵਿੱਚ ਮੈਚ ਮੁਅੱਤਲੀ ਦਾ ਕੋਈ ਨਿਯਮ ਨਹੀਂ ਹੈ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਖੇਡੇ ਗਏ ਇਸ ਮੈਚ ਵਿੱਚ ਦਿੱਲੀ ਕੈਪੀਟਲਜ਼ ਨੂੰ 206 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਮੁੰਬਈ ਇੰਡੀਅਨਜ਼ ਦੇ ਹੱਥੋਂ 12 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
DC vs MI : ਤਿਲਕ ਵਰਮਾ ਦੇ ਸ਼ਾਟ ਕਾਰਨ ਵਾਪਰਿਆ ਦਰਦਨਾਕ ਹਾਦਸਾ! ਭਿੜ ਗਏ ਦੋ ਖਿਡਾਰੀ (ਦੇਖੋ ਵੀਡੀਓ)
NEXT STORY