ਆਬੂਧਾਬੀ- ਅਜ਼ਹਰ ਅਲੀ ਤੇ ਅਸਦ ਸ਼ਫੀਕ ਦੇ ਸੈਂਕੜਿਆਂ ਦੀ ਮਦਦ ਨਾਲ ਪਾਕਿਸਤਾਨ ਨੇ ਆਖਰੀ 7 ਵਿਕਟਾਂ 62 ਦੌੜਾਂ ਦੇ ਅੰਦਰ ਗੁਆਉਣ ਦੇ ਬਾਵਜੂਦ ਨਿਊਜ਼ੀਲੈਂਡ ਵਿਰੁੱਧ ਤੀਸਰੇ ਤੇ ਆਖਰੀ ਟੈਸਟ ਕ੍ਰਿਕਟ ਮੈਚ ਦੇ ਤੀਜੇ ਦਿਨ ਇਥੇ ਆਪਣਾ ਪਲੜਾ ਭਾਰੀ ਰੱਖਿਆ। ਅਜ਼ਹਰ ਨੇ 134 ਤੇ ਸ਼ਫੀਕ ਨੇ 104 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਨੇ ਚੌਥੇ ਵਿਕਟ ਲਈ 201 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਪਾਕਿਸਤਾਨ ਨੇ ਆਪਣੀ ਪਹਿਲੀ ਪਾਰੀ 'ਚ 348 ਦੌੜਾਂ ਬਣਾ ਕੇ 74 ਦੌੜਾਂ ਦੀ ਮਹੱਤਵਪੂਰਨ ਬੜ੍ਹਤ ਹਾਸਲ ਕੀਤੀ। ਨਿਊਜ਼ੀਲੈਂਡ ਦੀ ਦੂਸਰੀ ਪਾਰੀ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਉਸ ਨੇ ਤੀਸਰੇ ਦਿਨ ਦੀ ਖੇਡ ਖਤਮ ਹੋਣ ਤੱਕ 2 ਵਿਕਟਾਂ 'ਤੇ 26 ਦੌੜਾਂ ਬਣਾਈਆਂ ਹਨ। ਉਹ ਹੁਣ ਵੀ ਪਾਕਿਸਤਾਨ ਤੋਂ 48 ਦੌੜਾਂ ਪਿੱਛੇ ਹੈ।
ਪਹਿਲੀ ਪਾਰੀ 'ਚ 274 ਦੌੜਾਂ ਬਣਾਉਣ ਵਾਲੇ ਨਿਊਜ਼ੀਲੈਂਡ ਦਾ ਦਾਰੋਮਦਾਰ ਹੁਣ ਕਪਤਾਨ ਕੇਨ ਵਿਲੀਅਮਸਨ 'ਤੇ ਟਿਕਿਆ ਹੈ, ਜੋ 14 ਦੌੜਾਂ ਬਣਾ ਕੇ ਖੇਡ ਰਿਹਾ ਹੈ। ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੇ ਜੀਵ ਰਾਵਲ (0) ਨੂੰ ਐੱਲ. ਬੀ. ਡਬਲਯੂ. ਆਊਟ ਕੀਤਾ ਜਦਕਿ ਲੈੱਗ ਸਪਿਨਰ ਯਾਸਿਰ ਸ਼ਾਹ ਨੇ ਟਾਮ ਲੈਥਮ ਨੂੰ ਕੈਚ ਕਰਵਾ ਕੇ ਆਪਣੀ 199ਵੀਂ ਟੈਸਟ ਵਿਕਟ ਲਈ।
...ਜਦੋਂ ਕੁੱਤਾ ਬਣਿਆ ਗੋਲਕੀਪਰ (ਵੀਡੀਓ)
NEXT STORY