ਚੇਨਈ- ਵਨਡੇ ਕ੍ਰਿਕਟ 'ਚ ਅਫਗਾਨਿਸਤਾਨ ਦੀ ਪਹਿਲੀ ਹਾਰ ਤੋਂ ਦੁਖੀ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਆਪਣੇ ਗੇਂਦਬਾਜ਼ਾਂ 'ਤੇ ਦੋਸ਼ ਲਗਾਇਆ ਜੋ ਮੱਧ ਓਵਰਾਂ 'ਚ ਵਿਕਟ ਲੈਣ 'ਚ ਨਾਕਾਮ ਰਹੇ। ਸੋਮਵਾਰ ਨੂੰ ਇੱਥੇ ਵਿਸ਼ਵ ਕੱਪ ਦੇ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ 7 ਵਿਕਟਾਂ 'ਤੇ 282 ਦੌੜਾਂ ਬਣਾਈਆਂ। ਚੋਟੀ ਦੇ ਕ੍ਰਮ ਦੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਅਫਗਾਨਿਸਤਾਨ ਨੇ 49 ਓਵਰਾਂ 'ਚ ਦੋ ਵਿਕਟਾਂ 'ਤੇ 286 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।
ਇਹ ਵੀ ਪੜ੍ਹੋ : ਵਿਸ਼ਵ ਕੱਪ 'ਚ IND vs NZ ਦੌਰਾਨ Hotstar ਨੇ ਕਾਇਮ ਕੀਤਾ ਰਿਕਾਰਡ, ਇੰਨੇ ਕਰੋੜ ਲੋਕਾਂ ਨੇ ਵੇਖਿਆ ਮੁਕਾਬਲਾ
ਬਾਬਰ ਨੇ ਮੈਚ ਤੋਂ ਬਾਅਦ ਕਿਹਾ ਕਿ ਅਸੀਂ ਵਧੀਆ ਦੌੜਾਂ ਬਣਾਈਆਂ ਪਰ ਗੇਂਦਬਾਜ਼ੀ 'ਚ ਸਾਡਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਕਿਉਂਕਿ ਅਸੀਂ ਮੱਧ ਓਵਰਾਂ 'ਚ ਵਿਕਟ ਨਹੀਂ ਲੈ ਸਕੇ। ਵਿਸ਼ਵ ਕੱਪ 'ਚ ਜੇਕਰ ਤੁਸੀਂ ਇਕ ਵੀ ਵਿਭਾਗ 'ਚ ਚੰਗਾ ਪ੍ਰਦਰਸ਼ਨ ਨਹੀਂ ਕਰਦੇ ਤਾਂ ਤੁਹਾਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ।
ਬਾਬਰ ਨੇ ਕਿਹਾ ਕਿ ਗੇਂਦਬਾਜ਼ੀ 'ਚ ਸਾਡੀ ਸ਼ੁਰੂਆਤ ਚੰਗੀ ਰਹੀ ਪਰ ਅਸੀਂ ਵਿਕਟ ਨਹੀਂ ਲੈ ਸਕੇ। ਇਸ ਦਾ ਪੂਰਾ ਸਿਹਰਾ ਅਫਗਾਨਿਸਤਾਨ ਨੂੰ ਜਾਂਦਾ ਹੈ। ਅਸੀਂ ਚੰਗੀ ਕ੍ਰਿਕਟ ਨਹੀਂ ਖੇਡ ਰਹੇ, ਖ਼ਾਸ ਕਰਕੇ ਗੇਂਦਬਾਜ਼ੀ ਅਤੇ ਫੀਲਡਿੰਗ ਵਿੱਚ ਸਾਡਾ ਪ੍ਰਦਰਸ਼ਨ ਚੰਗਾ ਨਹੀਂ ਹੈ। ਸਪਿਨਰਾਂ ਨੂੰ ਦੂਜੀ ਪਾਰੀ 'ਚ ਵੀ ਪਿੱਚ ਤੋਂ ਮਦਦ ਮਿਲ ਰਹੀ ਸੀ ਪਰ ਉਨ੍ਹਾਂ ਦੇ ਬੱਲੇਬਾਜ਼ਾਂ 'ਤੇ ਕੋਈ ਦਬਾਅ ਨਹੀਂ ਸੀ।
ਅਫਗਾਨਿਸਤਾਨ ਦੇ ਕਪਤਾਨ ਹਸ਼ਮਤੁੱਲਾਹ ਸ਼ਾਹਿਦੀ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਪੇਸ਼ੇਵਰ ਟੀਮ ਦੀ ਤਰ੍ਹਾਂ ਖੇਡੀ। ਉਨ੍ਹਾਂ ਕਿਹਾ ਕਿ ਇਹ ਜਿੱਤ ਸ਼ਾਨਦਾਰ ਹੈ। ਅਸੀਂ ਪੇਸ਼ੇਵਰ ਟੀਮ ਦੀ ਤਰ੍ਹਾਂ ਟੀਚੇ ਦਾ ਪਿੱਛਾ ਕੀਤਾ। ਅਸੀਂ ਪਿਛਲੇ ਕੁਝ ਸਾਲਾਂ ਤੋਂ ਚੰਗੀ ਕ੍ਰਿਕਟ ਖੇਡ ਰਹੇ ਹਾਂ। ਅਸੀਂ ਸਕਾਰਾਤਮਕ ਕ੍ਰਿਕਟ ਖੇਡਣ ਦੀ ਪੂਰੀ ਕੋਸ਼ਿਸ਼ ਕਰਦੇ ਰਹਾਂਗੇ। ਅੱਜ ਸਾਡੀ ਗੇਂਦਬਾਜ਼ੀ ਚੰਗੀ ਰਹੀ। ਮੈਚ ਸ਼ੁਰੂ ਤੋਂ ਅੰਤ ਤੱਕ ਸਾਡੇ ਹੱਥਾਂ ਵਿੱਚ ਸੀ।
ਇਹ ਵੀ ਪੜ੍ਹੋ : IND vs NZ : ਸ਼ੰਮੀ ਨੇ ਬਣਾਇਆ ਵਿਸ਼ਵ ਰਿਕਾਰਡ, ਕੁੰਬਲੇ ਨੂੰ ਛੱਡਿਆ ਪਿੱਛੇ, ਹਾਸਲ ਕੀਤੀਆਂ ਇਹ ਉਪਲਬਧੀਆਂ
ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਲਈ ਹੁਣ ਅੱਗੇ ਦਾ ਰਸਤਾ ਮੁਸ਼ਕਿਲ ਹੋ ਗਿਆ ਹੈ। ਪਾਕਿਸਤਾਨ ਹੁਣ 5 ਮੈਚਾਂ 'ਚ 2 ਜਿੱਤਾਂ ਅਤੇ 3 ਹਾਰਾਂ ਨਾਲ ਚੋਟੀ ਦੇ 4 ਦਾਅਵੇਦਾਰਾਂ ਤੋਂ ਦੂਰ ਹੈ। ਜੇਕਰ ਪਾਕਿਸਤਾਨ ਅਗਲੇ ਚਾਰ ਮੈਚ ਜਿੱਤ ਵੀ ਲੈਂਦਾ ਹੈ ਤਾਂ ਵੀ ਉਹ ਸਿਰਫ਼ 6 ਮੈਚ ਹੀ ਜਿੱਤ ਸਕੇਗਾ। ਜਦਕਿ ਸੈਮੀਫਾਈਨਲ 'ਚ ਪਹੁੰਚਣ ਲਈ ਘੱਟੋ-ਘੱਟ 7 ਮੈਚ ਜਿੱਤਣੇ ਜ਼ਰੂਰੀ ਹਨ। ਪਾਕਿਸਤਾਨ ਲਈ ਇਹ ਰਸਤਾ ਆਸਾਨ ਨਹੀਂ ਹੋਵੇਗਾ ਕਿਉਂਕਿ ਉਨ੍ਹਾਂ ਦੇ ਆਉਣ ਵਾਲੇ ਮੈਚ ਦੱਖਣੀ ਅਫਰੀਕਾ, ਬੰਗਲਾਦੇਸ਼, ਨਿਊਜ਼ੀਲੈਂਡ ਅਤੇ ਇੰਗਲੈਂਡ ਦੇ ਖ਼ਿਲਾਫ਼ ਹਨ। ਮੌਜੂਦਾ ਫਾਰਮ ਦੇ ਹਿਸਾਬ ਨਾਲ ਪਾਕਿਸਤਾਨ ਦਾ ਨਾਂ ਹੇਠਲੇ ਕ੍ਰਮ 'ਚ ਨਜ਼ਰ ਆ ਰਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ 1992 ਦੀ ਚੈਂਪੀਅਨ ਪਾਕਿਸਤਾਨ ਵਿਸ਼ਵ ਕੱਪ 'ਚ ਚੰਗਾ ਪ੍ਰਦਰਸ਼ਨ ਕਰਕੇ ਆਪਣੇ ਦੇਸ਼ ਪਰਤੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਪਾਕਿ 'ਤੇ ਜਿੱਤ ਤੋਂ ਬਾਅਦ ਰਾਸ਼ਿਦ ਖਾਨ ਨੇ ਇਰਫਾਨ ਨਾਲ ਮਨਾਇਆ ਜਸ਼ਨ, ਦੇਖੋ ਵਾਇਰਲ ਵੀਡੀਓ
NEXT STORY