ਕਰਾਚ– ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਕ੍ਰਾਇਸਟਚਰਚ ਦੇ ਹੈਗਲੇ ਓਵਲ ਵਿਚ ਨੈੱਟ ’ਤੇ ਲੰਬੇ ਸਮੇਂ ਤਕ ਅਭਿਆਸ ਕੀਤਾ ਤੇ ਰੱਜ ਕੇ ਪਸੀਨਾ ਵਹਾਇਆ, ਜਿਸ ਨਾਲ ਉਸਦੇ ਨਿਊਜ਼ੀਲੈਂਡ ਵਿਰੁੱਧ ਦੂਜੇ ਟੈਸਟ ਕ੍ਰਿਕਟ ਮੈਚ ਵਿਚ ਖੇਡਣ ਦੀ ਸੰਭਾਵਨਾ ਵਧ ਗਈ ਹੈ। ਪਾਕਿਸਤਾਨ ਕਿ੍ਕਟ ਟੀਮ ਦੇ ਬੁਲਾਰੇ ਨੇ ਕ੍ਰਾਇਸਟਚਰਚ ਤੋਂ ਦੱਸਿਆ ਕਿ ਬਾਬਰ ਨੇ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ ਟੈਸਟ ਮੈਚ ਤੋਂ ਪਹਿਲਾਂ ਸਾਥੀ ਖਿਡਾਰੀਆਂ ਨਾਲ ਅਭਿਆਸ ਕੀਤਾ।
ਬੁਲਰੇ ਨੇ ਕਿਹਾ- ਹਾਂ, ਉਸਨੇ ਅੱਜ ਅਭਿਆਸ ਕੀਤਾ। ਬਾਬਰ ਪਿਛਲੇ ਮਹੀਨੇ ਕਵੀਂਸਟਾਊਨ ਵਿਚ ਅਭਿਆਸ ਦੌਰਾਨ ਜ਼ਖ਼ਮੀ ਹੋ ਗਿਆ ਸੀ ਤੇ ਉਸ ਨੇ ਦੌਰੇ ਵਿਚ ਅਜੇ ਤਕ ਕੋਈ ਮੈਚ ਨਹੀਂ ਖੇਡਿਆ ਹੈ। ਪਾਕਿਸਤਾਨ 2 ਮੈਚਾਂ ਦੀ ਸੀਰੀਜ਼ 'ਚ ਅਜੇ 0-1 ਨਾਲ ਪਿੱਛੇ ਚੱਲ ਰਿਹਾ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ : ਬੰਗਾਲ ਦੀ ਕਪਤਾਨੀ ਕਰੇਗਾ ਮਜੂਮਦਾਰ
NEXT STORY